ਇੱਕੋ ਰਾਤ 12 ਟਿਊਬਵੈੱਲਾਂ ਤੋਂ ਤਾਰਾਂ ਚੋਰੀ
ਰੋਹਿਤ ਗੁਪਤਾ
ਗੁਰਦਾਸਪੁਰ,21 ਸਤੰਬਰ ਸ਼ਹਿਰ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਲੁੱਟ-ਖੋਹ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਹਨ। ਲੁਟੇਰੇ ਬਿਨਾਂ ਕਿਸੇ ਡਰ ਦੇ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ ਜਦਕਿ ਪੁਲਿਸ ਦੇ ਹੱਥ ਖਾਲੀ ਹਨ।ਬੀਤੀ ਰਾਤ ਪਿੰਡ ਗਜ਼ਨੀਪੁਰ ਦੇ ਵਿਚ ਚੋਰਾਂ ਵਲੋਂ 12 ਦੇ ਕਰੀਬ ਟਿਊਬਵੈੱਲ (ਮੋਟਰਾਂ) ਦੀਆ ਤਾਰਾਂ ਚੋਰੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਜਾਣਕਾਰੀ ਦਿੰਦਿਆ ਪੀੜਤ ਅਮਰਜੀਤ ਸਿੰਘ ਤੇ ਜੀਵਨ ਸਿੰਘ ਨੇ ਦਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਆਪਣੀ ਪੈਲੀ ਦੇ ਵਿਚ ਗੇੜਾ ਮਾਰਨ ਗਏ ਤਾਂ ਉਨ੍ਹਾਂ ਨੇ ਦੇਖਿਆ ਕਿ ਉਨਾਂ ਦੀ ਬੰਬੀ ਵਾਲੀ ਮੋਟਰ ਦੀਆ ਤਾਰਾਂ ਕੱਟੀਆ ਹੋਈਆਂ ਸਨ। ਜਦ ਚੰਗੀ ਤਰਾ ਜਾਂਚ ਪੜਤਾਲ ਕੀਤੀ ਤਾਂ ਪਤਾ ਲਗਿਆ ਕਿ ਕੋਈ ਅਣਪਛਾਤੇ ਚੋਰਾ ਵਲੋ ਉਨਾ ਦੀਆ ਮੋਟਰਾਂ ਦੀਆ ਤਾਰਾਂ ਚੋਰੀ ਕਰ ਲਈਆਂ ਹਨ। ਇਸ ਤਰਾਂ ਜਦੋਂ ਹੋਰ ਨਾਲ ਦੇ ਖੇਤਾਂ ਦੇ ਵਿੱਚ ਜਾ ਕੇ ਦੇਖਿਆ ਤਾਂ ਜਿਸ ਦੇ ਵਿੱਚ ਦੇਵਿੰਦਰ ਸਿੰਘ ਪੁੱਤਰ ਤਰਲੋਕ ਸਿੰਘ,ਕੁਲਦੀਪ ਸਿੰਘ ਪੁੱਤਰ ਸੁੰਦਰ ਸਿੰਘ,ਅਮਰੀਕ ਸਿੰਘ ਪੁੱਤਰ ਸੁੰਦਰ ਸਿੰਘ ,ਰੁਗੁਬੀਰ ਸਿੰਘ ਪੁੱਤਰ ਮੌਤਾਂ ਸਿੰਘ,ਜੀਵਨ ਸਿੰਘ ਪੁੱਤਰ ਜਗੀਰ ਸਿੰਘ,ਮੱਖਣ ਸਿੰਘ ਪੁੱਤਰ ਨਰਜਿੰਜਣ ਸਿੰਘ,ਗੁਰਪ੍ਰੀਤ ਸਿੰਘ ਪੁੱਤਰ ਧਰਭਵਨ ਸਿੰਘ,ਗੁਰਭੇਜ ਸਿੰਘ ਪੁੱਤਰ ਨਰਿਝਣ ਸਿੰਘ,ਜਗਮੋਹਨ ਸਿੰਘ ਪੁੱਤਰ ਜਗੀਰ ਸਿੰਘ,ਅਮਰੀਕ ਸਿੰਘ ਪੁੱਤਰ ਸਵਰਨ ਸਿੰਘ,ਜਸਪਾਲ ਸਿੰਘ ਪੁੱਤਰ ਮੌਤਾਂ ਸਿੰਘ ਵਾਸੀ ਗਜ਼ਨੀਪੁਰ ਦੀਆ ਮੋਟਰਾਂ ਦੀਆ ਤਾਰਾਂ ਵੀ ਚੋਰ ਚੋਰੀ ਕਰ ਲੈ ਗਏ ਹਨ।
ਉਹਨਾਂ ਨੇ ਦੱਸਿਆ ਕਿ ਮਾਮਲੇ ਦੀ ਸ਼ਿਕਾਇਤ ਕੀਤੀ ਜਾ ਚੁੱਕੀ ਹੈ ਪੁਲਿਸ ਪ੍ਰਸ਼ਾਸਨ ਦੇ ਕੋਲੋਂ ਮੰਗ ਕੀਤੀ ਕਿ ਇਨ੍ਹਾਂ ਚੋਰਾ ਤੇ ਨਕੇਲ ਪਾਈ ਜਾਵੇ ਤਾਂ ਜੋਂ ਅਜਿਹੀਆਂ ਚੋਰੀ ਦੀਆਂ ਵਾਰਦਾਤਾਂ ਨੂੰ ਰੋਕਿਆ ਜਾ ਸਕੇ।