ਮੋਹਾਲੀ: ਕੁਰਾਲੀ 'ਚ ਕੈਮੀਕਲ ਫੈਕਟਰੀ ਨੂੰ ਲੱਗੀ ਅੱਗ
ਮੋਹਾਲੀ, 27 ਸਤੰਬਰ 2023- ਕੁਰਾਲੀ 'ਚ ਕੈਮੀਕਲ ਫ਼ੈਕਟਰੀ ਨੂੰ ਅੱਗ ਲੱਗਣ ਦੀ ਖ਼ਬਰ ਹੈ। ਮਿਲੀ ਜਾਣਕਾਰੀ ਮੁਤਾਬਿਕ, ਅੱਜ ਦੁਪਹਿਰੇ ਅਚਾਨਕ ਫ਼ੈਕਟਰੀ ਵਿਚ ਭਿਆਨਕ ਅੱਗ ਲੱਗ ਗਈ, ਜਿਸ ਕਾਰਨ ਕਰੀਬ 5-6 ਲੋਕ ਝੁਲਸ ਗਏ ਹਨ। ਕਰੀਬ 24-25 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅੱਗ ਬੁਝਾਉਣ ਤੇ ਲੱਗੀਆਂ ਹੋਈਆਂ ਹਨ।