ਕਿਸਾਨ ਸਭਾ ਪੰਜਾਬ ਵੱਲੋਂ ਪਹਿਲਵਾਨਾਂ ਦੇ ਸੰਘਰਸ਼ ਨੂੰ ਡਟਵੀਂ ਹਮਾਇਤ ਜਾਰੀ ਰੱਖਣ ਦਾ ਐਲਾਨ
ਅਸ਼ੋਕ ਵਰਮਾ
ਨਵੀਂ ਦਿੱਲੀ, 26 ਮਈ 2023: ਕੁੱਲ ਹਿੰਦ ਕਿਸਾਨ ਸਭਾ ਪੰਜਾਬ ਦੇ ਸੂਬਾ ਪ੍ਧਾਨ ਬਲਕਰਨ ਸਿੰਘ ਬਰਾੜ ਅਤੇ ਜਨਰਲ ਸਕੱਤਰ ਬਲਦੇਵ ਸਿੰਘ ਨਿਹਾਲਗੜ ਦੀ ਅਗਵਾਈ ਹੇਠ ਸੈਕੜੇ ਕਿਸਾਨਾਂ ਦਾ ਜਥਾ ਅੱਜ ਜੰਤਰ ਮੰਤਰ ਵਿਖੇ ਕੁਸ਼ਤੀ ਫੈਡਰੇਸ਼ਨ ਦੀਆਂ ਮਹਿਲਾ ਪਹਿਲਵਾਨਾਂ ਵੱਲੋਂ ਇੰਨਸਾਫ ਲਈ ਲਾਏ ਹੋਏ ਧਰਨੇ ਵਿੱਚ ਪਹੁੰਚਿਆ ! ਕਿਸਾਨ ਆਗੂਆਂ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਵਿਸਵਾਸ ਦਿਵਾਇਆ ਕਿ ਜਦੋਂ ਤੱਕ ਕੁਸ਼ਤੀ ਫੈਡਰੇਸ਼ਨ ਦੇ ਪ੍ਧਾਨ ਬਰਿਜ ਭੂਸ਼ਣ ਸ਼ਰਨ ਨੂੰ ਗਿ੍ਫਤਾਰ ਕਰਕੇ ਸੀਖਾਂ ਪਿੱਛੇ ਬੰਦ ਨਹੀਂ ਕੀਤਾ ਜਾਂਦਾ ਉਹਨਾਂ ਚਿਰ ਜਥੇਬੰਦੀ ਅੰਦੋਲਨ ਚਲਾ ਰਹੇ ਖਿਡਾਰੀਆਂ ਦੇ ਹਰ ਫੈਸਲੇ ਤੇ ਪਹਿਰਾ ਦੇਵੇਗੀ !
ਉਹਨਾਂ ਨੇ ਕਿਹਾ ਕਿ ਦੇਸ਼ ਦੀ ਸੁਪਰੀਮ ਕੋਰਟ ਦੇ ਹੁਕਮਾਂ ਤੇ ਪਰਚਾ ਦਰਜ ਹੋਣ ਦੇ ਬਾਵਜੂਦ ਕੇਂਦਰ ਸਰਕਾਰ ਦੋਸੀ਼ ਨੂੰ ਬਚਾਉਣ ਲਈ ਸਾਰੇ ਕਨੂੰਨਾਂ ਨੂੰ ਛਿੱਕੇ ਢੰਗੇ ਕਿ ਦੇਸ਼ ਦੀਆਂ ਜਮਹੂਰੀ ਕਦਰਾਂ ਕੀਮਤਾਂ ਦਾ ਕਤਲ ਕਰ ਰਹੀ ਹੈ! ਅੱਜ ਦੇ ਧਰਨੇ ਨੂੰ ਜਥੇਬੰਦੀ ਦੇ ਸੂਬਾ ਮੀਤ ਪ੍ਧਾਨ ਕੁੱਲਵੰਤ ਸਿੰਘ ਮੌਲਵੀਵਾਲ,ਸੂਰਤ ਸਿੰਘ ਧਰਮਕੋਟ ਅਤੇ ਲਖਬੀਰ ਸਿੰਘ ਨਿਜਾਮਪੁਰ ਨੇ ਵੀ ਸੰਬੋਧਨ ਕੀਤਾ ! ਪੰਜਾਬ ਭਰ ਵਿੱਚੋਂ ਜਥੇਬੰਦੀ ਦੇ ਆਗੂ ਚਮਕੌਰ ਸਿੰਘ, ਜੱਸਵੀਰ ਸਿੰਘ ਝੱਜ ਬਲਕਾਰ ਸਿੰਘ ਵਲਟੋਹਾ, ਰੂਪ ਸਿੰਘ ਢਿੱਲੋਂ, ਤਰਸੇਮ ਸਿੰਘ ਨੰਗਲ, ਚਰਨਜੀਤ ਸਿੰਘ ਅਤੇ ਹਰਦੇਵ ਸਿੰਘ ਬਖਸੀ਼ਵਾਲਾ ਆਦਿ ਆਗੂ ਹਾਜ਼ਰ ਸਨ।