ਸਾਹਿਤ ਸੁਰ ਸੰਗਮ ਸਭਾ ਇਟਲੀ ਦੀ ਸਰਬਸੰਮਤੀ ਨਾਲ ਹੋਈ ਚੋਣ
ਬਿੰਦਰ ਕੋਲੀਆਂਵਾਲੀ -ਪ੍ਰਧਾਨ , ਪ੍ਰੋ ਜਸਪਾਲ ਸਿੰਘ ਜਰਨਲ -ਸਕੱਤਰ, ਰਾਜੂ ਹਠੂਰੀਆ ਖਜਾਨਚੀ ਤੇ ਮੁੱਖ ਸਲਾਹਕਾਰ ਦਲਜਿੰਦਰ ਰਹਿਲ ਚੁਣੇ ਗਏ
ਇਟਲੀ 20 ਮਾਰਚ 2023: ਪਿਛਲੇ ਦਿਨੀਂ ਸਾਹਿਤ ਸੁਰ ਸੰਗਮ ਸਭਾ ਇਟਲੀ ਦੇ ਸਮੂਹ ਆਹੁਦੇਦਾਰਾਂ ਤੇ ਮੈਂਬਰਾਂ ਦੀ ਇਕ ਅਹਿਮ ਮੀਟਿੰਗ ਬਲਵਿੰਦਰ ਸਿੰਘ ਚਾਹਲ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ ਸਭਾ ਦੇ ਪਿਛਲੇ ਪ੍ਰਧਾਨ ਬਲਵਿੰਦਰ ਸਿੰਘ ਚਾਹਲ ਨੇ ਪਿਛਲੀਆਂ ਸਾਰੀਆਂ ਨਿਯੁਕਤੀਆ ਨੂੰ ਭੰਗ ਕਰਦਿਆਂ ਨਵੀਂ ਚੋਣ ਦਾ ਮਤਾ ਪੇਸ਼ ਕੀਤਾ। ਜਿਸ ਵਿੱਚ ਸਭਾ ਵਲੋਂ ਸਰਬਸੰਮਤੀ ਦੁਆਰਾ ਨਾਵਲਕਾਰ ਬਿੰਦਰ ਕੋਲੀਆਂਵਾਲ ਨੂੰ ਪ੍ਰਧਾਨ ਚੁਣਿਆ ਗਿਆ ਅਤੇ ਬਾਕੀ ਅਹੁਦੇਦਾਰਾਂ ਵਿੱਚ ਸਰਪ੍ਰਸਤ ਬਲਵਿੰਦਰ ਸਿੰਘ ਚਾਹਲ, ਉਪ ਪ੍ਰਧਾਨ ਗੁਰਮੀਤ ਸਿੰਘ ਮੱਲ੍ਹੀ, ਜਨਰਲ ਸਕੱਤਰ ਪ੍ਰੋ ਜਸਪਾਲ ਸਿੰਘ, ਸਕੱਤਰ ਯਾਦਵਿੰਦਰ ਸਿੰਘ ਬਾਗੀ, ਸਕੱਤਰ ਰਾਣਾ ਅਠੌਲ਼ਾ, ਖਜ਼ਾਨਚੀ ਰਾਜੂ ਹਠੂਰੀਆ, ਮੁੱਖ ਸਲਾਹਕਾਰ ਦਲਜਿੰਦਰ ਰਹਿਲ, ਸਲਾਹਕਾਰ ਨਿਰਵੈਲ ਸਿੰਘ ਢਿੱਲੋਂ, ਸਲਾਹਕਾਰ ਕਰਮਜੀਤ ਕੌਰ ਰਾਣਾ, ਸਲਾਹਕਾਰ ਸਤਵੀਰ ਸਾਂਝ, ਪ੍ਰੈਸ ਸਕੱਤਰ ਸਿੱਕੀ ਝੱਜੀ ਪਿੰਡ ਵਾਲਾ, ਸਹਾਇਕ ਪ੍ਰੈਸ ਸਕੱਤਰ ਗੁਰਸ਼ਰਨ ਸਿੰਘ ਸੋਨੀ, ਮੈਂਬਰ ਮੇਜਰ ਸਿੰਘ ਖੱਖ, ਨਰਿੰਦਰਪਾਲ ਸਿੰਘ ਪਨੂੰ, ਜਸਵਿੰਦਰ ਕੌਰ ਮਿੰਟੂ, ਭਿੰਦਰਜੀਤ ਕੌਰ, ਅਮਰਵੀਰ ਸਿੰਘ ਹੋਠੀ, ਪ੍ਰੇਮਪਾਲ ਸਿੰਘ, ਹਰਦੀਪ ਸਿੰਘ ਕੰਗ ਆਦਿ ਦੀਆਂ ਨਿਯੁਕਤੀਆਂ ਕੀਤੀਆਂ ਗਈਆਂ।
ਇਸ ਸਮੇਂ ਸਭਾ ਦੇ ਸਮੂਹ ਅਹੁਦੇਦਾਰ ਤੇ ਮੈਂਬਰਾਂ ਵਿੱਚ ਬਲਵਿੰਦਰ ਸਿੰਘ ਚਾਹਲ, ਰਾਣਾ ਅਠੌਲਾ, ਰਾਜੂ ਹਠੂਰੀਆ, ਦਲਜਿੰਦਰ ਰਹਿਲ, ਬਿੰਦਰ ਕੋਲੀਆਂਵਾਲ, ਪ੍ਰੋ ਜਸਪਾਲ ਸਿੰਘ, ਮੇਜਰ ਸਿੰਘ ਖੱਖ,ਸਿੱਕੀ ਝੱਜੀ ਪਿੰਡ ਵਾਲਾ, ਯਾਦਵਿੰਦਰ ਸਿੰਘ ਬਾਗੀ, ਨਰਿੰਦਰਪਾਲ ਸਿੰਘ ਪਨੂੰ, ਸਤਵੀਰ ਸਾਂਝ, ਜਸਵਿੰਦਰ ਕੌਰ ਮਿੰਟੂ, ਭਿੰਦਰਜੀਤ ਕੌਰ ਆਦਿ ਹਾਜ਼ਰ ਸਨ।