ਜਲੰਧਰ ਦੇ ਲਤੀਫ਼ਪੁਰਾ ਪਹੁੰਚੇ ਸਿੱਧੂ ਮੂਸੇਵਾਲਾ ਦੇ ਮਾਤਾ ਪਿਤਾ, ਸਰਕਾਰ ਨੂੰ ਲਾਏ ਰਗੜੇ
ਇਨ੍ਹਾਂ ਟੋਪੀ ਵਾਲਿਆਂ ਨੂੰ ਬੇਹੱਦ ਲੋੜ ਹੈ ਸਬਕ ਸਿਖਾਉਣ ਦੀ : ਪਿਤਾ ਬਲਕੌਰ ਸਿੰਘ
ਹੋਰ ਜਿਸ ਮਰਜ਼ੀ ਪਾਰਟੀ ਨੂੰ ਵੋਟ ਪਾ ਦੇਣਾ, ਚਾਹੇ Nota ਨੂੰ, ਪਰ AAP ਪਾਰਟੀ ਨੂੰ ਵੋਟ ਨਾ ਪਾਉਣਾ : ਪਿਤਾ ਬਲਕੌਰ ਸਿੰਘ
ਜੇਕਰ AAP ਪਾਰਟੀ ਨੂੰ ਸਬਕ ਨਾ ਸਿਖਾਇਆ ਤਾਂ ਸਿੱਧੂ ਵਾਂਗ ਹੋਰ ਬੱਚੇ ਵੀ ਸਰਕਾਰ ਦੀ ਅਣਗਹਿਲੀ ਦਾ ਹੋਣਗੇ ਸ਼ਿਕਾਰ : ਮਾਤਾ ਚਰਨ ਕੌਰ
ਰਾਜੂ ਗੁਪਤਾ
ਜਲੰਧਰ, 6 ਮਈ 2023 : ਜਲੰਧਰ ਜ਼ਿਮਨੀ ਚੌਣਾਂ ਵਿੱਚ ਪ੍ਰਚਾਰ ਕਰਨ ਮਰਹੂਮ ਸਿੱਧੂ ਮੂਸੇਵਾਲਾ ਦੇ ਮਾਤਾ ਪਿਤਾ ਲਤੀਫ਼ਪੂਰਾ ਪੀੜਿਤ ਪਰਿਵਾਰਾਂ ਨਾਲ ਮੁਲਾਕਾਤ ਕਰਨ ਪਹੁੰਚੇ। ਇਸ ਮੌਕੇ ਸਪੀਚ ਦਿੰਦਿਆਂ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਹੱਲੇ ਤੱਕ ਅਸੀਂ ਇਨਸਾਫ ਲਈ ਸਰਕਾਰ ਅੱਗੇ ਮੰਗ ਕਰ ਰਹੇ ਹਾਂ ਪਰ ਸਰਕਾਰ ਸਿਰਫ ਹਥਿਆਰਾਂ ਨੂੰ ਫੜ ਆਪਣੀ ਪਿੱਠ ਥਾਪੜ ਰਹੀ ਹੈ। ਬਲਕੌਰ ਸਿੰਘ ਨੇ ਕਿਹਾ ਕਿ ਜਿਸ ਤਰਾਹ ਲਤੀਫ਼ਪੁਰਾ ਵਾਸੀ ਸਰਕਾਰ ਦੇ ਸਤਾਏ ਹੋਏ ਨੇ ਉਸੇ ਤਰਾਹ ਸਿੱਧੂ ਦਾ ਪਰਿਵਾਰ ਨੂੰ ਸਰਕਾਰ ਦੀ ਅਣਦੇਖੀ ਦਾ ਸ਼ਿਕਾਰ ਹੋ ਰਿਹਾ ਹੈ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ....
