ਬਿਜਲੀ ਵਿਭਾਗ ਨੇ ਬਿੱਲ ਜਮਾਂ ਨਾ ਕਰਵਾਉਣ ਕਾਰਨ ਪਟਵਾਰ ਖਾਨੇ ਦੇ ਮੀਟਰ ਦਾ ਕਨੈਕਸ਼ਨ ਕੱਟਿਆ
ਰਿਪੋਰਟ- ਅਭਿਸ਼ੇਕ
ਪਠਾਨਕੋਟ, 9 ਦਸੰਬਰ 2022 - ਸੁਜਾਨਪੁਰ ਦੇ ਪਟਵਾਰ ਖਾਨੇ ਵਿੱਚ ਬਿਜਲੀ ਵਿਭਾਗ ਵਲੋਂ ਬਿੱਲ ਜਮਾਂ ਨ ਕਰਵਾਉਣ ਦੇ ਚਲਦੇ ਮੀਟਰ ਦਾ ਕਨੈਕਸ਼ਨ ਕੱਟ ਦਿੱਤਾ ਗਿਆ ਦਸਿਆ ਜਾ ਰਿਹਾ ਹੈ ਕਿ ਇਹ ਬਿੱਜਲੀ ਦਾ ਬਿੱਲ ਜੋ ਕਿ ਇਕ ਲੱਖ 46 ਹਜਾਰ ਦੇ ਕਰੀਬ ਦਸਿਆ ਜਾ ਰਿਹਾ ਹੈ। ਜੋ ਪਿਛਲੇ ਕਾਫੀ ਸਮੇਂ ਤੋਂ ਜਮਾਂ ਨਹੀਂ ਕਰਵਾਇਆ ਗਿਆ ਜਿਸਦੇ ਚਲਦੇ ਸੁਜਾਨਪੁਰ ਦੇ ਪਟਵਾਰ ਖਾਂਨੇ ਦਾ ਕਨੈਕਸ਼ਨ ਕੱਟ ਦਿੱਤਾ ਗਿਆ ਜਦ ਸਾਡੀ ਚੈਨਲ ਦੀ ਟੀਮ ਵਲੋਂ ਪਟਵਾਰ ਖਾਨੇ ਦਾ ਦੌਰਾ ਕੀਤਾ ਤਾਂ ਵੇਖਿਆ ਕਿ ਪਟਵਾਰ ਖਾਂਣੇ ਦੇ ਕਮਰਿਆਂ ਵਿੱਚ ਅੰਧੇਰਾ ਸੀ ਤੇ ਲਾਈਟਾਂ ਨਹੀਂ ਚਲ ਰਹੀਆਂ ਸੀ ਤੇ ਕਾਫੀ ਮੁਲਾਜਿਮ ਬੱਤੀ ਨ ਹੋਣ ਦੇ ਚਲਦੇ ਆਪਣੀਆਂ ਸੀਟਾਂ ਤੇ ਨਹੀਂ ਬੈਠੇ ਸੀ ਜੋ ਬੈਠੇ ਸੀ ਉਹ ਮੋਬਾਇਲ ਦੀ ਟਾਰਚ ਜਗਾ ਕੰਮ ਕਰ ਰਹੇ ਸੀ ਜੋ ਕਿ ਬੜਾ ਮੁਸ਼ਕਿਲ ਸੀ।
ਜਿਸਦੇ ਚਲਦੇ ਸਾਡੀ ਗੱਲ ਲੋਕਾਂ ਨਾਲ ਹੋਈ ਤਾਂ ਉਨ੍ਹਾਂ ਕਿਹਾ ਕਿ ਉਹ ਪਿਛਲੇ ਕਾਫੀ ਸਮੇਂ ਤੋਂ ਪਟਵਾਰ ਖਾਣੇ ਵਿੱਚ ਕੰਮ ਕਰਵਾਉਣ ਲਈ ਆ ਰਹੇ ਹਨ ਮਗਰ ਪਟਵਾਰ ਖਾਨੇ ਵਿੱਚ ਬੱਤੀ ਨ ਹੋਣ ਦੇ ਚਲਦੇ ਉਨ੍ਹਾਂ ਨੂੰ ਖੱਜਲ ਖੁਆਰ ਹੋਣਾ ਪੈ ਰਿਹਾ ਹੈ ਸਾਡੀ ਗੱਲ ਮੌਕੇ ਤੇ ਪਟਵਾਰ ਖਾਣੇ ਵਿੱਚ ਕੰਮ ਕਰ ਰਹੇ ਮੁਲਾਜਿਮ ਨਾਲ ਹੋਈ ਤਾਂ ਉਨ੍ਹਾਂ ਕਿਹਾ ਕਿ ਪਿਛਲੇ 3/4 ਮਹੀਨੇ ਤੋਂ ਪਟਵਾਰ ਖਾਣੇ ਵਿੱਚ ਬਿਜਲੀ ਦਾ ਬਿੱਲ ਜਮਾਂ ਨਾ ਕਰਵਾਉਣ ਦੇ ਚਲਦੇ ਬੰਦ ਪਈ ਹੈ ਜਿਸਦੇ ਚਲਦੇ ਉਨ੍ਹਾਂ ਨੂੰ ਕਾਫੀ ਮੁਸ਼ਕਿਲ ਆ ਰਹੀ ਹੈ ਕਹਿ ਸਕਦੇ ਹਾਂ ਕਿ ਜਿਥੇ ਮੁਲਾਜਿਮਾਂ ਨੂੰ ਕੰਮ ਕਰਨ ਵਿੱਚ ਮੁਸ਼ਿਕਲ ਹੋ ਰਹੀ ਹੈ ਓਥੇ ਹੀ ਲੋਕ ਵੀ ਪਟਵਾਰਖਾਨੇ ਵਿੱਚ ਆ ਖੱਜਲ ਖੁਆਰ ਹੋ ਰਹੇ ਹਨ।