ਅੰਮ੍ਰਿਤਪਾਲ ਸਿੰਘ 'ਤੇ ਲਾਇਆ ਜਾ ਸਕਦਾ NSA- ਪੁਲਿਸ ਨੇ ਕੀਤਾ ਵੱਡਾ ਖੁਲਾਸਾ (ਵੀਡੀਓ ਵੀ ਵੇਖੋ )
ਚੰਡੀਗੜ੍ਹ, 20 ਮਾਰਚ 2023- ਆਈ.ਜੀ. ਹੈੱਡ ਕੁਆਰਟਰ ਡਾ. ਸੁਖਚੈਨ ਸਿੰਘ ਗਿੱਲ ਨੇ ਵੱਡਾ ਖੁਲਾਸਾ ਕਰਦਿਆਂ ਹੋਇਆ ਕਿਹਾ ਕਿ, ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ 'ਤੇ ਐਨ.ਐਸ.ਏ ਲਾਇਆ ਜਾ ਸਕਦਾ ਹੈ।
ਆਈਜੀ ਨੇ ਖੁਲਾਸਾ ਕੀਤਾ ਕਿ, ਅੰਮ੍ਰਿਤਪਾਲ ਸਿੰਘ ਦੇ ਚਾਰ ਸਾਥੀਆਂ ਨੁੰ ਹਿਰਾਸਤ ਵਿਚ ਲੈ ਕੇ ਉਨ੍ਹਾਂ ਨੂੰ ਅਸਾਮ ਦੇ ਡਿਬਰੂਗੜ੍ਹ ਭੇਜ ਦਿੱਤਾ ਗਿਆ। ਜਿਹੜੇ ਚਾਰ ਅੰਮ੍ਰਿਤਪਾਲ ਦੇ ਸਾਥੀ ਅਸਾਮ ਭੇਜੇ ਗਏ ਹਨ, ਉਨ੍ਹਾਂ ਵਿਚ ਦਲਜੀਤ ਕਲਸੀ, ਬਸੰਤ ਸਿੰਘ, ਗੁਰਮੀਤ ਸਿੰਘ ਭੂਖਨਵਾਲਾ ਅਤੇ ਭਗਵੰਤ ਸਿੰਘ ਤੋਂ ਇਲਾਵਾ ਅੰਮ੍ਰਿਤਪਾਲ ਦਾ ਚਾਚਾ ਹਰਜੀਤ ਸਿੰਘ ਸ਼ਾਮਲ ਹੈ।
ਉਨ੍ਹਾਂ ਕਿਹਾ ਕਿ, ਫੜ੍ਹੇ ਗਏ ਉਕਤ ਇ੍ਹਨਾਂ ਪੰਜ ਅੰਮ੍ਰਿਤਪਾਲ ਦੇ ਖ਼ਾਸ ਬੰਦਿਆਂ ਦੇ ਖਿਲਾਫ਼ NSA (ਰਾਸ਼ਟਰੀ ਸੁਰੱਖਿਆ ਐਕਟ) ਦੀ ਕਾਰਵਾਈ ਕੀਤੀ ਗਈ ਹੈ।