ਵਰਿੰਦਰ ਢਿਲੋਂ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਬਣੇ
ਦੀਦਾਰ ਗੁਰਨਾ
ਫਤਿਹਗੜ੍ਹ ਸਾਹਿਬ, 9 ਦਸੰਬਰ 2022 - ਐਡਵੋਕੇਟ ਵਰਿੰਦਰ ਸਿੰਘ ਢਿਲੋਂ ਅੱਜ 14 ਵੋਟਾ ਨਾਲ ਜਿਤੱਕੇ ਜਿਲਾ ਬਾਰ ਐਸੋਸੀਏਸ਼ਨ ਫਤਿਹਗੜ ਸਾਹਿਬ ਦੇ ਪ੍ਰਧਾਣ ਬਣ ਗਏ।
ਚੋਣ ਅਬਜਰਵਰ ਐਡਵੋਕੇਟ ਐਨ. ਕੇ. ਪੁਰੀ, ਗੁਰਸ਼ਰਨਜੀਤ ਨਾਗਰਾ, ਦਰਵਾਰਾ ਸਿੰਘ ਢੀਡਸਾ ਅਤੇ ਉਮਰਾਓ ਸਿੰਘ ਨੇ ਦੱਸਿਆ ਕਿ ਪ੍ਰਧਾਨ ਦੇ ਅਹੁੱਦੇ ਲਈ ਐਡਵੋਕੇਟ ਐਡਵੋਕੇਟ ਵਰਿੰਦਰ ਸਿੰਘ ਢਿਲੋਂ ਨੂੰ 237 ਵੋਟਾ ਪਈਆਂ ਜਦਕਿ ਗਗਨਦੀਪ ਸਿੰਘ ਵਿਰਕ ਨੂੰ 223 ਵੋਟਾ ਪਈਆਂ, ਉੱਪ ਪ੍ਰਧਾਨ ਲਈ ਐਡਵੋਕੇਟ ਅਮਨਦੀਪ ਸਿੰਘ ਸੇਖਵਾਂ ਨੂੰ 279 ਵੋਟਾ ਅਤੇ ਐਡਵੋਕੇਟ ਸੰਜੀਵ ਅਬਰੌਲ 171 ਵੋਟਾ ਪਈਆਂ, ਸੈਕਟਰੀ ਲਈ ਐਡਵੋਕੇਟ ਪਰਮਿੰਦਰ ਸਿੰਘ ਤੂਰ ਨੂੰ 293 ਅਤੇ ਕਮਲਜੀਤ ਮੱਟੂ ਨੂੰ 165 ਵੋਟਾ ਪਈਆਂ, ਜੁਆਇੰਟ ਸੈਕਟਰੀ ਲਈ ਐਡਵੋਕੇਟ ਜਸਪ੍ਰੀਤ ਸਿੰਘ ਝਿੰਜਰ ਨੂੰ 247 ਵੋਟਾ ਅਤੇ ਹਰਸ਼ਿਤ ਧੀਰ ਨੂੰ 213 ਵੋਟਾ ਪਈਆਂ, ਖਜਾਨਚੀ ਲਈ ਅੰਕੁਸ਼ ਖੱਤਰੀ ਨੂੰ 294 ਵੋਟਾ ਅਤੇ ਐਡਵੋਕੇਟ ਜਸਪ੍ਰੀਤ ਕੌਰ ਨੂੰ 163 ਵੋਟਾ ਪਈਆਂ, ਲਾਇਬਰੇਰੀ ਇੰਚਾਰਜ ਲਈ ਐਡਵੋਕੇਟ ਗੁਰਪ੍ਰੀਤ ਗੁਰਨਾ ਨੂੰ 276 ਵੋਟਾ ਅਤੇ ਐਡਵੋਕੇਟ ਰੀਨਾ ਰਾਣੀ ਨੂੰ 184 ਵੋਟਾ ਪਈਆਂ।
