ਫਾਈਨਾਂਸ ਕੰਪਨੀ ਵਿੱਚੋਂ ਲੱਖਾਂ ਰੁਪਿਆਂ ਨਾਲ ਭਰੀ ਤਿਜੌਰੀ ਲੈ ਕੇ ਉੱਡੇ ਚੋਰ,
ਸੀਸੀਟੀਵੀ ਕੈਮਰੇ ਤੋੜੇ, ਡੀਵੀਆਰ ਲੈ ਗਏ ਨਾਲ
ਰੋਹਿਤ ਗੁਪਤਾ
ਗੁਰਦਾਸਪੁਰ, 25 ਜਨਵਰੀ 2023 : ਬਟਾਲਾ ਵਿੱਚ ਚੋਰੀ ਦੀਆ ਵਾਰਦਾਤਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਹੁਣ ਤਾਂ ਜੱਟਾਂ ਵਿੱਚ ਜਲੰਧਰ ਰੋਡ ਤੇ ਮਜੂਦ ਇੱਕ ਫਾਈਨੈਂਸ ਦੇ ਦਫਤਰ ਨੂੰ ਚੋਰਾਂ ਨੇ ਨਿਸ਼ਾਨਾ ਬਨਾਇਆ ਹੈ ਅਤੇ ਦਫਤਰ ਅੰਦਰ ਪਈ ਤਿਜੌਰੀ ਚੋਰੀ ਕਰਕੇ ਲੈ ਗਏ। ਸ਼ਾਤਿਰ ਚੋਰ ਜਾਂਦੇ ਜਾਂਦੇ ਦਫਤਰ ਅੰਦਰ ਲਗੇ ਸੀ ਸੀ ਟੀ ਵੀ ਕੈਮਰੇ ਵੀ ਤੋੜ ਗਏ ਅਤੇ ਡੀ ਵੀ ਆਰ ਵੀ ਆਪਣੇ ਨਾਲ ਲੈ ਗਏ । ਫਾਇਨਾਂਸ ਕੰਪਨੀ ਦੇ ਕਰਮਚਾਰੀ ਅਨੁਸਾਰ ਤਿਜੋਰੀ ਵਿਚ ਲੱਖਾਂ ਰੁਪਏ ਸਨ। ਹੈਰਾਨੀ ਵਾਲੀ ਗੱਲ ਇਹ ਸੀ ਕਿ ਚੋਰਾਂ ਵੱਲੋਂ ਦਫਤਰ ਦੇ ਬਾਹਰ ਵਾਲਾ ਤਾਲਾ ਤੋੜਿਆ ਨਹੀਂ ਬਲਕਿ ਚਾਬੀ ਨਾਲ ਖੋਲ੍ਹਿਆ ਗਿਆ ਸੀ। ਉੱਥੇ ਹੀ ਪੁਲੀਸ ਮਾਮਲੇ ਦੀ ਜਾਂਚ ਵਿੱਚ ਜੁਟ ਗਈ ਹੈ।
ਸਟੈਂਡਰਡ ਫਾਈਨੈਂਸ ਦਫਤਰ ਵਿੱਚ ਕੰਮ ਕਰਨ ਵਾਲੀਆਂ ਮੁਲਾਜ਼ਮਾਂ ਨਰਮਦਾ ਅਤੇ ਰਾਜਪ੍ਰੀਤ ਕੌਰ ਨੇ ਦੱਸਿਆ ਕਿ ਜਦੋਂ ਉਹ ਦਫਤਰ ਪਹੁੰਚੀਆਂ ਤਾਂ ਦੇਖਿਆ ਕਿ ਦਫਤਰ ਦੇ ਮੁੱਖ ਗੇਟ ਦਾ ਤਾਲਾ ਖੁਲਿਆ ਹੋਇਆ ਸੀ ਅਤੇ ਦਫਤਰ ਦੇ ਅੰਦਰ ਸ਼ੀਸ਼ੇ ਤੋੜ ਕੇ ਦਫਤਰ ਅੰਦਰ ਪਈ ਤਿਜੌਰੀ ਜਿਸ ਵਿੱਚ ਲੱਖਾਂ ਰੁਪਏ ਪਏ ਹੋਏ ਸੀ ਗਾਇਬ ਸੀ ਅਤੇ ਚੋਰ ਜਾਂਦੇ ਜਾਂਦੇ ਸੀ ਸੀ ਟੀ ਵੀ ਕੈਮਰੇ ਵੀ ਤੋੜ ਗਏ ਅਤੇ ਡੀ ਵੀ ਆਰ ਵੀ ਨਾਲ ਲੈ ਗਏ। ਉਨ੍ਹਾਂ ਨੇ ਤੁਰੰਤ ਪੁਲਿਸ ਨੂੰ ਇਤਲਾਹ ਕੀਤੀ।ਹੁਣ ਪੁਲਿਸ ਜਾਂਚ ਕਰ ਰਹੀ ਹੈ।
ਓਥੇ ਹੀ ਚੋਰੀ ਦੀ ਇਤਲਾਹ ਮਿਲਦੇ ਹੀ ਮੌਕੇ ਤੇ ਜਾਂਚ ਕਰਨ ਪਹੁੰਚੇ ਪੁਲਿਸ ਅਧਿਕਾਰੀ ਨੇ ਘਟਨਾ ਬਾਰੇ ਦਸਦੇ ਹੋਏ ਕਿਹਾ ਕਿ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ ।