ਗੁਰਦਾਸਪੁਰ 'ਚ ਜਲਦੀ ਸ਼ੁਰੂ ਹੋਵੇਗਾ 50 ਬੈਡਾਂ ਦਾ ਨਵਾਂ ਜੱਚਾ-ਬੱਚਾ ਵਾਰਡ - ਰਮਨ ਬਹਿਲ
- ਬਹਿਲ ਨੇ ਪਹੁੰਚ ਕੇ ਲਿਆ ਉਸਾਰੀ ਦੇ ਕਾਰਜਾਂ ਦਾ ਜਾਇਜਾ, ਅਧਿਕਾਰੀਆਂ ਨੂੰ ਕੰਮ 'ਚ ਤੇਜੀ ਲਿਆਉਣ ਦੇ ਦਿੱਤੇ ਨਿਰਦੇਸ਼
ਰੋਹਿਤ ਗੁਪਤਾ
ਗੁਰਦਾਸਪੁਰ, 18 ਮਾਰਚ ਗੁਰਦਾਸਪੁਰ ਦੇ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਮੁਹੱਇਆਈ ਕਰਵਾਉਣ ਦੇ ਮੰਤਵ ਨਾਲ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਨੇ ਅੱਜ ਸਿਵਲ ਹਸਪਤਾਲ ਗੁਰਦਾਸਪੁਰ ਦੌਰਾ ਕੀਤਾ ਜਿਸ ਦੌਰਾਨ ਬਹਿਲ ਨੇ ਇਸ ਹਸਪਤਾਲ ਵਿਚ 8.5 ਕਰੋੜ ਰੁਪਏ ਦੇ ਲਾਗਤ ਨਾਲ ਬਣਾਏ ਜਾ ਰਹੇ ਨਵੇਂ ਜੱਚਾ ਬੱਚਾ ਵਾਰਡ ਦੇ ਕਾਰਜਾਂ ਦਾ ਜਾਇਜਾ ਲਿਆ। ਇਸ ਦੌਰਾਨ ਬਹਿਲ ਨੇ ਮੌਕੇ 'ਤੇ ਮੌਜੂਦ ਸਬੰਧਿਤ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਕਿ ਜਲਦੀ ਤੋਂ ਜਲਤੀ ਇਸ ਵਾਰਡ ਦੀ ਉਸਾਰੀ ਦਾ ਕੰਮ ਮੁਕੰਮਲ ਕੀਤਾ ਜਾਵੇ ਅਤੇ ਕਿਸੇ ਵੀ ਤਰਾਂ ਦੀ ਕੋਈ ਊਣਤਾਈ ਨਾ ਰਹਿਣ ਦਿੱਤੀ ਜਾਵੇ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਰਮਨ ਬਹਿਲ ਨੇ ਦੱਸਿਆ ਕਿ ਗੁਰਦਾਸਪੁਰ ਦੇ ਲੋਕਾਂ ਨੂੰ ਵਧੀ ਸਿਹਤ ਸਹੂਲਤਾਂ ਮੁਹੱਿਇਆ ਕਰਵਾਉਣ ਲਈ ਉਹ ਪਹਿਲਾਂ ਵੀ ਕਈ ਵੱਡੇ ਕਦਮ ਚੁੱਕ ਚੁੁੱਕੇ ਹਨ ਅਤੇ ਹੁਣ ਇਨਾਂ ਸਹੂਲਤਾਂ ਵਿਚ ਹੋਰ ਵਾਧਾ ਕਰਦੇ ਹੋਏ ਪੰਜਾਬ ਸਰਕਾਰ ਵਲੋਂ ਜਿਲਾ ਹਸਪਤਾਲ ਵਿਖੇ 50 ਬੈਡ ਦਾ ਨਵਾਂ ਜੱਚਾ-ਬੱਚਾ ਵਾਰਡ ਬਣਾਇਆ ਜਾ ਰਿਹਾ ਹੈ। ਬਹਿਲ ਨੇ ਕਿਹਾ ਕਿ ਵਾਰਡ ਅਤਿ ਆਧੁਨਿਕ ਮੈਡੀਕਲ ਸਹੂਲਤਾਂ ਵਾਲਾ ਹੋਵੇਗਾ ਜੋ ਕਰੀਬ 8.5 ਏਕੜ ਦੀ ਲਾਗਤ ਨਾਲ ਦਸੰਬਰ 2023 ਤਕ ਬਣ ਜਾਵੇਗਾ ਅਤੇ ਖੇਤਰ ਦੇ ਲੋਕਾਂ ਨੂੰ ਸਮਰਪਤ ਹੋਵੇਗਾ। ਇਸ ਵਾਰਡ ਵਿਚ ਦੋ ਤਰਾਂ ਦੇ ਆਪਰੇਸ਼ਨ ਥੀਏਟਰ , ਦੋ ਤਰਾਂ ਦੇ ਲੇਬਰ ਰੂਮ , ਸਿਕਨਿਉਨੇਟਲ ਕੇਅਰ ਯੂਨਿਟ, ਨਰਸਰੀ, ਆਧੁਨਿਕ ਸਹੂਲਤਾਂ ਵਾਲੇ ਟੈਸਟ ਉਪਲਬਧ ਹੋਣਗੇ।
ਇਸ ਦੇ ਨਾਲ ਹੀ 36 ਹਜਾਰ ਸਕੇਅਰ ਫੁਟ ਦੇ ਤਿੰਨ ਮੰਜਿਲਾ ਵਾਰਡ ਵਿਚ ਗਰਭਵਤੀ ਮਾਵਾਂ ਅਤੇ ਨਵਜਾਤ ਬਚਿਆਂ ਨੂੰ ਇਲਾਜ ਦੀ ਅਜਿਹੀ ਬੇਮਿਸਾਲ ਸਿਹਤ ਸਹੂਲੀਅਤ ਮਿਲੇਗੀ ਜਿਸ ਲਈ ਪਹਿਲਾਂ ਲੋਕਾਂ ਨੂੰ ਅੰਿਮ੍ਰਤਸਰ ਅਤੇ ਜਲੰਧਰ ਵਰਗੇ ਸ਼ਹਿਰਾਂ ਵਿਚ ਜਾਣਾ ਪੈਂਦਾ ਸੀ। ਬਹਿਲ ਨੇ ਚਿੰਤਾ ਜਾਹਿਰ ਕਰਦਿਆਂ ਦੱਸਿਆ ਕਿ ਭਾਰਤ ਵਿਚ 16 ਲੱਖ ਬੱਚੇ ਜਨਮ ਤੋ 5 ਸਾਲ ਤਕ ਹੀ ਮੌਤ ਦਾ ਸ਼ਿਕਾਰ ਹੋ ਜਾਂਦੇ ਹਨ।
ਪੂਰੀ ਦੂਨੀਆ ਵਿਚ ਹਰ ਸਾਲ ਜਿੰਨੀ ਗਰਭਵਤੀ ਮਾਵਾਂ ਦੀ ਮੌਤ ਹੁੰਦੀ ਹੈ ਉਨਾਂ ਵਿਚੋ 19ਫੀਸਦੀ ਮੌਤਾਂ ਭਾਰਤ ਵਿਚ ਹੁੰਦੀਆਂ ਹਨ। ਇਸਲ ਲਈ ਪੰਜਾਬ ਸਰਕਾਰ ਜੱਚਾ ਬੱਚਾ ਮੌਤ ਦਰ ਘਟਾਉਣ ਲਈ ਲ਼ਗਾਤਾਰ ਯਤਨ ਕਰ ਰਹੀ ਹੈ ਜਿਸ ਤਹਿਤ ਹੀ ਗੁਰਦਾਸਪੁਰ ਵਿਚ ਜਚਾ ਬਚਾ ਵਾਰਡ ਬਣ ਰਿਹਾ ਹੈ। ਉਨਾਂ ਦੱਸਿਆ ਇਕ ਗੁਰਦਾਸਪੁਰ ਵਿਚ ਅਰਬਨ ਸੀਐਚਸੀ ਦਾ ਕੰਮ ਵੀ ਸ਼ੁਰੂ ਹੋ ਚੁਕਾ ਹੈ ਅਤੇ ਜਲਦ ਹੀ ਇਹ ਸੀਐਚਸੀ ਵੀ ਵਧੀਆ ਸਿਹਤ ਸਹੂਲਤਾਂ ਦੇਵੇਗੀ। ਉਨਾਂ ਸਮੂਹ ਸਿਹਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਦਿੱਤੀਆਂ ਜਾਣ। ਇਸ ਮੌਕੇ ਡਿਪਟੀ ਮੈਡੀਕਲ ਕਮਿਸ਼ਨਰ ਡਾ. ਰੋਮੀ ਰਾਜਾ, ਐਕਸੀਅਨ ਸੁਖਚੈਨ ਸਿੰਘ, ਐਸਐਮਓ ਡਾ. ਚੇਤਨਾ, ਮਿੰਨੀ ਘੁੰਮਣ ਅਤੇ ਠੇਕੇਦਾਰ ਰਜਿੰਦਰ ਸਿੰਘ ਆਦਿ ਮੌਜੂਦ ਸਨ।