BREAKING- ਸਾਬਕਾ ਮੰਤਰੀ ਤੇ ਉਹਦੇ ਪਰਿਵਾਰ ਨੂੰ ਜ਼ਹਿਰੀਲੀ ਚੀਜ਼ ਖੁਆ ਕੇ ਨੌਕਰ ਨੇ ਕੀਤੀ ਲੁੱਟ, ਹੋਇਆ ਫਰਾਰ
ਚੰਡੀਗੜ੍ਹ, 18 ਸਤੰਬਰ 2023- ਪੰਜਾਬ ਦੇ ਸਾਬਕਾ ਅਕਾਲੀ ਮੰਤਰੀ ਜਗਦੀਸ਼ ਸਿੰਘ ਗਰਚਾ ਅਤੇ ਉਸਦੇ ਪਰਿਵਾਰ ਦੇ ਤਿੰਨ ਮੈਂਬਰਾਂ ਨੂੰ ਉਨ੍ਹਾਂ ਦੇ ਆਪਣੇ ਹੀ ਨੌਕਰ ਵਲੋਂ ਕੋਈ ਜ਼ਹਿਰੀਲੀ ਚੀਜ਼ ਦੇ ਕੇ ਉਨ੍ਹਾਂ ਦੇ ਘਰ ਦਾ ਸਮਾਨ ਲੁੱਟ ਲੈ ਜਾਣ ਦੀ ਖ਼ਬਰ ਹੈ। ਗਰਚਾ ਸਮੇਤ ਚਾਰੇ ਪਰਿਵਾਰ ਮੈਂਬਰ ਲੁਧਿਆਣਾ ਦੇ ਇੱਕ ਹਸਪਤਾਲ ਵਿਚ ਦਾਖਲ਼ ਹਨ। ਗਰਚਾ ਅਜੇ ਤੱਕ ਹੋਸ਼ ਵਿਚ ਨਹੀਂ ਆਏ, ਜਦੋਂਕਿ ਬਾਕੀ ਤਿੰਨ ਮੈਂਬਰਾਂ ਨੂੰ ਹੋਸ਼ ਆ ਚੁੱਕੀ ਹੈ।
ਇਸ ਘਟਨਾ ਦੀ ਪੁਸ਼ਟੀ ਲੁਧਿਆਣਾ ਦੇ ਕਮਿਸ਼ਨਰ ਪੁਲਿਸ ਮਨਦੀਪ ਸਿੰਘ ਸਿੱਧੂ ਨੇ ਬਾਬੂਸ਼ਾਹੀ ਨੈੱਟਵਰਕ ਨਾਲ ਫੋਨ ਤੇ ਗੱਲਬਾਤ ਦੌਰਾਨ ਕੀਤੀ। ਮਨਦੀਪ ਸਿੱਧੂ ਨੇ ਦੱਸਿਆ ਕਿ, ਕੁੱਝ ਹੀ ਦਿਨ ਪਹਿਲਾਂ ਗਰਚਾ ਪਰਿਵਾਰ ਨੇ ਇੱਕ ਨੌਕਰ ਰੱਖਿਆ ਸੀ, ਪਰ ਉਸ ਦੀ ਪੁਲਿਸ ਵੈਰੀਫਿਕੇਸ਼ਨ ਨਹੀਂ ਸੀ ਕਰਵਾਈ, ਜੋ ਕਿ ਇਸ ਘਟਨਾ ਲਈ ਜਿੰਮੇਵਾਰੀ ਸਮਝਿਆ ਜਾਂਦਾ ਹੈ, ਜੋ ਕਿ ਫਰਾਰ ਹੈ। ਸੀਪੀ ਨੇ ਖੁਦ ਗਰਚਾ ਦੇ ਘਰ ਪਹੁੰਚ ਕੇ ਜਾਇਜ਼ਾ ਲਿਆ ਅਤੇ ਦੱਸਿਆ ਕਿ, ਪੁਲਿਸ ਨੇ ਆਪਣੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਹੋਰ ਵੇਰਵਿਆਂ ਦੀ ਉਡੀਕ ਹੈ.......