ਮਨਪ੍ਰੀਤ ਬਾਦਲ ਤੇ AAP ਦਾ ਵੱਡਾ ਹਮਲਾ, ਕਿਹਾ, ਇਹ ਹੈ ਬਾਦਸ਼ਾਹ-ਏ-ਬੇਈਮਾਨੀ
ਚੰਡੀਗੜ੍ਹ, 26 ਸਤੰਬਰ 2023 - ਸਾਬਕਾ ਵਿੱਤ ਮੰਤਰੀ ਤੇ ਭਾਜਪਾਈ ਲੀਡਰ ਮਨਪ੍ਰੀਤ ਬਾਦਲ ਤੇ ਆਮ ਆਦਮੀ ਪਾਰਟੀ ਦੇ ਵਲੋਂ ਵੱਡਾ ਹਮਲਾ ਕਰਦੇ ਹੋਏ ਮਨਪ੍ਰੀਤ ਬਾਦਲ ਨੂੰ ਨਵਾਂ ਨਾਮ ਦਿੱਤਾ ਹੈ। ਆਪ ਨੇ ਸੋਸ਼ਲ ਮੀਡੀਆ ਤੇ ਪੋਸਟ ਸ਼ੇਅਰ ਕਰਦੇ ਹੋਏ ਕਿਹਾ ਕਿ, ਇਹ ਬਾਦਸ਼ਾਹ-ਏ-ਬੇਈਮਾਨੀ...! ਹਾਲਾਂਕਿ ਦੂਜੇ ਪਾਸੇ ਮਨਪ੍ਰੀਤ ਬਾਦਲ ਦੇ ਹੱਕ ਵਿਚ ਕਿਸੇ ਵੀ ਭਾਜਪਾਈ ਲੀਡਰ ਦਾ ਕੋਈ ਬਿਆਨ ਸਾਹਮਣੇ ਨਹੀਂ ਆਇਆ। ਇਸ ਬਾਰੇ ਖੁਦ ਆਪ ਨੇ ਵੀ ਜਿਕਰ ਕੀਤਾ। ਆਪ ਨੇ ਕਿਹਾ ਕਿ, ਸੁਨੀਲ ਜਾਖੜ ਹੁਣ ਚੁੱਪ ਕਿਉਂ ਨੇ? ਉਨ੍ਹਾਂ ਦਾ ਵੱਡਾ ਲੀਡਰ ਭ੍ਰਿਸ਼ਟਾਚਾਰ ਦੇ ਮੁਕੱਦਮੇ ਵਿਚ ਫਸ ਚੁੱਕਿਆ ਹੈ।