ਰਮਜ਼ਾਨ-ਉਲ-ਮੁਬਾਰਕ ਦੇ ਪਵਿੱਤਰ ਮਹੀਨੇ ਦਾ 10ਵਾਂ ਰੋਜਾ ਅੱਜ ਖੁਲੇਗਾ ਸ਼ਾਮ 6:47 ਵਜੇ
ਕੱਲ 11ਵਾਂ ਰੋਜ਼ਾ 3 ਅਪ੍ਰੈਲ ਨੂੰ ਰੱਖਣ (ਸ਼ਹਿਰੀ) ਦਾ ਸਮਾਂ ਰਹੇਗਾ ਸਵੇਰੇ 4:54 ਵਜੇ ਤੱਕ
--ਸੂਬਾ ਏ ਪੰਜਾਬ ਲਈ ਰੋਜ਼ਾ ਨੂੰ ਰੱਖਣ ਤੇ ਖੋਲ੍ਹਣ ਦੀ ਸਮਾਂ---
ਮੁਹੰਮਦ ਇਸਮਾਈਲ ਏਸ਼ੀਆ
ਮਾਲੇਰਕੋਟਲਾ , 2 ਅਪ੍ਰੈਲ 2023 : ਇਸਲਾਮ ਦਾ ਸਭ ਤੋ ਪਵਿੱਤਰ ਰਮਜਾਨ ਉਲ ਮੁਬਾਰਕ ਦਾ ਮਹੀਨਾਂ ਅੱਜ 24 ਮਾਰਚ ਤੋ ਸ਼ੁਰੂ ਹੋ ਚੁੱਕਾ ਹੈ ਜਿਸ ਸਬੰਧੀ ਮੁਫਤੀ-ਏ-ਆਜ਼ਮ ਪੰਜਾਬ ਹਜ਼ਰਤ ਮੋਲਾਨਾ ਮੁਫਤੀ ਇਰਤਕਾ-ਉਲ-ਹਸਨ ਕਾਂਧਲਵੀ ਅਤੇ ਹਜ਼ਰਤ ਮੋਲਾਨਾ ਅਬਦੁਲ ਸੱਤਾਰ ਇਮਾਮ ਤੇ ਖਤੀਬ ਜਾਮਾ ਮਸਜਿਦ ਮਾਲੇਰਕੋਟਲਾ ਨੇ ਰਮਜ਼ਾਨ-ਉਲ-ਮੁਬਾਰਕ ਦੇ ਮਹੀਨੇ ਦੀ ਮਹੱਤਤਾਂ ਸਬੰਧੀ ਦੱਸਿਦਿਆ ਕਿਹਾ ਕਿ ਮੁਸਲਿਮ ਭਾਈਚਾਰੇ ਦੇ ਆਖਰੀ ਨਬੀ ਹਜ਼ਰਤ ਮੁਹੰਮਦ (ਸਲ.) ਇਸ ਸਬੰਧੀ ਫਰਮਾਉਂਦੇ ਹਨ ਕਿ ਜੰਨਤ (ਸਵਰਗ) ਦੇ ਅੱੱਠ ਦਰਵਾਜਿਆਂ ਵਿੱਚੋ ਇੱਕ ਦਰਵਾਜਾ ਸਿਰਫ ਰੋਜ਼ੇਦਾਰਾਂ ਲਈ ਹੈ ਅਤੇ ਜੋ ਬੰਦਾ ਇੱਕ ਵਾਰ ਇਨ੍ਹਾਂ ਦਰਵਾਜਿਆਂ ਵਿੱਚੋਂ ਦੀ ਗੁਜ਼ਰ ਗਿਆ ਤਾਂ ਉਸ ਨੂੰ ਕਦੇ ਭੱੁਖ ਜਾਂ ਪਿਆਸ ਮਹਿਸੂਸ ਨਹੀਂ ਹੋਵੇਗੀ। ਇਸੇ ਤਰ੍ਹਾਂ ਹਜ਼ਰਤ ਮੁਹੰਮਦ (ਸਲ.) ਫਰਮਾਉਂਦੇ ਹਨ ਕਿ ਰੋਜ਼ੇਦਾਰ ਲਈ ਰੱਬ ਵੱਲੋਂ ਦੋ ਖੁਸ਼ੀਆਂ ਹਨ, ਜਿਨ੍ਹਾਂ ਵਿੱਚੋਂ ਇੱਕ ਰੋਜ਼ਾ ਖੁੱਲ੍ਹਣ ਸਮੇਂ ਅਤੇ ਦੂਜੀ ਖੁਸ਼ੀ ਉਦੋਂ ਹੋਵੇਗੀ ਜਦੋਂ ਮਰਨ ਉਪਰੰਤ ਰੱਬ ਨਾਲ ਰੋਜ਼ੇਦਾਰ ਦੀ ਮੁਲਾਕਾਤ ਹੋਵੇਗੀ ਜੋ ਕਿ ਆਖਰਤ ਦੀਆਂ ਖੁਸ਼ੀਆਂ ਵਿੱਚੋਂ ਸਭ ਤੋਂ ਵੱਡੀ ਖੁਸ਼ੀ ਹੈ। ਹਜ਼ਰਤ ਮੁਹੰਮਦ (ਸਲਾ.) ਫਰਮਾਉਂਦੇ ਹਨ ਕਿ ਰੋਜ਼ਾ ਅਤੇ ਕੁਰਆਨ-ਸ਼ਰੀਫ ਕਿਆਮਤ ਵਾਲੇ ਦਿਨ ਬਦਲਾ ਲੈਣ ਲਈ ਰੱਬ ਨਾਲ ਝਗੜਨਗੇ। ਰੋਜ਼ਾ ਰੱਬ ਅੱਗੇ ਰੋਜ਼ੇਦਾਰ ਦੀ ਸਿਫਾਰਸ਼ ਕਰਦਾ ਹੋਇਆ ਕਹੇਗਾ ਕਿ ਮੈਂਨੇ ਇਸ ਨੂੰ ਭੁੱਖਾ- ਪਿਆਸਾ ਰੱਖਿਆ ਅਤੇ ਹਰੇਕ ਨਫਸਾਨੀ ਚਾਹਤ ਤੋਂ ਦੂਰ ਰੱਖਿਆ ਅਤੇ ਕੁਰਆਨ-ਮਜੀਦ ਕਹੇਗਾ ਕਿ ਮੈਨੇ ਇਸ ਨੂੰ ਰਾਤਾਂ ਨੂੰ ਤਿਲਾਵਤ ਲਈ ਜਾਗਾਕੇ ਰੱਖਿਆ।ਇਸ ਲਈ ਤੂੰ ਇਸ ਨੂੰ ਮੁਆਫ ਕਰ ਦੇ।ਮਾਲੇਰਕੋਟਲਾ ਵਿਖੇ ਜਾਰੀ ਵੱਖ ਵੱਖ ਸੰਸਥਾਵਾਂ ਅਨੁਸਾਰ ਜਾਰੀ ਕੀਤੇ ਗਏ ਰਮਜ਼ਾਨ ਕਲੰਡਰ ਅਨੁਸਾਰ ਰਮਜ਼ਾਨ ਮਹੀਨੇ ਦੀ ਸਮਾਂ ਸਾਰਨੀ ਅਨੁਸਾਰ ਅੱਜ ਰਮਜ਼ਾਨ ਉਲ ਮੁਬਾਰਕ ਦਾ 10ਵਾਂ ਰੋਜ਼ਾ ਮਾਲੇਰਕੋਟਲਾ ਵਿਖੇ 2 ਅਪ੍ਰੈਲ ਨੂੰ ਸ਼ਾਮ 6:47 ਤੇ ਖੋਲਿਆ ਜਾਵੇਗਾ ਤੇ ਅਗਲੇ ਦਿਨ 11ਵਾਂ ਰੋਜ਼ਾ 3 ਅਪ੍ਰੈਲ ਨੂੰ ਰੱਖਣ (ਸ਼ਹਿਰੀ) ਦਾ ਸਮਾਂ ਸਵੇਰੇ 4:54 ਵਜੇ ਤੱਕ ਰਹੇਗਾ।ਜਦੋਂ ਕਿ ਪੰਜਾਬ ਦੇ ਦੂਜੇ ਸ਼ਹਿਰਾਂ ਲੁਧਿਆਣਾ, ਧੂਰੀ ਤੇ ਫਗਵਾੜਾ ਹਰ ਰੋਜ਼ (ਰੋਜ਼੍ਹਾ ਖੋਲਣ ਤੇ ਰੱਖਣ ਦਾ ਸਮਾਂ) ਮਾਲੇਰਕੋਟਲਾ ਮੁਤਾਬਿਕ ਹੀ ਹੋਵੇਗਾ ਪਰ ਨਾਭਾ ਅੱਧਾ ਮਿੰਟ, ਸਰਹਿੰਦ 2 ਮਿੰਟ, ਹੁਸ਼ਿਆਰਪੁਰ ਅੱਧਾ ਮਿੰਟ, ਚੰਡੀਗੜ੍ਹ 3 ਮਿੰਟ, ਖੰਨਾਂ 1 ਮਿੰਟ, ਰੋਪੜ 3 ਮਿੰਟ, ਪਟਿਆਲਾ 2 ਮਿੰਟ, ਅੰਬਾਲਾ 4 ਮਿੰਟ, ਰਾਜਪੁਰਾ ਜਿਥੇ 2 ਮਿੰਟ ਪਹਿਲਾ ਹੋਵੇਗਾ ਉਥੇ ਹੀ ਸੰਗਰੂਰ ਅੱਧਾ ਮਿੰਟ, ਮਾਨਸਾ 2 ਮਿੰਟ, ਸੁਨਾਮ ਅੱਧਾ ਮਿੰਟ, ਜਲੰਧਰ 3 ਮਿੰਟ, ਅਹਿਮਦਗੜ੍ਹ 2 ਮਿੰਟ, ਪਠਾਨਕੋਟ 3 ਮਿੰਟ, ਬਰਨਾਲਾ 2 ਮਿੰਟ, ਮੋਗਾ 3 ਮਿੰਟ, ਫੂਲ ਮੰਡੀ 2 ਮਿੰਟ, ਬਟਾਲਾ 3 ਮਿੰਟ, ਕਪੂਰਥਲਾ 2 ਮਿੰਟ, ਬਠਿੰਡਾ 4 ਮਿੰਟ, ਅੰਮ੍ਰਿਤਸਰ 4 ਮਿੰਟ, ਫਰੀਦਕੋਟ ਚ 4 ਮਿੰਟ ਬਾਅਦ ਹੋਵੇਗਾ।