ਨਵਜੋਤ ਸਿੱਧੂ ਅਤੇ ਬਿਕਰਮ ਮਜੀਠੀਆ ਤੇ ਬਾਕੀ ਨੇਤਾਵਾਂ ਨੂੰ ਰਲ ਕੇ ਬਣਾਉਣੀ ਚਾਹੀਦੀ ਹੈ ਇੱਕੋ ਹੀ ਪਾਰਟੀ - ਲਾਲਜੀਤ ਭੁੱਲਰ
ਗੁਰਪ੍ਰੀਤ ਸਿੰਘ
- ਅਗਰ ਬਰਜਿੰਦਰ ਸਿੰਘ ਹਮਦਰਦ ਹਨ ਸੱਚੇ ਤਾਂ ਉਨ੍ਹਾਂ ਨੂੰ ਵਿਜੀਲੈਂਸ ਤੋਂ ਨਹੀਂ ਡਰਨਾ ਚਾਹੀਦਾ - ਲਾਲਜੀਤ ਸਿੰਘ ਭੁੱਲਰ
- ਕੈਬਨਿਟ ਵਿੱਚ ਪੰਚਾਇਤੀ ਮੰਤਰੀ ਬਣਨ ਤੋਂ ਬਾਅਦ ਦਰਬਾਰ ਸਾਹਿਬ ਨਤਮਸਤਕ ਹੋਏ - ਲਾਲਜੀਤ ਸਿੰਘ ਭੁੱਲਰ
ਅੰਮ੍ਰਿਤਸਰ, 2 ਜੂਨ 2023 - ਪਿਛਲੇ ਦਿਨੀਂ ਆਪ ਸਰਕਾਰ ਦੇ ਵਿੱਚ ਸਥਾਨਕ ਸਰਕਾਰਾਂ ਮੰਤਰੀ ਇੰਦਰਜੀਤ ਸਿੰਘ ਨਿੱਜਰ ਵੱਲੋਂ ਅਸਤੀਫਾ ਦਿੱਤੇ ਜਾਣ ਤੋਂ ਬਾਅਦ ਦੋ ਨਵੇਂ ਮੰਤਰੀ ਕੈਬਨਿਟ ਵਿੱਚ ਲਿਆਂਦੇ ਗਏ ਦੇ ਕੈਬਨਿਟ ਦੇ ਵਿੱਚ ਮੰਤਰੀਆਂ ਦੇ ਮੰਤਰਾਲੇ ਵੀ ਵੰਡੇ ਗਏ ਅਤੇ ਕੁਲਦੀਪ ਸਿੰਘ ਧਾਲੀਵਾਲ ਤੋਂ ਪੰਚਾਇਤੀ ਮੰਤਰਾਲਿਆ ਵਾਪਸ ਲੈ ਕੇ ਪੰਚਾਇਤੀ ਮੰਤਰਾਲਿਆ ਹੁਣ ਲਾਲਜੀਤ ਸਿੰਘ ਭੁੱਲਰ ਨੂੰ ਦਿੱਤਾ ਗਿਆ ਇਸ ਤੋਂ ਬਾਅਦ ਲਾਲ ਜੀਤ ਸਿੰਘ ਭੁੱਲਰ ਅੱਜ ਸ੍ਰੀ ਦਰਬਾਰ ਸਾਹਿਬ ਵਿੱਚ ਨਤਮਸਤਕ ਹੋਣ ਪਹੁੰਚੇ ਅਤੇ ਪ੍ਰਮਾਤਮਾ ਦਾ ਸ਼ੁਕਰਾਨਾ ਕਰਨ ਪਹੁੰਚੇ ਪਤਰਕਾਰਾਂ ਨਾਲ ਗੱਲਬਾਤ ਕਰਦਿਆਂ ਓਹਨਾ ਆਖਿਆ ਕਿ ਆਪ ਸਰਕਾਰ ਵੱਲੋਂ ਜੋ ਜ਼ਿੰਮੇਵਾਰੀ ਉਨ੍ਹਾਂ ਨੂੰ ਸੌਂਪੀ ਗਈ ਹੈ ਉਸ ਨੂੰ ਉਹ ਬੜੀ ਇਮਾਨਦਾਰੀ ਨਾਲ ਨਿਭਾਉਣਗੇ ਅਤੇ ਜਿਸ ਤਰੀਕੇ ਨਾਲ ਪਹਿਲਾਂ ਟਰਾਂਸਪੋਰਟ ਮੰਤਰੀ ਵਜੋਂ ਉਹ ਆਪਣੀਆਂ ਸੇਵਾਵਾਂ ਨੂੰ ਦਿੰਦੇ ਆ ਰਹੇ ਹਨ।
