ਐਨਆਰਆਈ ਨੇ ਸਰਕਾਰੀ ਸਕੂਲ ਦੀ ਦਿੱਤੀ ਸਹਾਇਤਾ
ਰੋਹਿਤ ਗੁਪਤਾ
ਗੁਰਦਾਸਪੁਰ 2 ਮਈ 2023 - ਪਿੰਡ ਚਾਵਾ ਦੇ ਰਹਿਣ ਵਾਲੇ ਐਨ ਆਰ ਆਈ ਮਿੱਕੀ usa ਨੇ ਇਕ ਵਾਰ ਫੇਰ ਪਿੰਡ ਦੇ ਸਰਕਾਰੀ ਸਕੂਲ ਦੇ ਬੱਚਿਆਂ ਨੂੰ ਸਹੂਲਤਾ ਦੁਆਣ ਵਿੱਚ ਸਹਿਯੋਗ ਕੀਤਾ ਹੈ। ਗੋਪਾਲ ਚਾਵਾ ਦੇ ਮਾਧਿਅਮ ਨਾਲ ਉਨ੍ਹਾਂ ਨੇ ਪਿੰਡ ਦੇ ਸਰਕਾਰੀ ਸਕੂਲ ਵਿੱਚ ਬਾਥਰੂਮ ਬਣਾਉਣ, ਵਾਟਰ ਕੂਲਰ ਅਤੇ ਇਨਵਟਰ ਲਗਵਾਉਣ ਦਾ ਸਾਰਾ ਖਰਚਾ ਚੁੱਕਿਆ ਹੈ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਮਿੱਕੀ ਯੂ ਐਸ ਏ ਆਪਣੇ ਮਿੱਤਰ ਅਤੇ ਪਿੰਡ ਵਾਸੀ ਗੋਪਾਲ ਦੇ ਮਾਧਿਅਮ ਨਾਲ ਲੋਕ ਡਾਉਨ ਦੌਰਾਨ ਜ਼ਰੂਰਤਮੰਦਾਂ ਨੂੰ ਰਾਸ਼ਨ ਵੰਡਣ ਦੀ ਲਗਾਤਾਰ ਸੇਵਾ ਕਰਦੇ ਰਹੇ ਹਾਂ ਅਤੇ ਸਰਕਾਰੀ ਸਕੂਲ ਦਾ ਪਾਰਕ ਅਤੇ ਪਿੰਡ ਦੇ ਬੱਸ ਸਟੈਂਡ ਦਾ ਸੈ਼ਡ ਵੀ ਇਨ੍ਹਾਂ ਵੱਲੋਂ ਆਪਣੇ ਖਰਚੇ ਤੇ ਬਣਾਇਆ ਗਿਆ ਹੈ।
ਸਕੂਲ ਦੀ ਪ੍ਰਿੰਸੀਪਲ ਨੇ ਪੂਰੇ ਸਟਾਫ਼ ਸਟਾਫ ਅਤੇ ਵਿਦਿਆਰਥੀਆਂ ਦੀ ਤਰਫੋਂ 21 ਯੂ ਐਸ ਏ ਦਾ ਧੰਨਵਾਦ ਕੀਤਾ ਹੈ।