ਸ਼ੇਖ ਬਾਬਾ ਫਰੀਦ ਜੀ ਦੇ ਪਾਵਨ ਆਗਮਨ ਪੁਰਬ 'ਤੇ ਲੰਗਰ ਲਾਇਆ
ਪਰਵਿੰਦਰ ਸਿੰਘ ਕੰਧਾਰੀ
ਫ਼ਰੀਦਕੋਟ, 24 ਸਤੰਬਰ 2023 : ਸ਼ੇਖ ਬਾਬਾ ਫਰੀਦ ਜੀ ਦੇ ਪਾਵਨ ਆਗਮਨ ਪੁਰਬ ਦੇ ਸੰਬੰਧ ਵਿਚ ਭਾਰਤੀਯ ਵਾਲਮੀਕਿ ਧਰਮ ਸਮਾਜ (ਰਜਿ) ਭਾਵਾਧਸ, ਫਰੀਦਕੋਟ (ਭਾਵਾਧਸ ਪਰਿਵਾਰ) ਵਲੋਂ ਵੀਰਸ਼ਰੇਸ਼ਠ ਓਮ ਪ੍ਰਕਾਸ਼ ਬੋਹਤ ਪੰਜਾਬ ਪ੍ਰਧਾਨ, ਭਾਵਾਧਸ ਦੀ ਯੋਗ ਅਗਵਾਈ ਵਿੱਚ ਨਗਰ ਕੀਰਤਨ ਸਮੇਂ ਫਲਾਂ ਦਾ ਲੰਗਰ ਨੇੜੇ ਟਲ ਹਲਵਾਈ, ਡਾਕਟਰ ਬਰਾੜ ਹਸਪਲਾਲ ਦੇ ਸਾਹਮਣੇ ਲਗਾਯਾ ਗਿਆ।
ਇਸ ਮੌਕੇ ਸਮੂਹ ਭਾਵਾਧਸ ਪਰਿਵਾਰ ਨੇ ਸ਼ਰਧਾ ਨਾਲ ਸ਼ੇਖ ਬਾਬਾ ਫਰੀਦ ਜੀ ਦੇ ਨਗਰ ਕੀਰਤਨ ਵਿਚ ਹਾਜਰੀ ਲਗਾਕੇ ਅਸ਼ੀਰਵਾਦ ਪ੍ਰਾਪਤ ਕੀਤਾ ਅਤੇ ਬਹੁਤ ਉਤਸ਼ਾਹ ਨਾਲ ਕੇਲੇ ਅਤੇ ਸੇਬਾਂ ਦਾ ਲੰਗਰ ਵਰਤਾਇਆ ਅਤੇ ਪ੍ਰਮਾਤਮਾ ਦੀਆ ਖ਼ੁਸ਼ੀਆਂ ਪ੍ਰਾਪਤ ਕੀਤੀਆਂ।
ਇਸ ਮੌਕੇ ਤੇ ਹਾਜਰ ਮੈਂਬਰਾਂ ਕਿਸ਼ੋਰ ਨਾਗ਼ ਵੰਸ਼ ਜ਼ਿਲਾ ਪ੍ਰਧਾਨ, ਜੀਤੇੰਦਰ ਕੁਮਾਰ ਹੰਸਾ ਜਿਲ੍ਹਾ ਜਨਰਲ ਸਕੱਤਰ ਭਾਵਾਧਸ, ਰਵੀ ਕੁਮਾਰ ਪ੍ਰੈਸ ਸਕੱਤਰ ਭਾਵਾਧਸ, ਵਿਨੋਦ ਕੁਮਾਰ ਜ਼ਿਲ੍ਹਾ ਕੈਸ਼ੀਅਰ, ਮਿੰਟੂ ਗਾਂਧੀ ਕੈਸ਼ੀਅਰ, ਰਕੇਸ਼ ਕੁਮਾਰ, ਟੀਨੂੰ ਇੰਚਾਰਜ ਵਾਲਮੀਕਿ ਕਲੋਨੀ, ਸ਼ੰਕਰ, ਜਸਵੰਤ ਮਾਸਟਰ, ਜਸਵਿੰਦਰ ਸਿੰਘ ਮਾਸਟਰ, ਦਾਸ ਡਿਕਾਓ, ਰਾਵਿੰਦਰ ਕਿੰਨਟੀ, ਹਰੀਰਾਮ ਤਹਿਸੀਲ ਇੰਚਾਰਜ, ਹਰਪ੍ਰੀਤ ਖੈਰਾਲਿਆ ਇੰਚਾਰਜ ਸੇਵਾ ਦਲ, ਵੀਰ ਟੀਟੂ , ਨਰੇਸ਼ ਕੁਮਾਰ, ਵਿਸ਼ਾਲ ਡਿਕਾਓ, ਰਾਜ ਕੁਮਾਰ ਮੋਗੇ ਵਾਲਾ, ਭੁਪਿੰਦਰ ਸਿੰਘ ਡਾਕਟਰ ਪਹਿਸਿਓਥੈਰੇਪੀ, ਸ਼ਨੀ ਸੰਜੇ ਨਗਰ, ਨਰੇਸ਼ ਕੁਮਾਰ ਅਤੇ ਸਮੂਹ ਭਾਵਾਧਸ ਪਾਫ਼ੀਵਾਰ ਉਚੇਚੇ ਤੌਰ ਤੇ ਹਾਜਰ ਸਨ।