ਜਲੰਧਰ ਦੇ ਲਤੀਫ਼ਪੁਰਾ ਪਹੁੰਚੇ ਸਿੱਧੂ ਮੂਸੇਵਾਲਾ ਦੇ ਮਾਤਾ ਪਿਤਾ, ਸਰਕਾਰ ਨੂੰ ਲਾਏ ਰਗੜੇ (ਵੀਡੀਓ ਵੀ ਦੇਖੋ)
ਬਲਕੌਰ ਸਿੰਘ ਨੇ ਭਾਵੁਕ ਹੁੰਦਿਆਂ ਦੱਸਿਆ ਕਿ ਬੀਤੇ ਦਿਨੀ ਸਿੱਧੂ ਦੀ ਮਾਤਾ ਚਰਨ ਕੌਰ ਨੂੰ ਸਿੱਧੂ ਮੂਸੇਵਾਲਾ ਨੇ ਸੁਪਨੇ ਵਿੱਚ ਆ ਕੇ ਪੁੱਛਿਆ ਸੀ ਕਿ ਮੇਰਾ ਕਿਸ ਹਥਿਆਰ ਨਾਲ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਸੀ ਪਰ ਜਦ ਸਾਨੂ ਹੀ ਨਹੀਂ ਪਤਾ ਤਾਂ ਸਿੱਧੂ ਦੇ ਇਸ ਸਵਾਲ ਦਾ ਕੀ ਜਵਾਬ ਦਈਏ। ਬਲਕੌਰ ਸਿੰਘ ਨੇ ਜਲੰਧਰ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਜਿਸ ਵੀ ਮਰਜ਼ੀ ਪਾਰਟੀ ਨੂੰ ਵੋਟ ਪਾ ਦੇਣਾ ਸਿਰਫ AAP ਪਾਰਟੀ ਨੂੰ ਨਾ ਪਾਉਣਾ। ਬਲਕੌਰ ਸਿੰਘ ਨੇ ਕਿਹਾ ਕਿ ਬੜੀ ਲੋੜ ਹੈ ਇਨ੍ਹਾਂ ਟੋਪੀ ਵਾਲਿਆਂ ਨੂੰ ਸਬਕ ਸਿਖਾਉਣ ਦੀ।
ਮਾਤਾ ਚਰਨ ਕੌਰ ਨੇ ਕਿਹਾ ਕਿ ਸਾਨੂੰ 1 ਸਾਲ ਹੋ ਗਿਆ ਪਰ ਹੱਲੇ ਤੱਕ ਇਨਸਾਫ ਨਹੀਂ ਮਿਲਿਆ। ਮਾਤਾ ਚਰਨ ਕੌਰ ਨੇ ਕਿਹਾ ਕਿ ਜੇਕਰ ਪੰਜਾਬ ਦੇ ਚੁਣੇ AAP ਵਿਧਾਇਕਾਂ ਨੇ ਜ਼ਮੀਨੀ ਪੱਧਰ ਤੋਂ ਕੰਮ ਕੀਤਾ ਹੁੰਦਾ ਤਾਂ ਸਰਕਾਰ ਚਲਾਉਣ ਦਾ ਕੁਝ ਪਤਾ ਹੁੰਦਾ ਪਰ AAP ਪਾਰਟੀ ਨੇ ਤਾਂ ਕੋਈ ਦੁਕਾਨਾਂ ਤੋਂ ਚੱਕ ਯਾਂ ਹੋਰ ਅਨਾੜੀ ਲੋਕਾਂ ਨੂੰ ਵਿਧਾਇਕ ਬਣਾਇਆ ਹੈ ਹਨ ਨੂੰ ਸਰਕਾਰ ਵਿੱਚ ਕੰਮ ਕਰਨ ਦਾ ਕੀ ਤਜੁਰਬਾ।
ਮਾਤਾ ਚਰਨ ਕੌਰ ਨੇ ਕਿਹਾ ਕਿ ਜੇਕਰ ਸਰਕਾਰ ਨੂੰ ਸਬਕ ਨਾ ਸਿਖਾਇਆ ਤਾਂ ਜਿਵੇਂ ਪਿਛਲੇ 11-12 ਮਹੀਨਿਆਂ ਵਿੱਚ ਸਿੱਧੂ ਸਮੇਤ ਚੋਟੀ ਦੇ ਮੁੰਡੇ ਮਰੇ ਨੇ ਉਸੇ ਤਰਾਹ ਹੋਰ ਵੀ ਸਰਕਾਰ ਦੀ ਅਣਗਹਿਲੀ ਦਾ ਸ਼ਿਕਾਰ ਹੋ ਸਕਦੇ ਨੇ। ਮਾਤਾ ਚਰਨ ਕੌਰ ਨੇ ਕਿਹਾ ਕਿ ਸਾਡੇ ਕੋਲ ਵੋਟ ਦੀ ਤਾਕਤ ਹੈ aap ਸਰਕਾਰ ਨੂੰ ਸਬਕ ਸਿਖਾਉਣ ਲਈ, ਇਸ ਲਈ ਆਮ ਆਦਮੀ ਪਾਰਟੀ ਨੂੰ ਵੋਟ ਨਾ ਪਾਉਣਾ ਚਾਹੇ Nota ਨੂੰ ਪਾ ਦੇਣਾ। ਮਾਤਾ ਚਰਨ ਕੌਰ ਨੇ ਕਿਹਾ ਕਿ ਬੇਹਦ ਲੋੜ ਹੈ ਇਹਨਾਂ ਟੋਪੀ ਵਾਲਿਆਂ ਨੂੰ ਪੰਜਾਬ ਵਿੱਚੋਂ ਭਜਾਉਣ ਦੀ।