ਕੈਬਨਿਟ ਮੰਤਰੀ ਹਰਜੋਤ ਬੈਂਸ 11 ਦਸੰਬਰ ਨੂੰ ਰੱਖਣਗੇ ਵੱਖ ਵੱਖ ਵਿਕਾਸ ਕਾਰਜਾਂ ਦੇ ਨੀਂਹ ਪੱਥਰ
- ਜੌਹਲ, ਕਾਹੀਵਾਲ ਤੇ ਨੰਗਲੀ ਵਿੱਚ ਬਣਨਗੇ ਖੇਡ ਮੈਦਾਨ, ਲਮਲਹਿੜੀ ਸਿਚਾਈ ਯੋਜਨਾ ਹੋਵੇਗੀ ਅੱਪਗ੍ਰੇਡ
- ਭਲਾਨ ਅਤੇ ਖਮੇੜਾ ਵਿੱਚ ਜਲ ਸਪਲਾਈ ਲਈ ਨਵੇਂ ਟਿਊਬਲ ਲਗਾਏ ਜਾਣਗੇ
ਹਰੀਸ਼ ਕਾਲੜਾ
ਸ੍ਰੀ ਅਨੰਦਰਪੁਰ ਸਾਹਿਬ, 9 ਦਸੰਬਰ 2022:ਹਰਜੋਤ ਸਿੰਘ ਬੈਂਸ, ਕੈਬਨਿਟ ਮੰਤਰੀ ਸਕੂਲ ਸਿਖਿਆ, ਜੇਲ੍ਹਾਂ, ਜਲ ਸਰੋਤ ਅਤੇ ਮਾਇਨਿੰਗ 11 ਦਸੰਬਰ ਨੂੰ ਵਿਧਾਨ ਸਭਾ ਹਲਕੇ ਵਿੱਚ ਕਰੌੜਾਂ ਰੁਪਏ ਦੇ ਵਿਕਾਸ ਪ੍ਰਾਜੈਕਟਾਂ ਦੇ ਨੀਂਹ ਪੱਥਰ ਰੱਖਣਗੇ।
ਇਸ ਗੱਲ ਦੀ ਜਾਣਕਾਰੀ ਦਿੰਦੇ ਹੋਏ ਇੱਕ ਬੁਲਾਰੇ ਨੇ ਦੱਸਿਆ ਕਿ ਲਮਲਿਹੜੀ ਵਿੱਚ 1.80 ਕਰੋੜ ਰੁਪਏ ਦੀ ਲਾਗਤ ਨਾਲ ਜਲ ਸਪਲਾਈ ਨੂੰ ਅਪਗ੍ਰੇਡ ਕੀਤਾ ਜਾਵੇਗਾ। ਇਸ ਤੋਂ ਇਲਾਵਾ ਜੌਹਲ, ਨੰਗਲੀ, ਢਾਹੀਵਾਲ ਸਮੇਤ ਵੱਖ ਵੱਖ 4 ਪਿੰਡਾਂ ਵਿੱਚ 10-10 ਲੱਖ ਰੁਪਏ ਦੀ ਲਾਗਤ ਨਾਲ ਖੇਡ ਮੈਦਾਨਾਂ ਦੇ ਨਿਰਮਾਣ ਦਾ ਨੀਂਹ ਪੱਥਰ ਕੈਬਨਿਟ ਮੰਤਰੀ ਰੱਖਣਗੇ। ਖਮੇੜਾ ਅਤੇ ਭਲਾਨ ਵਿੱਚ ਜਲ ਸਪਲਾਈ ਦੀ ਸਹੂਲਤ ਨਿਰੰਤਰ ਸਥਾਨਿਕ ਵਸਨੀਕਾਂ ਨੂੰ ਉਪਲੱਬਧ ਕਰਵਾਉਣ ਲਈ ਹਰਜੋਤ ਸਿੰਘ ਬੈਂਸ ਵਲੋਂ ਲਗਭਗ 70 ਲੱਖ ਰੁਪਏ ਦੀ ਲਾਗਤ ਨਾਲ 2 ਟਿਊਬਲ ਲਗਾਉਣ ਦਾ ਕੰਮ ਸ਼ੁਰੂ ਕੀਤਾ ਜਾਵੇਗਾ। ਇਲਾਕੇ ਦੇ ਲੋਕਾਂ ਦੀਆਂ ਮੰਗਾਂ ਮੁਤਾਬਿਕ ਇਹ ਵਿਕਾਸ ਦੇ ਕੰਮ ਕਰਵਾਏ ਜਾ ਰਹੇ ਹਨ।
ਜ਼ਿਕਰਯੋਗ ਹੈ ਕਿ ਕੈਬਨਿਟ ਮੰਤਰੀ ਹਰਜੋਤ ਬੈਂਸ ਵਲੋਂ ਆਪਣੇ ਵਿਧਾਨ ਸਭਾ ਹਲਕੇ ਦੇ ਦੌਰੇ ਦੌਰਾਨ ਵੱਖ ਵੱਖ ਪਿੰਡਾਂ ਦੀਆਂ ਸੱਥਾਂ ਵਿੱਚ ਬੈਠ ਕੇ ਲੋਕਾਂ ਦੇ ਮਸਲੇ ਵਿਚਾਰਦੇ ਹੋਏ ਇਨ੍ਹਾਂ ਯੋਗਨਾਵਾਂ ਤੇ ਪ੍ਰਮੁੱਖਤਾ ਨਾਲ ਕੰਮ ਕੀਤਾ ਗਿਆ ਹੈ। ਖਿਡਾਰੀਆਂ ਦੀ ਸਹੂਲਤ ਲਈ ਖੇਡ ਮੈਦਾਨ ਅਤੇ ਸਾਫ਼ ਪੀਣ ਵਾਲੇ ਪਾਣੀ ਦੀ ਬੁਨਿਆਂਦੀ ਸਹੂਲਤ ਨੂੰ ਕੈਬਨਿਟ ਮੰਤਰੀ ਪ੍ਰਮੁੱਖਤਾ ਤੇ ਵਿਚਾਰ ਰਹੇ ਹਨ। ਇਸ ਲਈ ਇਹ ਪ੍ਰਾਜੈਕਟ 11 ਦਸੰਬਰ ਨੂੰ ਸ਼ੁਰੂ ਕੀਤੇ ਜਾਣਗੇ, ਜਿਸ ਦੇ ਲਈ ਸਿੰਚਾਈ ਵਿਭਾਗ, ਜਲ ਸਪਲਾਈ ਵਿਭਾਗ ਅਤੇ ਬਲਾਕ ਵਿਕਾਸ ਤੇ ਪੰਚਾਇਤ ਵਿਭਾਗ ਵਲੋਂ ਅਗਾਊਂ ਤਿਆਰੀਆਂ ਕੀਤੀਆ ਜਾ ਰਹੀਆਂ ਹਨ।