ਟਿਊਮਰ-ਸਿਸਟਸ ਤੋਂ ਪੀੜਤ ਔਰਤਾਂ ਦੀ ਰੋਬੋਟਿਕ ਸਰਜਰੀ ਨਾਲ ਬੱਚੇਦਾਨੀ ਅਤੇ ਅੰਡਕੋਸ ਨੂੰ ਬਚਾਇਆ ਜਾ ਸਕਦਾ ਹੈ: ਡਾ. ਸਵਪਨਾ ਮਿਸਰਾ
- ਔਰਤਾਂ ਲਈ ਬੱਚੇਦਾਨੀ ਅਤੇ ਅੰਡਾਸਯ ਨੂੰ ਬਚਾਉਣ ਲਈ ਰੋਬੋਟਿਕ ਸਰਜਰੀ
- ਗੰਭੀਰ ਮਹਿਲਾ ਰੋਗਾਂ ਦੇ ਲਈ ਰੋਬੋਟਿਕ ਏਡਿਡ ਸਰਜਰੀ ਉਮੀਦ ਦੀ ਕਿਰਨ: ਡਾ ਸਵਪਨਾ ਮਿਸਰਾ
ਜਲੰਧਰ, 9 ਦਸੰਬਰ 2022 - ਮਾਹਵਾਰੀ ਦੌਰਾਨ ਦਰਦ ਔਰਤਾਂ ਦੀ ਰੁਟੀਨ ਨੂੰ ਬਹੁਤ ਪ੍ਰਭਾਵਿਤ ਕਰਦਾ ਹੈ ਅਤੇ ਜੇਕਰ ਔਰਤਾਂ ਮਾਹਵਾਰੀ ਦੌਰਾਨ ਵਧਦੇ ਦਰਦ ਨੂੰ ਹਲਕੇ ਵਿੱਚ ਨਾ ਲੈਣ ਤਾਂ ਉਹ ਮਾਹਵਾਰੀ ਨਾਲ ਸਬੰਧਤ ਗੰਭੀਰ ਬਿਮਾਰੀਆਂ ਤੋਂ ਬਚ ਸਕਦੀਆਂ ਹਨ। ਇਹ ਗੱਲ ਗਾਇਨੀਕੋਲੋਜਿਸਟ ਡਾ. ਸਵਪਨਾ ਮਿਸਰਾ ਨੇ ਅੱਜ ਜਲੰਧਰ ‘ਚ ਕੀਤੀ ਪ੍ਰੈੱਸ ਕਾਨਫਰੰਸ ‘ਚ ਕਹੀ। ਉਨਾਂ ਦੱਸਿਆ ਕਿ ਅਕਸਰ ਔਰਤਾਂ ਆਪਣੇ ਸਰੀਰ ਨਾਲ ਸਬੰਧਤ ਕਈ ਅਜਿਹੇ ਲੱਛਣ-ਬਿਮਾਰੀਆਂ ਨੂੰ ਲੁਕਾਉਂਦੀਆਂ ਹਨ ਜਾਂ ਦੱਸਣ ਤੋਂ ਝਿਜਕਦੀਆਂ ਹਨ, ਜਿਸ ਕਾਰਨ ਇਹ ਗੰਭੀਰ ਬੀਮਾਰੀ ਦਾ ਰੂਪ ਧਾਰਨ ਕਰ ਲੈਂਦੀਆਂ ਹਨ।
ਫੋਰਟਿਸ ਹਸਪਤਾਲ ਮੋਹਾਲੀ ਦੇ ਆਬਸਟੈਟਰਿਕਸ ਅਤੇ ਗਾਇਨੀਕੋਲੋਜੀ ਵਿਭਾਗ ਦੀ ਡਾਇਰੈਕਟਰ ਡਾ. ਸਵਪਨਾ ਮਿਸਰਾ ਨੇ ਕਿਹਾ ਕਿ ਔਰਤਾਂ ਮਾਹਵਾਰੀ ਦੌਰਾਨ ਖੂਨ ਵਹਿਣ ਦੌਰਾਨ ਕਈ ਗੰਭੀਰ ਸਮੱਸਿਆਵਾਂ ਨੂੰ ਜਾਣੇ-ਅਣਜਾਣੇ ਵਿੱਚ ਨਜਰਅੰਦਾਜ ਕਰ ਦਿੰਦੀਆਂ ਹਨ। ਉਨਾਂ ਕਿਹਾ ਕਿ ਜਿਆਦਾਤਰ ਔਰਤਾਂ ਅਸਲ ਵਿੱਚ ਆਪਣੇ ਜੀਵਨ ਵਿੱਚ ਕਿਸੇ ਸਮੇਂ ਡਾਇਸਮੇਨੋਰੀਆ (ਗੰਭੀਰ ਮਾਹਵਾਰੀ ਦਰਦ ਨਾਲ ਸਬੰਧਤ ਇੱਕ ਵਿਕਾਰ) ਤੋਂ ਪੀੜਤ ਹੁੰਦਿਆਂ ਹਨ। ਉਨਾਂ ਦੱਸਿਆ ਕਿ ਮਾਹਵਾਰੀ ਦੇ ਅਜਿਹੇ ਦਰਦ ਨੂੰ ਨਜਰਅੰਦਾਜ ਕਰਨ ਕਾਰਨ ਕਈ ਔਰਤਾਂ ਗੰਭੀਰ ਬੀਮਾਰੀਆਂ ਦੀ ਲਪੇਟ ਵਿੱਚ ਆ ਜਾਂਦੀਆਂ ਹਨ।
ਉਨਾਂ ਦੰਸਿਆ ਕਿ ਇੱਕ 18 ਸਾਲਾ ਲੜਕੀ ਨੂੰ ਪੁਰਾਣੇ ਪੇਲਵਿਕ ਦਰਦ, ਮਾਹਵਾਰੀ ਦੌਰਾਨ ਭਾਰੀ ਖੂਨ ਵਹਿਣਾ, ਸੋਜਸ ਅਤੇ ਪੇਸ਼ਾਬ ਦੇ ਦੌਰਾਨ ਦਰਦ ਦਾ ਅਨੁਭਵ ਹੋ ਰਿਹਾ ਸੀ। ਇਸ ਨਾਲ ਉਸਦੀ ਸਿਹਤ ਉਤੇ ਅਸਰ ਤਾਂ ਪੈ ਹੀ ਰਿਹਾ ਸੀ ਬਲਕਿ ਉਸਦੀ ਰੋਜ਼ਾਨਾ ਦੀ ਜਿੰਦਗੀ ਵੀ ਪ੍ਰਭਾਵਿਤ ਹੋ ਰਹੀ ਸੀ। ਉਸ ਨੇ ਇਸ ਸਾਲ ਨਵੰਬਰ ਵਿੱਚ ਡਾ. ਸਵਪਨਾ ਮਿਸਰਾ, ਡਾਇਰੈਕਟਰ ਆਬਸਟੈਟਰਿਕਸ ਅਤੇ ਗਾਇਨੀਕੋਲੋਜੀ ਵਿਭਾਗ, ਫੋਰਟਿਸ ਮੋਹਾਲੀ, ਨਾਲ ਸੰਪਰਕ ਕਰਕੇ ਉਨਾਂ ਤੋਂ ਸਲਾਹ ਲਈ, ਜੋ ਕਿ ਇੱਕ ਰੋਬੋਟਿਕ ਲੈਪਰੋਸਕੋਪਿਕ ਅਤੇ ਕੈਂਸਰ ਸਰਜਨ ਵੀ ਹਨ। ਮੈਡੀਕਲ ਜਾਂਚ ਨਾਲ ਪਤਾ ਲੱਗਾ ਕਿ ਮਰੀਜ਼ ਨੂੰ ਡਿਸਮੇਨੋਰੀਆ ਸੀ, ਜੋ ਕਿ ਇੱਕ ਬਿਮਾਰੀ ਹੈ। ਜਿਸ ਵਿੱਚ ਮਾਹਵਾਰੀ ਦੇ ਦੌਰਾਨ ਗੰਭੀਰ ਕੜਵੱਲ ਅਤੇ ਦਰਦ ਹੁੰਦਾ ਹੈ। ਇਸ ਤੋਂ ਇਲਾਵਾ, ਅਲਟਰਾਸਾਊਂਡ ਨਾਲ ਦੋਹਾਂ ਅੰਡਕੋਸ਼ਾਂ ਦੇ ਆਲੇ-ਦੁਆਲੇ ਦੋ ਵੱਡੇ ਸਿਸਟ (13¿10 ਸੈਮੀ ਸਾਇਜ) ਦਾ ਪਤਾ ਲੱਗਾ।
