ਏਸੀਆਈਸੀ ਰਾਈਸ ਐਸੋਸੀਏਸ਼ਨ ਸੀਜੀਸੀ ਲਾਂਡਰਾ ਵੱਲੋਂ ਸਮ੍ਰਿਧ ਗਾਓਂ ਪ੍ਰਤੀਯੋਗਤਾ ਕਰਾਈ ਗਈ
ਹਰਜਿੰਦਰ ਸਿੰਘ ਭੱਟੀ
ਮੋਹਾਲੀ, 21 ਮਾਰਚ 2023 - ਏਸੀਆਈਸੀ ਰਾਈਸ ਐਸੋਸੀਏਸ਼ਨ ਸੀਜੀਸੀ ਲਾਂਡਰਾ ਵੱਲੋਂ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ (ਪੀਐੱਸਸੀਐੱਸਟੀ) ਅਤੇ ਸਟਾਰਟਅੱਪ ਪੰਜਾਬ ਦੇ ਸਹਿਯੋਗ ਨਾਲ ਗਰਾਸ-ਰੂਟ ਇਨੋਵੇਟਰਾਂ ਲਈ ਦੂਜੀ ਆਈਡੀਆਥਾੱਨ-‘ਸਮ੍ਰਿਧ ਗਾਓਂ ਪ੍ਰਤਿਯੋਗਿਤਾ 2023’ ਦਾ ਆਯੋਜਨ ਕੀਤਾ ਗਿਆ। ਇਸ ਸਾਲਾਨਾ ਸਮਾਗਮ ਵਿੱਚ ਪੈਨਲ ਚਰਚਾ ਸੈਸ਼ਨ ਅਤੇ ਵਿਚਾਰ ਪਿਿਚੰਗ ਸਣੇ ਹੋਰ ਗਤੀਵਿਧੀਆਂ ਕਰਵਾਈਆਂ ਗਈਆਂ। ਇਸ ਦੌਰਾਨ ਪੇਂਡੂ ਉੱਦਮੀਆਂ ਵੱਲੋਂ ਖੇਤੀਬਾੜੀ, ਜੈਵਿਕ ਖੇਤੀ ਅਤੇ ਭੋਜਨ ਨਿਰਮਾਣ, ਦਸਤਕਾਰੀ ਅਤੇ ਹੱਥ ਨਾਲ ਬਣੇ ਉਪਕਰਣ, ਭੋਜਨ ਉਤਪਾਦਨ ਅਤੇ ਪ੍ਰੋਸੈਸਿੰਗ ਆਦਿ ਵਿਿਸ਼ਆਂ ਲਈ 30 ਤੋਂ ਵੱਧ ਵਿਚਾਰ ਪੇਸ਼ ਕੀਤੇ ਗਏ।
ਜੇਤੂ ਵਿਚਾਰਾਂ ਦਾ ਫੈਸਲਾ ਪੈਨਲ ਜੱਜਾਂ ਵੱਲੋਂ ਵਿਚਾਰਾਂ ਦੀ ਆਰਥਿਕ ਵਿਹਾਰਕਤਾ ਅਤੇ ਪੇਂਡੂ ਭਾਈਚਾਰੇ ਲਈ ਹੋਣ ਵਾਲੇ ਇਸ ਦੇ ਲਾਭਾਂ ਦੇ ਆਧਾਰ ’ਤੇ ਕੀਤਾ ਗਿਆ। ਇਸ ਦੌਰਾਨ ਸ ਜਸਵੀਰ ਸਿੰਘ ਨੂੰ ਇੱਕ ਖੇਤ ਬੀਜਣ (ਫਾਰਮ ਸੀਡਰ) ਸੰਬੰਧੀ ਪੇਸ਼ ਕੀਤੇ ਵਿਚਾਰ ਲਈ 20,000 ਰੁਪਏ ਦੇ ਪਹਿਲੇ ਇਨਾਮ ਦਾ ਜੇਤੂ ਚੁਣਿਆ ਗਿਆ।ਇਸੇ ਤਰ੍ਹਾਂ 15,000 ਰੁਪਏ ਦਾ ਦੂਜਾ ਇਨਾਮ ਪਵਨਦੀਪ ਚੌਧਰੀ ਅਤੇ ਉਨ੍ਹਾਂ ਦੀ ਟੀਮ ਨੂੰ ਦਿੱਤਾ ਗਿਆ ਜਿਨ੍ਹਾਂ ਨੇ ਕੂੜੇ ਤੋਂ ਕਾਗਜ਼ ਬਣਾਉਣ ਦੀ ਸਵਦੇਸ਼ੀ ਤਕਨੀਕ ਦੀ ਖੋਜ ਕੀਤੀ ਅਤੇ ਆਪਣਾ ਵਿਚਾਰ ਜੱਜਾਂ ਸਾਹਮਣੇ ਰੱਖਿਆ।ਇਸ ਦੇ ਨਾਲ ਹੀ ਮੋਹਾਲੀ ਦੇ ਇੱਕ ਪਿੰਡ ਦੀ ਦਲਜੀਤ ਕੌਰ ਦੀ ਅਗਵਾਈ ਵਾਲੀ ਮਹਿਲਾ ਸੈਲਫ ਹੈਲਪ ਗਰੁੱਪ ਨੇ ਵਿਲੱਖਣ ਜੈਵਿਕ ਭੋਜਨ ਉਤਪਾਦ ਬਣਾਉਣ ਲਈ 10,000 ਰੁਪਏ ਦਾ ਤੀਜਾ ਇਨਾਮ ਜਿੱਤਿਆ। ਜ਼ਿਕਰਯੋਗ ਹੈ ਇਹ ਇਨਾਮੀ ਰਾਸ਼ੀ ਸਟਾਰਟਅੱਪ ਪੰਜਾਬ ਵੱਲੋਂ ਸਪਾਂਸਰ ਕੀਤੀ ਗਈ।
