ਸੀਜੀਸੀ ਲਾਂਡਰਾਂ ਵਿਖੇ ਸੈਂਟਰ ਆਫ ਐਕਸੀਲੈਂਸ ਫਾਰ ਸਾਈਬਰ ਸੁਰੱਖਿਆ ਦਾ ਉਦਘਾਟਨ
ਸੀਜੀਸੀ ਲਾਂਡਰਾਂ ਵਿਖੇ ਸਾਈਬਰ ਸੁਰੱਖਿਆ ਸੰਬੰਧੀ ਐਕਸੀਲੈਂਸ ਸੈਂਟਰ ਦਾ ਉਦਘਾਟਨ
ਹਰਜਿੰਦਰ ਸਿੰਘ ਭੱਟੀ
ਚੰਡੀਗੜ੍ਹ, 27 ਸਤੰਬਰ 2023- ਬਿਜ਼ਨਸ ਸਕੂਲ ਆਫ ਐਡਮਿਿਨਸਟ੍ਰੇਸ਼ਨ (ਸੀਬੀਐਸਏ), ਸੀਜੀਸੀ ਲਾਂਡਰਾਂ ਵੱਲੋਂ ਸੈਕਿਓਰਹੈਕ ਟੈਕਨਾਲੋਜੀਜ਼ ਪ੍ਰਾਈਵੇਟ ਲਿਿਮਟੇਡ ਦੇ ਸਹਿਯੋਗ ਨਾਲ ਸਾਈਬਰ ਸੁਰੱਖਿਆ ਸੰਬੰਧੀ ਇੱਕ ਸੈਂਟਰ ਆਫ ਐਕਸੀਲੈਂਸ ਦਾ ਉਦਘਾਟਨ ਕੀਤਾ ਗਿਆ। ਇਸ ਕੇਂਦਰ ਦਾ ਉਦਘਾਟਨ ਸੀਜੀਸੀ ਲਾਂਡਰਾਂ ਦੇ ਪ੍ਰਧਾਨ ਰਸ਼ਪਾਲ ਸਿੰਘ ਧਾਲੀਵਾਲ ਨੇ ਕਾਲਜ ਦੇ ਡਾਇਰੈਕਟਰਾਂ, ਡੀਨ ਅਤੇ ਫੈਕਲਟੀ ਮੈਂਬਰਾਂ ਦੀ ਮੌਜੂਦਗੀ ਵਿੱਚ ਕੀਤਾ। ਇਸ ਕੇਂਦਰ ਦੀ ਸਥਾਪਨਾ ਕਈ ਉਦੇਸ਼ਾਂ ਨੂੰ ਪੂਰਾ ਕਰਨ ਦੇ ਮਕਸਦ ਨਾਲ ਕੀਤੀ ਗਈ ਹੈ ਜਿਸ ਵਿੱਚ ਸਾਈਬਰ ਸੁਰੱਖਿਆ ਤੇ ਇਸ ਨਾਲ ਜੁੜੇ ਮੁੱਦਿਆਂ ਅਤੇ ਚੁਣੌਤੀਆਂ ਬਾਰੇ ਜਾਗਰੂਕਤਾ ਪੈਦਾ ਕਰਨਾ ਅਤੇ ਵਿਿਦਆਰਥੀਆਂ ਨੂੰ ਖੋਜ ਅਤੇ ਨਵੀਨਤਾ ਅਧਾਰਤ ਪ੍ਰੋਜੈਕਟਾਂ ਵਿੱਚ ਸ਼ਾਮਲ ਹੋਣ ਲਈ ਇੱਕ ਪਲੇਟਫਾਰਮ ਪ੍ਰਦਾਨ ਕਰਨਾ ਆਦਿ ਸ਼ਾਮਲ ਹੈ।
