ਕੈਬਨਿਟ ਮੰਤਰੀ ਨੇ ਕਾਰਗਿੱਲ ਸ਼ਹੀਦ ਪਰਸ਼ੋਤਮ ਲਾਲ ਦੀ ਬਰਸੀ ਸਮਾਗਮ ਮੌਕੇ ਸ਼ਰਧਾ ਦੇ ਫੁੱਲ ਭੇਂਟ ਕੀਤੇ
ਪ੍ਰਮੋਦ ਭਾਰਤੀ
ਸ੍ਰੀ ਅਨੰਦਪੁਰ ਸਾਹਿਬ 29 ਮਈ, 2023 : ਦੇਸ਼ ਦੀ ਰਾਖੀ ਕਰਦੇ ਹੋਏ ਆਪਣੀ ਜਾਨ ਕੁਰਬਾਨ ਕਰਨ ਵਾਲੇ ਸ਼ਹੀਦ ਕੌਮ ਦਾ ਸਰਮਾਇਆ ਹਨ, ਪੰਜਾਬ ਸਰਕਾਰ ਸ਼ਹੀਦਾ ਦੇ ਸਨਮਾਨ ਲਈ ਪੂਰੀ ਤਰਾਂ ਬਚਨਬੱਧ ਹੈ।
ਇਹ ਪ੍ਰਗਟਾਵਾ ਸ.ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਸਕੂਲ ਸਿੱਖਿਆ, ਤਕਨੀਕੀ ਸਿੱਖਿਆ, ਉਦਯੋਗਿਕ ਸਿਖਲਾਈ ਤੇ ਉਚੇਰੀ ਸਿੱਖਿਆ ਪੰਜਾਬ ਨੇ ਬੀਤੀ ਸ਼ਾਮ ਗੰਗੂਵਾਲ ਵਿਖੇ ਕਾਰਗਿੱਲ ਵਿੱਚ ਸ਼ਹੀਦ ਪਰਸ਼ੋਤਮ ਲਾਲ ਦੇ ਬਰਸੀ ਸਮਾਗਮ ਮੌਕੇ ਸ਼ਹੀਦ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦੇ ਹੋਏ ਕੀਤਾ। ਉਨ੍ਹਾਂ ਨੇ ਕਿਹਾ ਕਿ ਇਸ ਇਲਾਕੇ ਦੇ ਪਿੰਡ ਗੰਗੂਵਾਲ ਦੇ ਨਿਵਾਸੀ ਪਰਸੋਤਮ ਲਾਲ ਨੇ ਕਾਰਗਿੱਲ ਦੀ ਜੰਗ ਵਿੱਚ 29-5-1999 ਨੂੰ ਸ਼ਹਾਦਤ ਦਾ ਜਾਮ ਹੱਸ ਕੇ ਪੀਤਾ ਸੀ। ਸਾਡੇ ਸੈਨਿਕ ਸਿਪਾਹੀਆਂ ਨੇ ਆਪਣੀਆਂ ਜਾਨਾ ਦੇਸ਼ ਤੋ ਵਾਰੀਆਂ ਅਤੇ ਭਾਰਤ ਦੀ ਸ਼ਾਨ ਨੂੰ ਕਾਇਮ ਰੱਖਿਆ। ਪੰਜਾਬ ਸਰਕਾਰ ਸ਼ਹੀਦਾ ਦਾ ਬਹੁਤ ਆਦਰ ਕਰਦੀ ਹੈ, ਸਾਡੇ ਮੁੱਖ ਮੰਤਰੀ ਭਗਵੰਤ ਮਾਨ ਸ਼ਹੀਦਾ ਦੀਆਂ ਕੁਰਬਾਨੀਆਂ ਅੱਗੇ ਹਮੇਸ਼ਾ ਸਿਰ ਝੁਕਾਉਣ ਦੀ ਗੱਲ ਕਰਦੇ ਹਨ। ਇਹ ਉਹ ਪਰਿਵਾਰ ਹਨ, ਜਿਨ੍ਹਾਂ ਨੇ ਆਪਣੇ ਪੁੱਤਰ ਹੱਸ ਕੇ ਦੇਸ਼ ਦੀ ਰਾਖੀ ਲਈ ਜਾਨਾ ਵਾਰਨ ਵਾਸਤੇ ਕੁਰਬਾਨ ਕਰ ਦਿੱਤੇ। ਉਨ੍ਹਾਂ ਨੇ ਕਿਹਾ ਕਿ ਅਸੀ ਉਨ੍ਹਾਂ ਸ਼ਹੀਦਾ ਅੱਗੇ ਸਿਰ ਝੁਕਾਉਦੇ ਹਾਂ, ਇਹ ਸਾਡੇ ਨੌਜਵਾਨਾ ਲਈ ਪ੍ਰੇਰਨਾ ਸ੍ਰੋਤ ਹਨ, ਉਨ੍ਹਾਂ ਨੇ ਪਰਿਵਾਰ ਪਿਤਾ ਖੁਸ਼ੀ ਰਾਮ ਨਾਲ ਬੈਠ ਕੇ ਸ਼ਹੀਦ ਪਰਸੋਤਮ ਲਾਲ ਦੇ ਬਚਪਨ ਅਤੇ ਹੋਰ ਯਾਦਾਂ ਸਾਝੀਆਂ ਕੀਤੀਆਂ ਅਤੇ ਭਰੋਸਾ ਦਿੱਤਾ ਕਿ ਸ਼ਹੀਦ ਪਰਸੋਤਮ ਲਾਲ ਨੂੰ ਸੱਚੀ ਸ਼ਰਧਾਜਲੀ ਦੇਣ ਲਈ ਉਨ੍ਹਾਂ ਦੀ ਯਾਦ ਵਿਚ ਯਾਦਗਾਰੀ ਗੇਟ ਉਸਾਰਿਆ ਜਾਵੇਗਾ ਜੋ ਹੋਰ ਨੌਜਵਾਨਾਂ ਨੂੰ ਦੇਸ਼ ਭਗਤੀ ਦੇ ਜਜਬੇ ਦੀ ਪ੍ਰੇਰਨਾ ਦੇਵੇਗਾ।
ਇਸ ਮੌਕੇ ਡਾ.ਸੰਜੀਵ ਗੌਤਮ, ਟਰੱਕ ਯੂਨੀਅਨ ਪ੍ਰਧਾਨ ਰੋਹਿਤ ਕਾਲੀਆ, ਮੀਡੀਆ ਕੋਆਰਡੀਨੇਟਰ ਦੀਪਕ ਸੋਨੀ,ਦਲਜੀਤ ਸਿੰਘ ਕਾਕਾ ਨਾਨਗਰਾ, ਜਸਪਾਲ ਸਿੰਘ ਢਾਹੇ, , ਗੁਰਭਾਗ ਸਿੰਘ, ਅਜੇ ਕੁਮਾਰ, ਚਰਨਜੀਤ ਸਿੰਘ, ਮਨਜੀਤ ਸਿੰਘ, ਤਾਰਾ ਸਿੰਘ ਭੱਲੜੀ, ਮਹਿੰਦਰਪਾਲ ਪੰਚ, ਸ਼ੇਰ ਸਿੰਘ ਗੰਗੂਵਾਲ, ਜਸਵੰਤ ਸਿੰਘ ਮਹਿਰੋਲੀ, ਸਰਬਜੀਤ ਗੰਗੂਵਾਲ ਆਦਿ ਹਾਜ਼ਰ ਸਨ।