ਇਸ ਪ੍ਰੋਗਰਾਮ ਮੌਕੇ ਡਾ.ਦੀਪਕ ਕੁਮਾਰ, ਸੀਨੀਅਰ ਵਿਿਗਆਨੀ, ਪੀਐਸਸੀਐਸਟੀ, ਡਾ.ਹਰਬਿੰਦਰ ਸਿੰਘ, ਪ੍ਰੋਫੈਸਰ, ਐਸੋਸੀਏਟ ਡੀਨ ਖੋਜ ਅਤੇ ਸੀਈਓ, ਏਸੀਆਈਸੀ ਰਾਈਜ਼, ਸੀਜੀਸੀ ਲਾਂਡਰਾ, ਸੀਜੀਸੀ ਲਾਂਡਰਾ, ਉੱਦਮੀ ਹਰਮੀਤ ਬਰਾੜ, ਸੀਜੀਸੀ ਲਾਂਡਰਾ ਦੇ ਸਾਬਕਾ ਵਿਿਦਆਰਥੀ ਅਤੇ ਆਰਗੈਨਿਕ ਕਾਓ ਮਿਲਕ ਬ੍ਰਾਂਡ ਦੇ ਸੰਸਥਾਪਕ ਰਣਸਵ, ਸ਼੍ਰੀ ਅਮਰਜੋਤ ਸਿੰਘ ਧਨੋਆ, ਚੇਅਰਪਰਸਨ ਪੰਜਾਬ ਜੰਕਸ਼ਨ ਫਾਰਮ ਪ੍ਰੋਡਿਊਸਰ ਕੰਪਨੀ, ਸ਼੍ਰੀਮਤੀ ਦੀਪਿਕਾ ਸਿੰਦਵਾਨੀ, ਸ਼੍ਰੀ ਰਜਿੰਦਰ ਮੋਹਨ ਕਸ਼ਯਪ, ਫਾਊਂਡਰ ਸੋਲਰ ਆਸ਼ਰਮ, ਸ.ਪਰਵਿੰਦਰ ਸਿੰਘ, ਡਾਇਨੈਮਿਕ ਐਂਟਰਪ੍ਰੀਨਿਓਰ ਕਮਿਊਨਿਟੀ ਦੇ ਡਾਇਰੈਕਟਰ ਆਦਿ ਨੇ ਸ਼ਿਰਕਤ ਕੀਤੀ।
ਪ੍ਰੋਗਰਾਮ ਦੌਰਾਨ ਕਰਵਾਈ ਪੈਨਲ ਚਰਚਾ ਵਿੱਚ ਮਾਹਿਰਾਂ ਨੇ ਆਪਣੇ ਉਤਪਾਦਾਂ ਦੀ ਬ੍ਰਾਂਡਿੰਗ ਅਤੇ ਮਾਰਕੀਟਿੰਗ ਮੁੱਦਿਆਂ ਨੂੰ ਮਜ਼ਬੂਤ ਕਰਨ ਸੰਬੰਧੀ ਆਪਣੇ ਵਿਚਾਰ ਪੇਸ਼ ਕੀਤੇ ਅਤੇ ਨਾਲ ਹੀ ਕਿਸਾਨਾਂ ਅਤੇ ਸਮਾਜ ਦੇ ਪਛੜੇ ਵਰਗਾਂ ਲਈ ਪ੍ਰਭਾਵਸ਼ਾਲੀ ਸਥਾਨਕ ਸਟਾਰਟਅੱਪ ਈਕੋਸਿਸਟਮ ਬਣਾਉਣ ਬਾਰੇ ਵਿਚਾਰ ਸਾਂਝੇ ਕੀਤੇ।
ਏਆਈਐੱਮ, ਨੀਤੀ ਆਯੋਗ (ਭਾਰਤ ਸਰਕਾਰ) ਵੱਲੋਂ ਸਮਰਥਿਤ ਅਟਲ ਕਮਿਊਨਿਟੀ ਇਨੋਵੇਸ਼ਨ ਸੈਂਟਰ (ਏਸੀਆਈਸੀ) ਰਾਈਸ, ਸੀਜੀਸੀ ਲਾਂਡਰਾ ਦਾ ਮੁੱਖ ਉਦੇਸ਼ ਅਰਧ ਸ਼ਹਿਰੀ ਅਤੇ ਪੇਂਡੂ ਭਾਰਤ ਵਿੱਚ ਉਦਮੀਆਂ ਵੱਲੋਂ ਸ਼ੁਰੂ ਕੀਤੇ ਗਏ ਸਟਾਰਟਅੱਪ ਨੂੰ ਪ੍ਰੋਤਸਾਹਿਤ ਅਤੇ ਸਹਿਯੋਗ ਦੇ ਕੇ ਅਰਧ ਸ਼ਹਿਰੀ ਤੇ ਪੇਂਡੂ ਭਾਰਤ ਵਿੱਚ ਨਵੀਨਤਾ ਅਤੇ ਉਦਮਤਾ ਦੀ ਸੰਸਕ੍ਰਿਤੀ ਨੂੰ ਬੜਾਵਾ ਦੇਣਾ ਹੈ।