ਇਸ ਮੌਕੇ ਜਿਲਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਰਾਜਵੀਰ ਸਿੰਘ ਗਰੇਵਾਲ, ਸਾਬਕਾ ਪ੍ਰਧਾਨ ਅਮਰਦੀਪ ਸਿੰਘ ਧਰਾਨੀ, ਸਾਬਕਾ ਪ੍ਰਧਾਨ ਬ੍ਰਿਜਮੋਹਨ ਸਿੰਘ, ਸਾਬਕਾ ਪ੍ਰਧਾਨ ਪੀ. ਸੀ. ਜੋਸ਼ੀ ਨੇ ਐਡਵੋਕੇਟ ਵਰਿੰਦਰ ਢਿਲੋਂ ਅਤੇ ਐਡਵੋਕੇਟ ਇੰਦਰਜੀਤ ਸਿੰਘ ਚੀਮਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਵਕੀਲਾ ਦੀਆਂ ਮੁਸ਼ਕਿਲਾ ਦੇ ਹੱਲ ਲਈ ਉਹ ਹਮੇਸ਼ਾ ਕੰਮ ਕਰਦੇ ਰਹਿਣਗੇ। ਇਸ ਮੌਕੇ ਨਵੇਂ ਚੁਣੇ ਪ੍ਰਧਾਨ ਵਰਿੰਦਰ ਢਿਲੋਂ ਅਤੇ ਨਵੇ ਚੁੱਣੇ ਸੇਕਟਰੀ ਪਰਮਿੰਦਰ ਸਿੰਘ ਤੂਰ ਨੂੰ ਉਨਾ ਨੇ ਫੁੱਲਾ ਦੇ ਹਾਰ ਪਾਕੇ ਸਨਮਾਨਿਤ ਕੀਤਾ। ਵਰਿੰਦਰ ਸਿੰਘ ਢਿਲੋਂ ਨੇ ਭਰੋਸਾ ਦਿੱਤਾ ਕਿ ਉਹ ਇਸ ਜਿੰਮੇਵਾਰੀ ਨੂੰ ਪੁਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣਗੇ। ਵਕੀਲਾ ਦੀਆਂ ਹੱਕੀ ਮੰਗਾ ਨੂੰ ਹੱਲ ਕਰਵਾਉਣ ਲਈ ਪੁਰੀ ਮਿਹਨਤ ਕਰਨਗੇ। ਪ੍ਰਧਾਨ ਵਰਿੰਦਰ ਸਿੰਘ ਢਿਲੋਂ ਨੇ ਜਿੱਤਣ ਤੋਂ ਬਾਦ ਵਕੀਲਾ ਦੀ ਪੁਰੀ ਟੀਮ ਸਮੇਤ ਗੁਰੂਦੁਆਰਾ ਸ਼੍ਰੀ ਫਤਿਹਗੜ ਸਾਹਿਬ ਵਿਖੇ ਮੱਥਾ ਟੇਕਿਆ।
ਇਸ ਮੌਕੇ ਐਡਵੋਕੇਟ ਰਣਜੀਤ ਸਿੰਘ ਗਰੇਵਾਲ, ਰਛਪਾਲ ਸਿੰਘ ਕੰਗ, ਰਾਹੁਲ ਸ਼ਰਮਾ, ਮਨਦੀਪ ਜੱਗੀ, ਮੋਹਨ ਲਾਲ ਸਿੰਘੀ, ਗੋਰਵ ਅਰੋੜਾ, ਅਮਰਿੰਦਰ ਮੰਡੋਫਲ, ਜਗਜੀਤ ਸਿੰਘ ਚੀਮਾਂ, ਨਵਨੀਤ ਭਾਰਦਵਾਜ, ਕਮਲ ਮੰਢੋਰ, ਅਬਦੁਲ ਰਹੀਮ ਕਨੌਤਾ ਅਤੇ ਹੋਰ ਹਾਜਰ ਸਨ।