KYC ਅਪਡੇਟ ਕਰਨ ਦੇ ਨਾਂ ਤੇ 70 ਹਜ਼ਾਰ ਦੀ ਠੱਗੀ, ਤਿੰਨ ਨਾਮਜ਼ਦ
ਰੋਹਿਤ ਗੁਪਤਾ
ਗੁਰਦਾਸਪੁਰ 21 ਮਾਰਚ 2023 : ਸਾਈਬਰ ਠੱਗਾ ਦੀ ਠੱਗੀ ਦਾ ਸ਼ਿਕਾਰ ਹੋ ਕੇ ਇਕ ਹੋਰ ਵਿਅਕਤੀ ਨੇ ਲੱਗਭਗ 70 ਹਜ਼ਾਰ ਰੁਪਏ ਗਵਾ ਲਏ। ਠੱਗਾਂ ਨੇ ਉਸ ਨੂੰ ਕੇ ਵਾਈ ਸੀ ਅੱਪਡੇਟ ਕਰਨ ਦੇ ਨਾਂ ਤੇ ਝਾਂਸੇ ਵਿੱਚ ਲੈ ਕੇ ਉਸ ਦੇ ਬੈਂਕ ਖਾਤੇ ਵਿਚੋਂ ਇਹ ਪੈਸੇ ਉਡਾਏ ਹਨ। ਵਿਅਕਤੀ ਦੀ ਸ਼ਿਕਾਇਤ ਤੇ ਥਾਣਾ ਬਹਿਰਾਮ ਪੁਰ ਵਿਖੇ ਡੀ ਐਸ ਪੀ ਦੀਨਾਨਗਰ ਵੱਲੋਂ ਕੀਤੀ ਗਈ ਇਨਕੁਆਰੀ ਤੋਂ ਬਾਅਦ ਮੁਕੱਦਮਾ ਦਰਜ ਕੀਤਾ ਗਿਆ ਹੈ ਅਤੇ ਮਾਮਲੇ ਵਿਚ ਤਿੰਨ ਦੋਸ਼ੀਆਂ ਨੂੰ ਨਾਮਜਦ ਕੀਤਾ ਗਿਆ ਹੈ।
ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਠੱਗੀ ਦਾ ਸ਼ਿਕਾਰ ਹੋਏ ਵਿਅਕਤੀ ਅਰਜਨ ਸਿੰਘ ਪੁੱਤਰ ਅਤਰ ਸਿੰਘ ਵਾਸੀ ਝਬਕਰਾ ਨੇ ਦੱਸਿਆ ਸੀ ਕਿ ਉਸ ਨੂੰ ਮਿਤੀ 18.01.2022 ਨੂੰ ਉਸਦੇ ਮੋਬਾਇਲ ਫੋਨ ਤੇ ਕਾਲ ਆਈ। ਫੋਨ ਕਰਤਾ ਨੇ ਉਸ ਨੂੰ ਕਿਹਾ ਕਿ ਉਹ sbi bank ਦੀ ਬ੍ਰਾਂਚ ਦੀਨਾਨਗਰ ਤੋਂ ਬੋਲ ਰਿਹਾ ਹੈ। ਤੁਹਾਡੀ ਕੇ ਵਾਈ ਸੀ ਅੱਪਡੇਟ ਹੋਣ ਵਾਲੀ ਹੈ।ਤੁਹਾਡੇ ਫੋਨ ਤੇ ਐਸ ਐਮ ਐਸ ਆਇਆ ਹੈ, ਤੁਸੀ ਉਹ ਮੈਸਿਜ ਮੇਰੇ ਮੋਬਾਇਲ ਨੰਬਰ ਤੇ ਭੇਜ ਦਿਉ ਤਾਂ ਮੁਦਈ ਨੇ ਉੱਕਤ ਫੋਨ ਕਰਨ ਵਾਲੇ ਵਿਅਕਤੀ ਨੂੰ ਬੈਂਕ ਦਾ ਕਰਮਚਾਰੀ ਸਮਝ ਕੇ ਜੋ ਮੈਸਿਜ ਆਇਆ ਸੀ ਉਸਦੇ ਮੋਬਾਇਲ ਤੇ ਭੇਜ ਦਿੱਤਾ।ਮੈਸਿਜ ਭੇਜਣ ਤੋਂ ਤੁਰੰਤ ਬਾਅਦ ਉਸਦੇ ਦੇ ਐਸਬੀਆਈ ਦੇ ਅਕਾਂਊਟ ਵਿਚੋ ਤਿੰਨ ਟਰਾਂਜੈਕਸਨਸ ਵਿੱਚ ਕੁਲ 69,780/-ਰੁਪਏ ਕੱਢਵਾ ਲਏ ਗਏ। ਇਸ ਬਾਰੇ ਉਸ ਦੇ ਮੋਬਾਇਲ ਤੇ ਮੈਸਿਜ ਆਉਣ ਤੇ ਉਸ ਨੂੰ ਪਤਾ ਲੱਗਾ ਤਾਂ ਉਸਨੇ ਦੁਬਾਰਾ ਉੱਕਤ ਵਿਅਕਤੀ ਨੂੰ ਫੋਨ ਕੀਤਾ ਤਾਂ ਉਸਨੇ ਮੁਦਈ ਦਾ ਫੋਨ ਨਹੀ ਚੁੱਕਿਆ ਅਤੇ ਆਪਣਾ ਫੋਨ ਬੰਦ ਕਰ ਦਿੱਤਾ।
ਨੀ ਅਸੀਂ ਦਿਨਾਨਗਰ ਵੱਲੋਂ ਮਾਮਲੇ ਦੀ ਜਾਂਚ ਤੋਂ ਬਾਅਦ ਨਰਸਿੰਗਾ ਮੋਡਲ ਪੁੱਤਰ ਸਦਹਾਨ ਮੋਂਡਲ ਵਾਸੀ ਖੇਰੂਰ ਜਿਲਾ ਮੁਰਸ਼ਿਦਾ ਬਾਦ ਸਟੇਟ ਪੱਛਮੀ ਬੰਗਾਲ ,.ਬਿਜੂ ਕੁਟੁਮ ਪੁੱਤਰ ਬਿਮਾਲਾ ਕੁਟੁਮ ਵਾਸੀ ਭਾਲੁਕਾਗੁਰੀ ਥਾਣਾ ਬਿਹਪੁਰੀਆ ਜਿਲਾ ਲਖੀਮਪੁਰ ਸਟੇਟ ਅਸਾਮ ਅਤੇ ਅਨੀਸ ਅਰਨਸਟ ਵਿਲੀਅਮ ਪੁੱਤਰ ਦਲੀਪ ਵਿਲੀਅਮ ਵਾਸੀ ਅ/101, ਰਾਇਲ ਮਨੂਰ ਸ਼ਠ ਰੋੋਕ ਰੋਡ,ਨੇੜੇ ਮਹਿਬੂਬ ਸਟੂਡਿਓ ਬਾਂਦਰਾ ਵੈਸਟ ਮੁੰਬਈ ਸਟੇਟ ਮਹਾਂਰਾਸਟਰ ਨੂੰ ਮਾਮਲੇ ਵਿਚ ਦੋਸ਼ੀਆਂ ਵਜੋਂ ਨਾਮਜਦ ਕੀਤਾ ਗਿਆ ਹੈ।