← ਪਿਛੇ ਪਰਤੋ
ਅਮਰੀਕਾ: ਫਿਰ ਹੋਈ ਗੋਲੀਬਾਰੀ, ਇਸ ਵਾਰ 3 ਮੌਤਾਂ ਵਾਸ਼ਿੰਗਟਨ, 25 ਜਨਵਰੀ, 2023: ਅਮਰੀਕਾ ਵਿਚ ਗੋਲੀਬਾਰੀ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਤਾਜ਼ਾ ਮਾਮਲਾ ਵਾਸ਼ਿੰਗਟਨ ਦੇ ਯਾਕਿਮਾ ਸ਼ਹਿਰ ਵਿਚ ਵਾਪਰਿਆ ਹੈ ਜਿਥੇ ਗੋਲੀਬਾਰੀ ਵਿਚ 3 ਲੋਕਾਂ ਦੀ ਮੌਤ ਹੋ ਗਈ ਹੈ। ਇਕ ਸਟੋਰ ਵਿਚ ਬੰਦੂਕਧਾਰੀ ਨੇ 21 ਲੋਕਾਂ ਦੇ ਗੋਲੀ ਮਾਰੀ ਤੇ ਆਪ ਮੌਕੇ ਤੋਂ ਫਰਾਰ ਹੋ ਗਿਆ। ਘਟਨਾ ਸਵੇਰੇ 3.30 ਵਜੇ ਸਰਕਲ ਕੇ ਸਟੋਰ ’ਤੇ ਵਾਪਰੀ ਜਿਥੇ 3 ਲੋਕ ਮ੍ਰਿਤਕ ਪਾਏ ਗਏ। ਯਾਕਿਮਾ ਸ਼ਹਿਰ ਦੀ ਆਬਾਦੀ 96 ਹਜ਼ਾਰ ਦੇ ਕਰੀਬ ਹੈ। ਇਥੇ ਇਹ ਗੋਲੀਬਾਰੀ ਦੀ ਘਟਨਾ ਉੱਤਰੀ ਕੈਲੀਫੋਰਨੀਆਂ ਵਿਚ ਗੋਲੀਬਾਰੀ ਤੋਂ ਕੁਝ ਘੰਟਿਆਂ ਬਾਅਦ ਹੀ ਵਾਪਰੀ ਹੈ। ਕੈਲੀਫੋਰਨੀਆਂ ਵਿਚ ਗੋਲੀਬਾਰੀ ਦੇ ਮਾਮਲੇ ਵਿਚ 7 ਲੋਕਾਂ ਦੀ ਮੌਤ ਹੋ ਗਈ ਸੀ।
Total Responses : 33