← ਪਿਛੇ ਪਰਤੋ
ਕੋਟਕਪੂਰਾ ਵਿਖੇ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ , ਲੋਕ ਘਰਾਂ ਤੋਂ ਆਏ ਬਾਹਰ
ਦੀਪਕ ਗਰਗ
ਕੋਟਕਪੂਰਾ 21 ਮਾਰਚ 2023 - ਅੱਜ ਕੋਟਕਪੂਰਾ ਵਿਖੇ ਕਰੀਬ 10 - 15 ਬਜੇ ਤੋਂ ਬਾਅਦ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਜਿਸਦੇ ਚਲਦੇ ਲੋਕ ਘਰਾਂ ਵਿੱਚੋਂ ਬਾਹਰ ਆ ਗਏ। ਡਾਕਟਰ ਸਰਬਜੀਤ ਸਿੰਘ ਬਰਾੜ ਅਤੇ ਡੇਵਿਡ ਸਮਾਘ ਨੇ ਦੱਸਿਆ ਕਿ ਉਹ ਲੇਟੇ ਹੋਏ ਸੀ ਕਿ ਅਚਾਨਕ ਬੈਡ ਹਿਲਣ ਲੱਗਿਆ ਅਤੇ ਖਿੜਕੀਆਂ ਇਸ ਤਰ੍ਹਾਂ ਖੜਕਣ ਲੱਗਿਆਂ ਕਿ ਜਿੰਵੇ ਕੋਈ ਤੂਫ਼ਾਨ ਆ ਗਿਆ ਹੋਵੇ। ਇਸ ਦੌਰਾਨ ਕੁਝ ਲੋਕਾਂ ਨੇ 45 ਮਿੰਟ ਤੱਕ ਘਰੋਂ ਬਾਹਰ ਖੜਨ ਦਾ ਫੈਸਲਾ ਕੀਤਾ। ਇਸ ਨਾਲ ਡਰ ਅਤੇ ਸਹਿਮ ਦਾ ਮਾਹੌਲ ਵੀ ਪੈਦਾ ਹੋ ਗਿਆ ।
Total Responses : 875