ਇਸ ਤੋਂ ਪਹਿਲਾਂ, ਅੰਡਕੋਸ਼ ਦੇ ਆਸੇ-ਪਾਸੇ ਅਲਸਰ ਹੋਣ ਵਾਲੀਆਂ ਔਰਤਾਂ ਦੇ ਲਈ ਅੰਡਕੋਸ਼ ਨੂੰ ਹਟਾਉਣਾ ਹੀ ਪ੍ਰਮਾਣਿਤ ਇਲਾਜ ਸੀ। ਹਾਲਾਂਕਿ, ਇਸ ਵਿਸ਼ੇਸ਼ ਮਾਮਲੇ ਵਿੱਚ, ਮਰੀਜ਼ ਨੂੰ ਭਵਿੱਖ ਵਿੱਚ ਗਰਭ ਧਾਰਨ ਕਰਨ ਵਿੱਚ ਮਦਦ ਕਰਨ ਦੇ ਲਈ, ਡਾ. ਮਿਸਰਾ ਨੇ ਰੋਬੋਟਿਕ ਏਡਿਡ ਸਰਜਰੀ ਦੇ ਮਾਧਿਅਮ ਨਾਲ ਉਸਦਾ ਇਲਾਜ ਕਰਨ ਦਾ ਫੈਸ਼ਲਾ ਕੀਤਾ। ਰੋਬੋਟਿਕ ਏਡਿਡ ਸਰਜਰੀ ਮਿਨੀਮਲ ਇਨਵੇਸਿਵ ਸਰਜਰੀ ਦਾ ਨਵਾਂ ਰੂਪ ਹੈ, ਜਿਸ ਨਾਲ ਮਰੀਜ਼ ਦੇ ਸਰੀਰ ਵਿੱਚ ਪਾਏ ਗਏ ਇੱਕ ਵਿਸ਼ੇਸ਼ ਕੈਮਰੇ ਦੇ ਮਾਧਿਅਮ ਨਾਲ ਆਪਰੇਟਿਵ ਖੇਤਰ ਦਾ 3ਡੀ ਦਿ੍ਰਸ਼ ਨਜ਼ਰ ਆਉਂਦਾ ਹੈ। ਸਰੀਰ ਦੇ ਜਿਨਾਂ ਹਿੱਸਿਆਂ ਤੱਕ ਮਨੁੱਖੀ ਹੱਥਾਂ ਦਾ ਪਹੁੰਚਣਾ ਮੁਸ਼ਕਿਲ ਹੈ, ਉਨਾਂ ਤੱਕ ਰੋਬੋਟ ਦੀ ਮਦਦ ਨਾਲ ਪਹੁੰਚਿਆ ਜਾ ਸਕਦਾ ਹੈ ਜੋ 360 ਡਿਗਰੀ ਘੁੰਮ ਸਕਦੇ ਹਨ।
ਡਾ. ਮਿਸਰਾ ਦੀ ਨੁਮਾਇੰਦਗੀ ਵਿੱਚ ਡਾਕਟਰਾਂ ਦੀ ਟੀਮ ਨੇ ਰੋਬੋਟਿਕ ਸਰਜਰੀ ਦੇ ਮਾਧਿਅਮ ਨਾਲ ਬਾਇਲੇਟਰਲ ਸਿਸਟੈਕਟੋਮੀ (ਓਵੇਰੀਅਨ ਸਿਸਟ ਨੂੰ ਹਟਾਉਣਾ) ਅਤੇ ਅਡੈਸੀਓਲਾਇਸਿਸ (ਗਰੱਭਾਸ਼ਯ ਦੇ ਅੰਦਰੋਂ ਚਿਪਕਣ ਨੂੰ ਹਟਾਉਣਾ) ਨੂੰ ਅੰਜ਼ਾਮ ਦਿੱਤਾ। ਇਸ ਤਰਾਂ ਡਾ. ਮਿਸ਼ਰਾ ਨੇ ਮਰੀਜ਼ ਦਾ ਸਫਲਤਾਪੂਰਵਕ ਇਲਾਜ ਕੀਤਾ ਅਤੇ ਉਸ ਦੇ ਅੰਡਕੋਸ਼ ਨੂੰ ਬਚਾਇਆ ਗਿਆ। ਸਰਜਰੀ ਦੇ ਦੋ ਦਿਨ ਬਾਅਦ ਮਰੀਜ਼ ਨੂੰ ਛੁੱਟੀ ਦੇ ਦਿੱਤੀ ਗਈ ਅਤੇ ਹੁਣ ਉਹ ਸਿਹਤਮੰਦ ਜੀਵਨ ਜੀਅ ਰਹੀ ਹੈ।
ਇੱਕ ਹੋਰ ਮਾਮਲੇ ਵਿੱਚ, ਇੱਕ 40 ਸਾਲਾ ਅਣਵਿਆਹੀ ਔਰਤ ਨੂੰ ਮਾਹਵਾਰੀ ਦੌਰਾਨ ਜਿਆਦਾ ਖੂਨ ਵਹਿੰਦਾ ਸੀ ਅਤੇ ਉਹ ਪਿਛਲੇ ਦੋ ਸਾਲਾਂ ਤੋਂ ਏਨੀਮਿਕ ਸੀ। ਉਨਾਂ ਨੂੰ ਯੂਟਰੇਸ ਬਚਾਉਣ ਵਾਲੀ ਰੋਬੋਟਿਕ ਸਰਜਰੀ ਕਰਵਾਉਣ ਦੀ ਸਲਾਹ ਦਿੱਤੀ। ਮਰੀਜ਼ ਨੇ ਰੋਬੋਟਿਕ ਮਾਯੋਮੇਕਟੋਮੀ (ਫਾਈਬਰੌਇਡ ਰਿਮੂਵਲ) ਕਰਵਾਈ, ਜਿਥੇ ਉਨਾਂ ਦੇ ਯੂਟਰੇਸ ਨੂੰ ਬਚਾ ਲਿਆ ਗਿਆ ਅਤੇ ਪ੍ਰਕਿਰਿਆ ਦੇ ਦੋ ਦਿਨ ਬਾਅਦ ਉਨਾਂ ਨੂੰ ਛੁੱਟੀ ਦੇ ਦਿੱਤੀ ਗਈ।
ਰੋਬੋਟਿਕ ਏਡਿਡ ਸਰਜਰੀ ਦੇ ਫਾਇਦਿਆਂ ਉਤੇ ਚਰਚਾ ਕਰਦੇ ਹੋਏ ਡਾ. ਮਿਸ਼ਰਾ, ਜਿਨਾਂ ਨੇ 200 ਤੋਂ ਵੱਧ ਰੋਬੋਟਿਕ ਸਰਜਰੀਆਂ ਕੀਤੀਆਂ ਹਨ, ਨੇ ਅੱਗੇ ਕਿਹਾ, ‘‘ਰੋਬੋਟਿਕ ਏਡਿਡ ਸਰਜਰੀ ਨੂੰ ਲਗਭਗ ਸਾਰੇ ਇਸਤਰੀ ਰੋਗਾਂ ਸਬੰਧੀ ਸਰਜਰੀ ਦੇ ਲਈ ਗੋਲਡ ਸਟੈਂਡਰਡ ਪ੍ਰੋਸੀਜਰ ਦੇ ਰੂਪ ਵਿੱਚ ਸਥਾਪਿਤ ਕੀਤਾ ਗਿਆ ਹੈ- ਜਿਵੇਂ ਕਿ ਫਾਈਬਰੌਇਡ, ਐਂਡੋਮੈਟਰੀਓਸਿਸ, ਵੇਸੀਕੋ-ਵੇਜਾਇਨਲ ਫਿਸਟੁਲਾ, ਅੰਡਕੋਸ਼ ਸਿਸਟ, ਸੈਲਪਿੰਗੋ-ਓਫੋਰੇਕਟੋਮੀ, ਮਾਈਓਮੇਕਟੋਮੀ, ਹਿਸਟਰੇਕਟੋਮੀ ਅਤੇ ਅੰਡਕੋਸ਼ ਅਤੇ ਬੱਚੇਦਾਨੀ ਦੇ ਮੂੰਹ ਦੇ ਸਾਰੇ ਕੈਂਸਰ। ਰੋਬੋਟਿਕ ਏਡਿਡ ਸਰਜਰੀ ਨੇ ਵੱਖ-ਵੱਖ ਗਾਇਨੀਕੋਲੋਜੀਕਲ ਬਿਮਾਰੀਆਂ ਦੇ ਇਲਾਜ ਵਿੱਚ ਕ੍ਰਾਂਤੀ ਲਿਆ ਦਿੱਤੀ ਹੈ।’’