ਪੰਜਾਬੀ ਯੂਨੀਵਰਸਿਟੀ ਦੇ ਐੱਨ.ਐੱਸ.ਐੱਸ. ਵਿਭਾਗ ਵੱਲੋਂ ਸਫਾਈ ਮੁਹਿੰਮ ਦੀ ਸ਼ੁਰੂਆਤ
ਪਟਿਆਲਾ, 21 ਸਤੰਬਰ 2023 :ਪੰਜਾਬੀ ਯੂਨੀਵਰਸਿਟੀ ਦੇ ਐੱਨ.ਐੱਸ.ਐੱਸ. ਵਿਭਾਗ ਵੱਲੋਂ ਸੋਸ਼ਲ ਵਰਕ ਵਿਭਾਗ ਵਿਖੇ ਸਫਾਈ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਅਜ਼ਾਦੀ ਦੇ 75ਵੇਂ ਅੰਮ੍ਰਿਤ ਮਹਾਉਤਸਵ ਪ੍ਰੋਗਰਾਮਾਂ ਦੀ ਲੜੀ ਤਹਿਤ ਰੈੱਡ ਰਿਬਨ ਕਲੱਬ, ਏਕ ਭਾਰਤ ਸ਼੍ਰੇਸ਼ਟ ਭਾਰਤ ਕਲੱਬ, ਇੰਟਰਪਨਿਉਰਸ਼ਿਪ ਕਲੱਬ ਅਤੇ ਸੋਸ਼ਲ ਵਰਕ ਵਿਭਾਗ ਦੇ ਸਾਂਝੇ ਉੱਦਮਾਂ ਨਾਲ ਇਹ ਸਫ਼ਾਈ ਮੁਹਿੰਮ ਵਲੰਟੀਅਰਾਂ ਵੱਲੋਂ ਕੋਆਰਡੀਨੇਟਰ ਡਾ.ਮਮਤਾ ਸ਼ਰਮਾ ਦੀ ਅਗਵਾਈ ਵਿੱਚ ਚਲਾਈ ਗਈ। ਪ੍ਰੋਗਰਾਮ ਅਫਸਰ ਡਾ. ਲਖਵੀਰ ਸਿੰਘ ਨਾਲ ਮਿਲ ਕੇ ਸਫਾਈ ਮਿਤਰ ਸੁਰੱਕਸ਼ਾ ਕੈਂਪ ਅਧੀਨ ਸਵੱਛਤਾ ਹੀ ਸੇਵਾ ਅਤੇ ਭਾਰਤ ਸਵੱਛਤਾ ਲਈ 2.0 ਅਧੀਨ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ।
ਇਸ ਮੌਕੇ ਡਾ. ਰੀਤੂ ਬਾਲਾ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅਜਿਹੇ ਪ੍ਰੋਗਰਾਮ ਹਰ ਮਹੀਨੇ ਹੋਣੇ ਚਾਹੀਦੇ ਹਨ। ਜਿਸ ਤਰ੍ਹਾਂ ਅਸੀਂ ਘਰਾਂ ਦੀ ਸਫਾਈ ਕਰਦੇ ਹਾਂ ਉਸ ਤਰ੍ਹਾਂ ਹੀ ਸਾਨੂੰ ਆਪਣੇ ਕੰਮ ਕਰਨ ਵਾਲੇ ਸਥਾਨ ਦੀ ਵੀ ਸਫਾਈ ਰੱਖਣੀ ਚਾਹੀਦੀ ਹੈ। ਇਸ ਮੌਕੇ ‘ਬੇਟੀ ਬਚਾਓ ਬੇਟੀ ਪੜਾਓ’ ਜਾਗਰੂਕਤਾ ਰੈਲੀ ਵੀ ਕੱਢੀ ਗਈ। ਇਸ ਕੈਂਪ ਵਿੱਚ ਡਾ. ਗੁਰਨਾਮ ਸਿੰਘ ਵਿਰਕ, ਪ੍ਰੋਗਰਾਮ ਅਫਸਰ ਡਾ. ਲਖਵੀਰ ਸਿੰਘ ਅਤੇ 18 ਵਲੰਟੀਅਰਾਂ ਨੇ ਭਾਗ ਲਿਆ।