ਵਿਧਾਇਕ ਸ਼ੈਰੀ ਕਲਸੀ ਦੇ ਯਤਨਾਂ ਨਾਲ ਸਫਾਈ ਸੇਵਕ ਵਾਪਸ ਕੰਮ ਤੇ ਪਰਤੇ
ਵਿਧਾਇਕ ਸ਼ੈਰੀ ਕਲਸੀ ਨੇ ਸਫਾਈ ਸੇਵਕਾਂ ਨਾਲ ਕੀਤੀ ਮੀਟਿੰਗ
ਰੋਹਿਤ ਗੁਪਤਾ
ਬਟਾਲਾ,/ਗੁਰਦਾਸਪੁਰ 27 ਸਤੰਬਰ ( ) ਬਟਾਲਾ ਦੇ ਨੋਜਵਾਨ ਵਿਧਾਇਕ ਅਮਨਸ਼ੇਰ ਸ਼ੈਰੀ ਕਲਸੀ ਵੱਲੋਂ ਨਗਰ ਨਿਗਮ ਦਫਤਰ ਵਿਖੇ ਸਫਾਈ ਸੇਵਕਾਂ ਨਾਲ ਮੀਟਿੰਗ ਕੀਤੀ ਤੇ ਕਿਹਾ ਕਿ ਤੁਹਾਡੀਆਂ ਮੰਗਾਂ ਦਾ ਜਲਦ ਹੱਲ ਕੀਤਾ ਜਾਵੇਗਾ। ਸ਼ਹਿਰ ਨੂੰ ਸਾਫ ਸੁਥਰਾ ਰੱਖਣਾ ਸਾਡਾ ਸਾਰਿਆਂ ਦਾ ਫਰਜ਼ ਹੈ, ਇਸ ਲਈ ਸਾਫ ਸਫਾਈ ਵਿਵਸਥਾ ਬਰਕਰਾਰ ਰੱਖੀ ਜਾਵੇ। ਮੀਟਿੰਗ ਦੌਰਾਨ ਸਫਾਈ ਸੇਵਕਾਂ ਨੇ ਹਾਂ ਪੱਖੀ ਹੁੰਗਾਰਾ ਭਰਿਆ ਤੇ ਵਾਪਸ ਆਪਣੀ ਡਿਊਟੀ ਤੇ ਪਰਤੇ।
ਮੀਟਿੰਗ ਵਿੱਚ ਸਫਾਈ ਸੇਵਕਾਂ ਨੇ ਵਿਧਾਇਕ ਸ਼ੈਰੀ ਕਲਸੀ ਨੂੰ ਦੱਸਿਆ ਕਿ ਅਸੀ ਕਾਫੀ ਲੰਮੇ ਸਮੇਂ ਤੋਂ ਠੇਕੇ ਤੇ ਕੰਮ ਕਰ ਰਹੇ ਹਾਂ,ਸਾਨੂੰ ਕਾਂਨਟਰੈਕਟ ਬੈਸ ਤੇ ਜਲਦ ਭਰਤੀ ਕੀਤਾ ਜਾਵੇ।
ਵਿਧਾਇਕ ਸ਼ੈਰੀ ਕਲਸੀ ਨੇ ਸਫਾਈ ਸੇਵਕਾਂ ਨੂੰ ਭਰੋਸਾ ਦਿੰਦਿਆ ਕਿਹਾ ਤੁਸੀ ਸਾਰੇ ਮੇਰੇ ਪਰਿਵਾਰ ਦੀ ਹਿੱਸਾ ਹੋ ਅਤੇ ਮੈ ਤੁਹਾਡੇ ਨਾਲ ਕੀਤੇ ਵਾਅਦੇ ਨੂੰ ਅਮਲੀ ਰੂਪ ਦੇਣ ਲਈ ਤੁਹਾਡੇ ਹਿੱਤ ਵਿੱਚ ਹਾਂ। ਉਨ੍ਹਾਂ ਨੇ ਕਿਹਾ ਕਿ ਨਗਰ ਨਿਗਮ ਵਲੋਂ ਹਾਊਸ ਵਿੱਚ ਪਾਏ ਮਤੇ ਦੀ ਕਾਰਵਾਈ ਮੁਕੰਮਲ ਹੋਣ ਉਪਰੰਤ ਜਦ ਕੇਸ ਉੱਚ ਅਧਿਕਾਰੀਆਂ ਕੋਲ ਪੁੱਜੇਗਾ ਤਾਂ ਉਹ ਆਪਣੇ ਪੱਧਰ ਤੇ ਪੂਰੀ ਕੋਸ਼ਿਸ ਕਰਨਗੇ ਕਿ ਸਫ਼ਾਈ ਸੇਵਕਾਂ ਦੀਆਂ ਮੰਗਾਂ ਜਲਦ ਹੱਲ ਹੋਣ ਤਾਂ ਜੋ ਸਫਾਈ ਸੇਵਕਾਂ ਤੇ ਸ਼ਹਿਰ ਵਾਸੀਆਂ ਨੂੰ ਕੋਈ ਮੁਸ਼ਕਿਲਾਂ ਪੇਸ਼ ਨਾ ਆਵੇ।
ਵਿਧਾਇਕ ਸ਼ੈਰੀ ਕਲਸੀ ਨੇ ਸਫਾਈ ਸੇਵਕਾਂ ਨੂੰ ਕਿਹਾ ਕਿ ਉਹ ਇਮਾਨਦਾਰੀ ਤੇ ਤਨਦੇਹੀ ਨਾਲ ਆਪਣਾ ਕੰਮ ਕਰਨ ਤੇ ਸ਼ਹਿਰ ਨੂੰ ਸਾਫ ਸੁਥਰਾ ਰੱਖਣ। ਉੁਨ੍ਹਾਂ ਕਿਹਾ ਅਗਰ ਤੁਹਾਨੂੰ ਕਿਸੇ ਵੀ ਕਿਸਮ ਦੀ ਮੁਸ਼ਕਲ ਪੇਸ਼ ਆਉਂਦੀ ਹੈ ਤਾਂ ਤੁਸੀ ਜਗ ਚਾਹੋ ਮਿਲ ਸਕਦੇ ਹੋ। ਪਰ ਇਸ ਤਰਾਂ ਸਾਫ਼- ਸਫਾਈ ਦਾ ਕੰਮ ਛੱਡਣ ਨਾਲ, ਸਾਰੇ ਸ਼ਹਿਰ ਵਾਸੀ ਪ੍ਰਭਾਵਿਤ ਹੁੰਦੇ ਹਨ। ਇਸ ਲਈ ਸ਼ਹਿਰ ਨੂੰ ਸਾਫ ਸੁਥਰਾ ਰੱਖਣ ਲਈ ਪੂਰਾ ਸਹਿਯੋਗ ਕਰਕੇ ਆਪਣੀ ਡਿਊਟੀ ਕੀਤੀ ਜਾਵੇ।
ਇਸ ਮੌਕੇ ਵਿਧਾਇਕ ਸ਼ੈਰੀ ਕਲਸੀ ਨੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਇਸ ਗੱਲ ਨੂੰ ਯਕੀਨੀ ਬਣਾਉਣ ਕਿ ਸ਼ਹਿਰ ਦੇ ਸਾਰੇ ਰੈਸਟੋਰੈਂਟ/ਹੋਟਲ ਆਦਿ ਹੋਟਲਾਂ ਦੇ ਸਾਹਮਣੇ ਕੂੜਾ ਨਾ ਸੁੱਟਣ ਤੇ ਸ਼ਹਿਰ ਨੂੰ ਸਾਫ ਸੁਥਰਾ ਤੇ ਸੁੰਦਰ ਰੱਖਣ ਲਈ ਸਹਿਯੋਗ ਕਰਨ।
ਇਸ ਮੌਕੇ ਨਗਰ ਨਿਗਮ ਸੁਪਰਡੈਂਟ ਸ਼ਿਵ ਕੁਮਾਰ, ਇੰਜ ਰੋਹਿਤ ਓਪਲ, ਐਮ.ਸੀ. ਬਲਵਿੰਦਰ ਸਿੰਘ ਮਿੰਟਾਂ, ਸਰਦੂਲ ਸਿੰਘ, ਰਾਕੇਸ਼ ਤੁਲੀ, ਰਾਜੇ ਤੁਲੀ, ਗੁਰਪ੍ਰੀਤ ਸਿੰਘ ਰਾਜੂ, ਮਨਜੀਤ ਸਿੰਘ, ਗੁਰਜੀਤ ਸਿੰਘ, ਰਵਿੰਦਰ ਸੋਨੀ, ਅਜੇ ਕੁਮਾਰ ਅਤੇ ਸਫਾਈ ਸੇਵਕ ਆਦਿ ਮੋਜੂਦ ਸਨ।