ਕਾਂਗਰਸ ਦੇ ਸ਼ਹਿਰੀ ਤੇ ਦਿਹਾਤੀ ਦੀ 31 ਮੈਂਬਰੀ ਕਮੇਟੀ ਦਾ ਗਠਨ
ਜਗਰਾਓਂ, 18 ਸਤੰਬਰ 2023:
ਪੰਜਾਬ ਕਾਂਗਰਸ ਕਮੇਟੀ ਪ੍ਰਧਾਨ ਦੇ ਦਿਸਾ ਨਿਰਦੇਸ਼ਾ ਅਨੁਸਾਰ ਹਲਕਾ ਜਗਰਾਓ ਵਿਖੇ ਜਗਰਾਓ ਦੇ ਬਲਾਕ ਪ੍ਰਧਾਨਾ ਦੀ ਅਗਵਾਈ ਹੇਠ ਮੀਟਿੰਗ ਹੋਈ। ਜਿਸ ਵਿੱਚ ਵਿਸੇਸ਼ ਤੌਰ ‘ਤੇ ਹਲਕਾ ਜਗਰਾਓ ਦੇ ਇੰਚਾਰਜ ਜਗਤਾਰ ਸਿੰਘ ਅਤੇ ਜਿਲਾ ਲੁਧਿਆਣਾ ਦਿਹਾਤੀ ਦੇ ਪ੍ਰਧਾਨ ਨੇ ਬਲਾਕ ਜਗਰਾਓ ਦੇ ਅਹੁਦੇਦਾਰਾਂ ਨਾਲ ਮੀਟਿੰਗ ਕੀਤੀ ਗਈ। ਇਸ ਮੌਕੇ ਬਲਾਕ ਪ੍ਰਧਾਨ (ਦਿਹਾਤੀ) ਨਵਦੀਪ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹਾਈਕਮਾਨ ਦੀ ਹਦਾਇਤਾਂ ਤੇ ਵਿਧਾਨ ਸਭਾ ਜਗਰਾਉਂ ਹਲਕੇ ਦੇ ਸ਼ਹਿਰੀ ਤੇ ਪੇਂਡੂ ਬਲਾਕ ‘ਚ 31 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ। 31 ਮੈਂਬਰੀ ਕਮੇਟੀ ਗਠਨ ਦੇ ਜਲਦੀ ਹੀ ਅਹੁਦੇਦਾਰਾਂ ਦਾ ਐਲਾਨ ਕੀਤਾ ਜਾਵੇਗਾ। ਇਸ ਮੌਕੇ ਬਲਾਕ ਪ੍ਰਧਾਨ (ਸ਼ਹਿਰੀ) ਹਰਪ੍ਰੀਤ ਸਿੰਘ ਧਾਲੀਵਾਲ, ਸਰਪੰਚ ਸਰਬਜੀਤ ਸਿੰਘ, ਸਾਬਕਾ ਬਲਾਕ ਪ੍ਰਧਾਨ ਗੋਪਾਲ ਸ਼ਰਮਾ, ਸਰਪੰਚ ਦਰਸ਼ਨ ਡਾਂਗੀਆ, ਸਰਪੰਚ ਅਮਰਦੀਪ ਪੱਤੀ ਮੁਲਤਾਨੀ, ਐਮ.ਸੀ ਬੌਬੀ ਕਪੂਰ, ਸਤਿੰਦਰ ਤੱਤਲਾ, ਸਰਪੰਚ ਜੱਸਾ ਪਰਜੀਆ, ਬਲਾਕ ਸੰਮਤੀ ਮੈਂਬਰ ਅਮਰਜੀਤ ਸਿੰਘ, ਬਲਾਕ ਸੰਮਤੀ ਮੈਂਬਰ ਉੱਤਮ ਸਿੰਘ, ਕੁਲਦੀਪ ਬੋਦਲਵਾਲਾ, ਸਰਪੰਚ ਮੰਟੋ ਬਜ਼ੁਰਗ, ਸਾਬਕਾ ਫੌਜੀ ਪ੍ਰਧਾਨ ਦੇਵੀ ਦਿਆਲ, ਸਰਪੰਚ ਲਾਲੀ ਅਲੀਗੜ੍ਹ, ਨੰਬਰਦਾਰ ਸਤਵੀਰ ਸਫੀਪੁਰਾ, ਐਮ.ਸੀ ਵਿਕਰਮ ਜੱਸੀ, ਐਮ.ਸੀ ਮੇਸ਼ੀ ਸਹੋਤਾ, ਦਰਸ਼ਪ੍ਰੀਤ ਸਿੰਘ, ਜਗਤਾਰ ਸਿੰਘ ਤੱਤਲਾ, ਨਰੇਸ਼ ਘੈਂਟ, ਭੋਲਾ ਪ੍ਰਦਾਨਮ, ਗੋਲੂ ਅਗਵਾਰ ਆਦਿ ਹਾਜ਼ਰ ਸਨ। ਮੀਟਿੰਗ ਕਰਨ ਉਪਰੰਤ ਲੁਧਿਆਣਾ ਦਿਹਾਤੀ ਦੇ ਪ੍ਰਧਾਨ ਤੇ ਕਾਂਗਰਸੀ ਵਰਕਜ਼।