ਸਮਰ ਕੈਂਪ ਦੇ ਤੀਜੇ ਦਿਨ ਆਕਸਬਿ੍ਰਜ ਸਕੂਲ ਦੇ ਬੱਚਿਆਂ ਨੇ ਕੀਤਾ ਖੂਬ ਮਨੋਰੰਜਨ
ਦੀਪਕ ਗਰਗ
ਕੋਟਕਪੂਰਾ, 29 ਮਈ 2023: ਸਥਾਨਕ ਆਕਸਬਿ੍ਰਜ ਵਰਲਡ ਸਕੂਲ ਵਿਖੇ ਚੱਲ ਰਹੇ ਸਮਰ ਕੈਂਪ ਦੇ ਤੀਜੇ ਦਿਨ ਬੱਚਿਆਂ ਨੂੰ ਵੱਖ ਵੱਖ ਕਲਾਕਿ੍ਰਤਕ ਢੰਗ ਨਾਲ ਗਤੀਵਿਧੀਆਂ ਕਰਵਾਈਆਂ ਗਈਆਂ। ਪਿ੍ਰੰਸੀਪਲ ਮੈਡਮ ਸਮੀਨਾ ਖੁਰਾਣਾ ਅਤੇ ਵਾਈਸ ਪਿ੍ਰੰਸੀਪਲ ਮੈਡਮ ਸਪਨਾ ਬਜਾਜ ਦੀ ਯੋਗ ਅਗਵਾਈ ਹੇਠ ਅਧਿਆਪਕਾਂ ਵਲੋਂ ਸਾਰੀਆਂ ਗਤੀਵਿਧੀਆਂ ਦਾ ਪ੍ਰਬੰਧ ਉਲੀਕਿਆ ਗਿਆ ਤਾਂ ਜੋ ਬੱਚਿਆਂ ਦਾ ਸਰਵਪੱਖੀ ਵਿਕਾਸ ਹੋ ਸਕੇ। ਉਹਨਾ ਦੱਸਿਆ ਕਿ ਬੱਚਿਆਂ ਦੇ ਰਚਨਾਤਮਕ ਵਿਕਾਸ ਲਈ ਸਮਰ ਕੈਂਪ ਵਿੱਚ ਕਰਾਫਟਿੰਗ, ਡਾਂਸ, ਕੂਕਿੰਗ, ਘੋੜ ਸਵਾਰੀ, ਸਲਾਦ, ਫਰੂਟ ਡੈਕੋਰੇਸ਼ਨ, ਡਰਾਇੰਗ ਅਤੇ ਵੱਖ ਵੱਖ ਤਰਾਂ ਦੀਆਂ ਖੇਡਾਂ ਕਰਵਾਈਆਂ ਗਈਆਂ, ਜਿਸ ਵਿੱਚ ਬੱਚਿਆਂ ਨੇ ਭਰਪੂਰ ਦਿਲਚਸਪੀ ਦਿਖਾਉਂਦਿਆਂ ਜਿੱਥੇ ਬਹੁਤ ਕੁਝ ਨਵਾਂ ਸਿੱਖਿਆ ਉੱਥੇ ਆਨੰਦ ਮਾਣਦੇ ਹੋਏ ਖੂਬ ਮਨੋਰੰਜਨ ਕੀਤਾ। ਉਹਨਾਂ ਦੱਸਿਆ ਕਿ ਉਕਤ ਸਮਰ ਕੈਂਪ ਦੇ ਆਯੋਜਨ ’ਚ ਬੱਚਿਆਂ ਨੂੰ ਵੱਖ ਵੱਖ ਅਜਿਹੀਆਂ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ ਕਿ ਉਹਨਾ ਵਿੱਚ ਸਿਰਜਨਾਤਮਕ ਪ੍ਰਰਿਤੀ ਦਾ ਵਿਕਾਸ ਹੁੰਦਾ ਰਹੇ ਤੇ ਉਹ ਉਕਤ ਸਮਰ ਕੈਂਪ ਦਾ ਵੀ ਪੂਰਾ ਆਨੰਦ ਮਾਣ ਸਕਣ। ਸਕੂਲ ਦੀ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਦੀਪਕ ਸਿੰਘ ਮੌਂਗਾ ਅਤੇ ਪ੍ਰਧਾਨ ਸੰਜੀਵ ਰਾਏ ਮਿੰਟਾ ਸ਼ਰਮਾ ਨੇ ਵੀ ਉਕਤ ਸਮਰ ਕੈਂਪ ਦੇ ਹਰ ਦਿਨ ਦਾ ਅਧਿਐਨ ਕਰਦਿਆਂ ਆਖਿਆ ਕਿ ਸਕੂਲ ਦੀਆਂ ਉਕਤ ਗਤੀਵਿਧੀਆਂ ਰਾਹੀਂ ਬੱਚੇ ਆਪਣੇ ਪ੍ਰਤਿਭਾ ਦਾ ਵਧੀਆ ਪ੍ਰਦਰਸ਼ਨ ਕਰ ਸਕਦੇ ਹਨ। ਉਹਨਾਂ ਉਕਤ ਕਾਰਜ ਲਈ ਪਿ੍ਰੰਸੀਪਲ ਮੈਡਮ ਅਤੇ ਵਾਈਸ ਪਿ੍ਰੰਸੀਪਲ ਮੈਡਮ ਸਮੇਤ ਸਮੁੱਚੇ ਸਟਾਫ ਦੇ ਉਪਰਾਲੇ ਦੀ ਭਰਪੂਰ ਪ੍ਰਸੰਸਾ ਕੀਤੀ।