← ਪਿਛੇ ਪਰਤੋ
ਐਸ ਐਮ ਐਸ ਬੰਦ ਹੋਣ ਨਾਲ ਔਨਲਾਈਨ ਪੇਮੈਂਟ ਵੀ ਨਹੀਂ ਹੋ ਰਹੀ
ਗੁਰਪ੍ਰੀਤ ਸਿੰਘ ਮੰਡਿਆਣੀ
ਲੁਧਿਆਣਾ , 18 ਮਾਰਚ 2023 - ਪੰਜਾਬ ਵਿੱਚ ਆਮ ਤੌਰ ਤੇ ਮੋਬਾਈਲ ਇੰਟਰਨੈਟ ਸਰਵਿਸਿਜ਼ ਬੰਦ ਨਹੀਂ ਹੁੰਦੀਆਂ ।ਅੱਜ ਤੋਂ ਪਹਿਲਾਂ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਦੀ ਗ੍ਰਿਫ਼ਤਾਰੀ ਮੌਕੇ 2017 ਚ ਮੋਬਾਈਲ ਇੰਟਰਨੈਟ ਬੰਦ ਹੋਇਆ ਸੀ ਪਰ ਐਸ ਐਮ ਐਸ ਸਰਵਿਸ ਪਹਿਲੀ ਦਫ਼ਾ ਪੰਜਾਬ ਬੰਦ ਹੋਈ ਹੈ।ਇਸ ਕਰਕੇ ਔਨਲਾਈਨ ਪੇਮੈਂਟ ਵੀ ਨਹੀਂ ਹੋ ਰਹੀ । ਭਾਵੇਂ ਲੈਂਡ ਲਾਈਨ ਫ਼ੋਨ ਰਹੀਂ ਇੰਟਰਨੈਟ ਚੱਲ ਰਿਹਾ ਹੈ ਪਰ ਕਿਸੇ ਐਪ ਦੇ ਥਰੂ ਪੇਮੈਂਟ ਦਾ ਵੰਨ ਟਾਈਮ ਪਾਸ ਵਰਡ ਐਸ ਐਮ ਐਸ ਰਾਹੀਂ ਹੀ ਆਉਂਦਾ ਹੈ। ਅੱਜ ਸ਼ਾਮ 5:30 ਤੇ ਇੱਕ ਪੇਮੈਂਟ ਕਰਨੀ ਜੀਹਦਾ ਪਾਸਵਰਡ ਮਹਿਸੂਲ ਨਹੀਂ ਹੋਇਆ ਤੇ ਪੇਮੈਂਟ ਨਹੀਂ ਹੋ ਸਕੀ। ਜੀਹਨਾ ਦੇ ਮੋਬਾਈਲ ਫ਼ੋਨ ਚ ਪੈਸੇ ਮੁੱਕੇ ਹੋਏ ਨੇ ਉਹ ਵੀ ਔਨ ਲਾਈਨ ਨਹੀਂ ਭਰੇ ਜਾ ਰਹੇ।
Total Responses : 82