ਇਸੇ ਤਰੀਕੇ ਹੀ ਹੁਣ ਉਹ ਪੰਚਾਇਤੀ ਮੰਤਰਾਲੇ ਵਿੱਚ ਵੀ ਆਪਣੀਆਂ ਸੇਵਾਵਾਂ ਪੰਜਾਬ ਵਾਸੀਆਂ ਨੂੰ ਦੇਣਗੇ ਤੇ ਨਾਲ ਹੀ ਪਿਛਲੇ ਦਿਨੀਂ ਇਕ ਪ੍ਰੋਗਰਾਮ ਦੇ ਨਵਜੋਤ ਸਿੰਘ ਸਿੱਧੂ ਅਤੇ ਬਿਕਰਮ ਸਿੰਘ ਮਜੀਠੀਆ ਦੀ ਆਪਸੀ ਮਿਲਣੀ ਚ ਪਾਈ ਜੱਫੀ ਤੋਂ ਬਾਅਦ ਰਾਜਨੀਤੀ ਚ ਚਰਚਾ ਛਿੜ ਗਈ ਹੈ ਤੇ ਇਸਤੇ ਬੋਲਦੇ ਹੋਏ ਉਨ੍ਹਾਂ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਤੇ ਬਿਕਰਮ ਸਿੰਘ ਮਜੀਠੀਆ ਤੇ ਇਸ ਤੋਂ ਇਲਾਵਾ ਹੋਰ ਵੀ ਜਿੰਨੇ ਰਾਜਸੀ ਪਾਰਟੀ ਦੇ ਲੀਡਰ ਹਨ ਇਹ ਅੰਦਰੋਂ ਇੱਕ ਹੀ ਹਨ ਇਹਨਾਂ ਸਾਰਿਆਂ ਨੂੰ ਭਗਵੰਤ ਸਿੰਘ ਮਾਨ ਦਾ ਡਰ ਸਤਾ ਰਿਹਾ ਹੈ ਅਤੇ ਇਹਨਾਂ ਸਾਰਿਆਂ ਨੂੰ ਇਕ ਹੋ ਕੇ ਆਪਣੀ ਇਕ ਵੱਖਰੀ ਪਾਰਟੀ ਬਣਾ ਲੈਣੀ ਚਾਹੀਦੀ ਹੈ।
ਇਸਦੇ ਨਾਲ ਹੀ ਅਜੀਤ ਅਖਬਾਰ ਦੇ ਮੁੱਖ ਸੰਪਾਦਕ ਬਰਜਿੰਦਰ ਸਿੰਘ ਹਮਦਰਦ ਤੇ ਵਿਜੀਲੈਂਸ ਵੱਲੋਂ ਤਲਬ ਕੀਤੇ ਜਾਣ ਤੇ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਅਗਰ ਬਰਜਿੰਦਰ ਸਿੰਘ ਹਮਦਰਦ ਸੱਚੇ ਹਨ ਉਨ੍ਹਾਂ ਨੂੰ ਵਿਜੀਲੈਂਸ ਦਾ ਸਾਹਮਣਾ ਕਰਨਾ ਚਾਹੀਦਾ ਹੈ ਅਤੇ ਵਿਜੀਲੈਂਸ ਕਦੇ ਵੀ ਗਲਤ ਕਾਰਵਾਈ ਨਹੀਂ ਕਰੇਗੀ ਇਸ ਦੇ ਨਾਲ ਹੀ ਬੋਲਦੇ ਹਨ ਉਨ੍ਹਾਂ ਨੇ ਕਿਹਾ ਕਿ ਜੋ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਸੰਦੀਪ ਜਾਖੜ ਵਿਚਾਲੇ ਜੰਗ ਛਿੜੀ ਹੈ ਦਰਅਸਲ ਹਰੇਕ ਕਾਂਗਰਸੀ ਵਧਾਇਕ ਆਪਣੇ ਆਪ ਨੂੰ ਮੁੱਖ ਮੰਤਰੀ ਦਾ ਦਾਅਵੇਦਾਰ ਸਮਝਦਾ ਹੈ ਅਤੇ ਮੁੱਖ ਮੰਤਰੀ ਦੀ ਦੌੜ ਵਿੱਚ ਲੱਗੇ ਹੋਏ ਹਨ ਕਰ ਕੇ ਇਕ-ਦੂਸਰੇ ਦੇ ਖਿਲਾਫ ਬੋਲ ਰਹੇ ਹਨ।
ਜ਼ਿਕਰਯੋਗ ਹੈ ਕਿ ਪਿਛਲੇ ਕੁਝ ਸਾਲ ਪਹਿਲਾਂ ਨਵਜੋਤ ਸਿੰਘ ਸਿੱਧੂ ਅਤੇ ਬਿਕਰਮ ਸਿੰਘ ਮਜੀਠੀਆ ਦੀ ਵਿਧਾਨ ਸਭਾ ਦੇ ਅੰਦਰ ਹੋਈ ਤੂੰ-ਤੂੰ ਮੈਂ-ਮੈਂ ਤੋਂ ਬਾਅਦ ਦੋਵੇਂ ਨੇਤਾਵਾਂ ਵਿੱਚ ਕਾਫ਼ੀ ਤਲਖੀਬਾਜ਼ੀ ਨੂੰ ਮਿਲਦੀ ਸੀ ਵਿਧਾਨਸਭਾ ਚੋਣਾਂ 2012 ਦੇ ਵਿੱਚ ਹੀ ਬਿਕਰਮ ਸਿੰਘ ਮਜੀਠੀਆ ਨੇ ਆਪਣੇ ਮਜੀਠੇ ਹਲਕੇ ਦੀ ਸੀਟ ਛੱਡ ਕੇ ਹਲਕਾ ਪੂਰਬੀ ਅੰਮ੍ਰਿਤਸਰ ਤੋਂ ਨਵਜੋਤ ਸਿੰਘ ਸਿੱਧੂ ਦੇ ਸਾਹਮਣੇ ਚੋਣ ਲੜਨ ਦਾ ਫੈਂਸਲਾ ਲਿਤਾ ਸੀ ਅਤੇ ਦੋਵਾਂ ਨੇਤਾਵਾਂ ਦੇ ਵਿਚ ਅਸੀਂ ਖੁੰਦਕਬਾਜੀ ਦੇਖਣ ਨੂੰ ਮਿਲਦੀ ਸੀ ਹਨ ਪਿਛਲੇ ਦਿਨੀਂ ਹੋਈ ਮੀਟਿੰਗ ਦੌਰਾਨ ਦੋਨਾਂ ਨੇਤਾਵਾਂ ਨੇ ਪਾਈ ਜੱਫੀ ਹੁਣ ਰਾਜਨੀਤੀ ਗਲਿਆਰਿਆਂ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਜਿਸਦੇ ਲਾਲਚੀ ਸਿੰਘ ਭੁੱਲਰ ਨੇ ਤਾਂ ਦੱਸਦੇ ਹੋਏ ਕਿਹਾ ਕਿ ਹੁਣ ਇਨ੍ਹਾਂ ਸਾਰੇ ਘਰਾਂ ਨੂੰ ਆਪਣੀ ਪਾਰਟੀ ਬਣਾ ਲੈਣੀ ਚਾਹੀਦੀ ਹੈ।