ਇਸ ਤੋਂ ਇਲਾਵਾ ਇਹ ਸਹੂਲਤ ਉਦਯੋਗ ਦੀਆਂ ਨਵੀਨਤਮ ਤਕਨੀਕੀ ਖੋਜਾਂ ਅਤੇ ਜ਼ਰੂਰਤਾਂ ਮੁਤਾਬਿਕ ਸਾਈਬਰ ਸੁਰੱਖਿਆ ਡੋਮੇਨ ਦੇ ਵੱਖ-ਵੱਖ ਪਹਿਲੂਆਂ ਵਿੱਚ ਵਿਿਦਆਰਥੀਆਂ ਲਈ ਵਰਕਸ਼ਾਪਾਂ ਅਤੇ ਹੈਂਡਸ ਆਨ ਸਿਖਲਾਈ ਸੈਸ਼ਨਾਂ ਜ਼ਰੀਏ ਉਦਯੋਗ ਅਕਾਦਮਿਕ ਪਾੜੇ ਨੂੰ ਪੂਰਾ ਕਰਨ ਵਿੱਚ ਉਤਪ੍ਰੇਰਕ ਵਜੋਂ ਕੰਮ ਕਰੇਗੀ। ਇਹ ਕੇਂਦਰ ਵਿਿਦਆਰਥੀਆਂ ਨੂੰ ਸਾਈਬਰ ਸੁਰੱਖਿਆ ਪ੍ਰਬੰਧਨ, ਇਸ ਦੀ ਪਾਲਣਾ ਅਤੇ ਪ੍ਰਸ਼ਾਸਨ ਬਾਰੇ ਹੋਰ ਸਮਝਾਉਣ ਵਿੱਚ ਵੀ ਮਦਦਗਾਰ ਹੋਵੇਗਾ। ਸੈਂਟਰ ਆਫ ਐਕਸੀਲੈਂਸ ਵਿਿਦਆਰਥੀਆਂ ਨੂੰ ਨੈੱਟਵਰਕ ਸੁਰੱਖਿਆ, ਸੁਰੱਖਿਅਤ ਕੋਡਿੰਗ, ਕ੍ਰਿਪਟੋਗ੍ਰਾਫੀ ਅਤੇ ਰਿਵਰਸ ਇੰਜਨੀਅਰਿੰਗ ਬਾਰੇ ਹੋਰ ਜਾਣੂ ਕਰਵਾਉਣ ਦੇ ਯੋਗ ਬਣਾਏਗਾ।
ਇਸ ਦੇ ਨਾਲ ਹੀ ਵਿਿਦਆਰਥੀਆਂ ਨੂੰ ਸਿਖਲਾਈ ਸੈਸ਼ਨਾਂ, ਹੈਂਡਸ ਆਨ ਟ੍ਰੇਨਿੰਗ, ਵਰਕਸ਼ਾਪਾਂ ਅਤੇ ਮੁਕਾਬਲਿਆਂ ਰਾਹੀਂ ਇਸ ਖੇਤਰ ਦੇ ਬੁਨਿਆਦੀ ਸਾਧਨਾਂ ਵਿੱਚ ਮੁਹਾਰਤ ਹਾਸਲ ਕਰਨ ਦਾ ਮੌਕਾ ਮਿਲੇਗਾ। ਇਸੇ ਤਰ੍ਹਾਂ ਇਹ ਕੇਂਦਰ ਵਿਿਦਆਰਥੀਆਂ ਨੂੰ ਸਾਈਬਰ ਅਪਰਾਧਾਂ ਨੂੰ ਰੋਕਣ ਲਈ ਬਣਾਏ ਗਏ ਸਾਈਬਰ ਕਾਨੂੰਨਾਂ ਦੇ ਨਾਲ-ਨਾਲ ਸਾਈਬਰ ਅਪਰਾਧਾਂ ਦੀ ਪ੍ਰਕਿਰਤੀ, ਉਪਲਬਧ ਕਾਨੂੰਨੀ ਉਪਚਾਰਾਂ ਦੇ ਨਾਲ ਨਾਲ ਸੋਸ਼ਲ ਮੀਡੀਆ ਪਲੇਟਫਾਰਮਾਂ ਦੀ ਵਰਤੋਂ ਕਰਦੇ ਸਮੇਂ ਆਪਣੀ ਪਛਾਣ ਦੀ ਸੁਰੱਖਿਆ ਲਈ ਸਭ ਤੋਂ ਵਧੀਆ ਅਭਿਆਸਾਂ ਬਾਰੇ ਜਾਣੂ ਕਰਵਾਉਣ ਵਿੱਚ ਵੀ ਮਦਦ ਕਰੇਗਾ।