ਡਾ. ਵੀਨੂੰ ਖੰਨਾ ਨੇ ਜ਼ਿਲ੍ਹਾ ਆਯੂਰਵੈਦਿਕ ਤੇ ਯੂਨਾਨੀ ਅਫ਼ਸਰ ਵਜੋਂ ਅਹੁਦਾ ਸੰਭਾਲਿਆ
ਪ੍ਰਮੋਦ ਭਾਰਤੀ
ਨਵਾਂਸ਼ਹਿਰ, 26 ਮਈ, 2023: ਡਾ. ਵੀਨੂੰ ਖੰਨਾ ਨੇ ਅੱਜ ਸ਼ਹੀਦ ਭਗਤ ਸਿੰਘ ਨਗਰ ਦੇ ਜ਼ਿਲ੍ਹਾ ਆਯੂਰਵੈਦਿਕ ਤੇ ਯੂਨਾਨੀ ਅਫ਼ਸਰ ਵਜੋਂ ਅਹੁਦਾ ਸੰਭਾਲਿਆ। ਉਹ ਇਸ ਤੋਂ ਪਹਿਲਾਂ ਜਗਰਾਉਂ ਵਿਖੇ ਸੀਨੀਅਰ ਫ਼ਿਜ਼ੀਸ਼ਨ ਵਜੋਂ ਤਾਇਨਾਤ ਸਨ ਅਤੇ ਪਦਉੁੰਨਤੀ ਉਪਰੰਤ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ’ਚ ਆਏ ਹਨ।
ਉਨ੍ਹਾਂ ਨੂੰ ਇਸ ਮੌਕੇ ਸਟਾਫ਼ ਵੱਲੋਂ ਰਸਮੀ ਜੀ ਆਇਆਂ ਆਖਿਆ ਗਿਆ। ਡਾ. ਵੀਨੂੰ ਨੇ ਇਸ ਮੌਕੇ ਦੱਸਿਆ ਕਿ ਲੰਬੇ ਸਮੇਂ ਤੋਂ ਫ਼ੀਲਡ ’ਚ ਕੰਮ ਕਰਨ ਦਾ ਤਜਰਬਾ ਹੋਣ ਕਰਕੇ, ਉਨ੍ਹਾਂ ਦੀ ਪਹਿਲ ਜ਼ਿਲ੍ਹੇ ’ਚ ਆਯੂਰਵੈਦਿਕ ਅਤੇ ਯੂਨਾਨੀ ਇਲਾਜ ਵਿਧੀ ਨੂੰ ਮਜ਼ਬੂਤ ਅਤੇ ਭਰੋਸੇਯੋਗ ਬਣਾਉਣ ਦੀ ਹੋਵੇਗੀ। ਇਸ ਤੋਂ ਇਲਾਵਾ ਜ਼ਿਲ੍ਹੇ ’ਚ ਤਜ਼ਵੀਜ਼ ਅਧੀਨ ਆਯੂਰਵੈਦਿਕ ਵੈਲਨੈਸ ਸੈਂਟਰਾਂ ਨੂੰ ਵੀ ਜਲਦ ਅਮਲੀ ਰੂਪ ਦੇਣ ਦੇ ਯਤਨ ਕੀਤੇ ਜਾਣਗੇ।