ਅੰਮ੍ਰਿਤਸਰ ਚ ਪਤਨੀ ਦੇ ਨਜਾਇਜ਼ ਸੰਬੰਧਾਂ ਤੋਂ ਦੁਖੀ ਨੌਜਵਾਨ ਨੇ ਲਿਆ ਫਾਹਾ
ਪਰਿਵਾਰਿਕ ਮੈਂਬਰਾਂ ਨੇ ਲਗਾਏ ਗੰਭੀਰ ਇਲਜ਼ਾਮ, ਪੁਲਿਸ ਕਰ ਰਹੀ ਮਾਮਲੇ ਦੀ ਜਾਂਚ
ਗੁਰਪ੍ਰੀਤ ਸਿੰਘ
ਅੰਮ੍ਰਿਤਸਰ, 30 ਮਈ, 2023: ਪਤੀ-ਪਤਨੀ ਦਾ ਰਿਸ਼ਤਾ ਸੱਤ ਜਨਮਾਂ ਦਾ ਸਾਥ ਨਿਭਾਉਣ ਦਾ ਰਿਸ਼ਤਾ ਹੁੰਦਾ ਹੈ ਇਹ ਇੱਕ ਦੂਸਰੇ ਦੇ ਵਿਸ਼ਵਾਸ ’ਤੇ ਟਿਕਿਆ ਇਹ ਰਿਸ਼ਤਾ ਹੁੰਦਾ ਹੈ ਲੇਕਿਨ ਕਲਯੁਗੀ ਜ਼ਮਾਨੇ ਦੇ ਵਿੱਚ ਇੱਕ ਪਤਨੀ ਵੱਲੋਂ ਆਪਣੇ ਪਤੀ ਤੋਂ ਇਲਾਵਾ ਹੋਰ ਮਰਦਾਂ ਦੇ ਨਾਲ ਰਿਸ਼ਤਾ ਰੱਖੇ ਜਾਣ ਦਾ ਉਸ ਦੇ ਪਤੀ ਨੂੰ ਪਤਾ ਲੱਗਾ ਤਾਂ ਉਸ ਵੱਲੋਂ ਖੁਦਕੁਸ਼ੀ ਕਰ ਲਈ ਗਈ। ਇਹ ਮਾਮਲਾ ਅੰਮ੍ਰਿਤਸਰ ਦੇ ਪ੍ਰੇਮ ਨਗਰ ਇਲਾਕੇ ਦਾ ਹੈ ਜਿੱਥੇ ਕਿ ਅੰਕੁਸ਼ ਕੁਮਾਰ ਨਾਮਕ ਨੌਜਵਾਨ ਵੱਲੋਂ ਪਤਨੀ ਤੋਂ ਦੁਖੀ ਹੋ ਕੇ ਆਪਣੇ ਘਰ ਦੇ ਵਿੱਚ ਹੀ ਛੱਤ ਵਾਲੇ ਪੱਖੇ ਦੇ ਨਾਲ ਲਟਕ ਕੇ ਖੁਦਕੁਸ਼ੀ ਕਰ ਲਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਅੰਕੁਸ਼ ਦੇ ਮ੍ਰਿਤਕ ਦੇ ਭਰਾ ਅੰਮ੍ਰਿਤ ਅਰੋੜਾ ਨੇ ਦੱਸਿਆ ਕਿ ਅੰਕੁਸ਼ ਦੇ ਖੁਦਕੁਸ਼ੀ ਕਰਨ ਦਾ ਕਾਰਣ ਉਸ ਦੀ ਪਤਨੀ ਹੈ ਕਿਉਂਕਿ ਉਸ ਦੀ ਪਤਨੀ ਦੇ ਬਾਹਰ ਨਜਾਇਜ਼ ਸੰਬੰਧ ਸੀ ।ਇਸ ਦੀ ਜਾਣਕਾਰੀ ਜਦੋਂ ਅੰਕੁਸ਼ ਨੂੰ ਲੱਗੀ ਤਾਂ ਰੋਜ਼ਾਨਾ ਹੀ ਉਨ੍ਹਾਂ ਦੇ ਘਰ ਝਗੜਾ ਵੀ ਹੁੰਦਾ ਸੀ। ਆਖਰ ਵਿੱਚ ਅੰਕੁਸ਼ ਵੱਲੋਂ ਖੁਦਕੁਸ਼ੀ ਕਰ ਲਈ ਗਈ ਹੈ ਅਤੇ ਹੁਣ ਪਰਿਵਾਰ ਵੱਲੋਂ ਰੋ-ਰੋ ਕੇ ਪੁਲਿਸ ਪਾਸੋਂ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ।
ਦੂਜੇ ਪਾਸੇ ਇਸ ਮਾਮਲੇ ਵਿਚ ਪਹੁੰਚੇ ਥਾਣਾ ਇਸਲਾਮਾਬਾਦ ਦੇ ਪੁਲਿਸ ਅਧਿਕਾਰੀ ਮੋਹਿਤ ਕੁਮਾਰ ਨੇ ਦੱਸਿਆ ਕਿ ਅੰਮ੍ਰਿਤਸਰ ਦੇ ਪ੍ਰੇਮ ਨਗਰ ਇਲਾਕੇ ਵਿੱਚ ਅੰਕੁਸ਼ ਕੁਮਾਰ ਨਾਮਕ ਨੌਜਵਾਨ ਵੱਲੋਂ ਆਪਣੀ ਪਤਨੀ ਤੋਂ ਦੁਖੀ ਹੋ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ।ਿ ਫਿਲਹਾਲ ਪੁਲਿਸ ਵੱਲੋਂ ਧਾਰਾ 306 ਅਧੀਨ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਪਰਿਵਾਰਿਕ ਮੈਂਬਰਾਂ ਦੇ ਬਿਆਨ ਕਲਮਬੱਧ ਕੀਤੇ ਗਏ ਹਨ ਅਤੇ ਪੁਲਿਸ ਹੁਣ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ।