ਗਲੀ ਵਿੱਚ ਘੇਰ ਕੇ ਕੁੱਟਿਆ ਦੁਕਾਨ ਅੰਦਰ ਵੜ ਕੇ ਬਚਾਈ ਜਾਨ
ਜਗਰਾਉਂ, 20 ਨਵੰਬਰ 2023 : ਇੱਥੋਂ ਦੇ ਸਥਾਨਕ ਮਹੱਲਾ ਧੁੰਮਣ ਵਿੱਚ ਉਸ ਵੇਲੇ ਮਾਹੌਲ ਖੌਫ ਜਦਾ ਹੋ ਗਿਆ। ਜਦੋਂ ਇੱਕ ਇਕੱਲੇ ਵਿਅਕਤੀ ਨੂੰ 10- 12 ਵਿਅਕਤੀਆਂ ਵੱਲੋਂ ਘੇਰ ਕੇ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ। ਮਿਲੀ ਜਾਣਕਾਰੀ ਮੁਤਾਬਕ ਮੁਹੱਲਾੱ ਧੁੰਮਣ ਦੇ ਰਹਿਣ ਵਾਲੇ ਸੁਨੀਲ ਕੁਮਾਰ ਪੁੱਤਰ ਨਰਿੰਜਨ ਸਿੰਘ ਨੇ ਦੱਸਿਆ ਕਿ ਉਹ ਪੁਰਾਣੀ ਸਬਜੀ ਮੰਡੀ ਵਿੱਚ ਕਪੜਿਆ ਦੇ ਸੋ ਰੂਮ ਵਿੱਚ ਕੰਮ ਕਰਦਾ ਹੈ। ਉਸ ਦਾ ਚਾਚਾ ਜਗਤਾਰ ਸਿੰਘ ਆਪਣੇ ਲੜਕੇ ਸੇਖਰ ਸਿੰਘ ਨੂੰ ਬੁਲਾਉਣ ਲਈ ਮਹੱਲੇ ਅੰਦਰ ਬਣੀ ਹੋਈ ਧਰਮਸ਼ਾਲਾ ਵਿਖੇ ਗਿਆ ਸੀ। ਜਿੱਥੇ ਪਹਿਲਾ ਹੀ ਸੁਖਵਿੰਦਰ ਸਿੰਘ ਉਰਫ ਸਕੰਦਰੀ ਪੁੱਤਰ ਗੁਰਮੇਲ ਸਿੰਘ, ਹਰਪ੍ਰੀਤ ਸਿੰਘ ਉਰਫ ਹੈਪੀ ਪੁੱਤਰ ਕਾਕਾ ਸਿੰਘ ਵਾਸੀ ਮਹੁੱਲਾ ਧੂੰਮਣ ਸ਼ੇਖਰ ਸਿੰਘ ਦੀ ਕੁੱਟਮਾਰ ਕਰ ਰਹੇ ਸਨ।
ਜਿਸ ਦਾ ਜਗਤਾਰ ਸਿੰਘ ਨੇ ਵਿਰੋਧ ਕੀਤਾ ਤਾਂ ਇਹਨਾ ਨੇ ਜਗਤਾਰ ਸਿੰਘ ਦੀ ਵੀ ਕੁੱਟਮਾਰ ਕੀਤੀ। ਜਿਸ ਦੇ ਕਾਫੀ ਸੱਟਾ ਵੱਜੀਆ। ਫਿਰ ਅਗਲੇ ਦਿਨ ਇਹ ਸੁਖਵਿੰਦਰ ਸਿੰਘ ਉਰਫ ਸੰਕਦਰੀ ਅਤੇ ਹਰਪ੍ਰੀਤ ਸਿੰਘ ਉਰਫ ਹੈਪੀ 10/12 ਅਣਪਛਾਤੇ ਵਿਅਕਤੀ ਸੁਨੀਲ ਕੁਮਾਰ ਦੇ ਘਰ ਆਏ ਅਤੇ ਉਸ ਦੀ ਤਲਾਸ਼ ਕਰਨ ਲੱਗੇ ਤਾਂ ਸੁਨੀਲ ਕੁਮਾਰ ਦੀ ਭੈਣ ਸਰਬਜੀਤ ਕੌਰ ਨੇ ਉਹਨਾਂ ਦਾ ਵਿਰੋਧ ਕੀਤਾ ਤਾਂ ਇਹਨਾਂ ਵਿਅਕਤੀਆਂ ਨੇ ਸੁਨੀਲ ਦੀ ਭੈਨ ਦੀ ਕੁੱਟਮਾਰ ਸ਼ੁਰੂ ਕਰ ਦਿੱਤੀ ਅਤੇ ਦਬਕੇ ਮਾਰਨ ਲੱਗੇ ਕਿ ਸੁਨੀਲ ਨੂੰ ਸਾਡੇ ਹਵਾਲੇ ਕਰਦੇ ਅਸੀਂ ਉਸ ਨੂੰ ਜਾਨੋ ਮਾਰ ਦਿਆਂਗੇ। ਜਿਸ ਕਾਰਨ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਇੰਨੇ ਨੂੰ ਸੁਨੀਲ ਕੁਮਾਰ ਵੀ ਉਹਨਾਂ ਨੂੰ ਮਹੱਲੇ ਵਿੱਚ ਆਉਂਦਾ ਦਿਖਾਈ ਦਿੱਤਾ ਤਾਂ ਉਹਨਾਂ ਨੇ ਸੁਨੀਲ ਕੁਮਾਰ ਨੂੰ ਘੇਰ ਕੇ ਕੁੱਟਣਾ ਸ਼ੁਰੂ ਕਰ ਦਿੱਤਾ। ਸੁਨੀਲ ਕੁਮਾਰ ਹਿੰਮਤ ਕਰਦਾ ਹੋਇਆ ਉਹਨਾਂ ਦੇ ਚੁੰਗਲ ਚੋ ਬਚ ਕੇ ਲਾਗਲੀ ਦੁਕਾਨ ਅੰਦਰ ਵੜ ਗਿਆ ਅਤੇ ਦੁਕਾਨਦਾਰ ਨੇ ਆਪਣੀ ਦੁਕਾਨ ਦਾ ਦਰਵਾਜ਼ਾ ਬੰਦ ਕਰਕੇ ਸੁਨੀਲ ਕੁਮਾਰ ਦੀ ਇਹਨਾਂ ਹਮਲਾਵਰਾਂ ਤੋਂ ਜਾਨ ਬਚਾਈ। ਜਿਸ ਤੇ ਹਮਲਾਵਰ ਦੁਕਾਨਦਾਰ ਨੂੰ ਅਤੇ ਸੁਨੀਲ ਨੂੰ ਲਲਕਾਰੇ ਮਾਰਦੇ ਹੋਏ ਉਥੋਂ ਚਲੇ ਗਏ। ਮੁਹੱਲਾ ਵਾਸੀਆਂ ਨੇ ਇਸ ਦੀ ਇਤਲਾਹ ਪੁਲਿਸ ਨੂੰ ਦਿੱਤੀ। ਜਿਸ ਤੇ ਪੁਲਿਸ ਵੱਲੋਂ ਸੁਖਵਿੰਦਰ ਸਿੰਘ ਉਰਫ ਸਕੰਦਰੀ ਪੁੱਤਰ ਗੁਰਮੇਲ ਸਿੰਘ ਉਰਫ ਮੇਲਾ ਵਾਸੀ ਮੁਹੱਲਾ ਧੰਮਣ, ਹਰਪ੍ਰੀਤ ਸਿੰਘ ਉਰਫ ਹੈਪੀ ਪੁੱਤਰ ਕਾਕਾ ਸਿੰਘ ਵਾਸੀ ਮੁਹੱਲਾ ਧੰਮਣ ਅਤੇ ਇਹਨਾਂ ਦੇ 10 -12 ਦੇ ਕਰੀਬ ਅਣਪਛਾਤੇ ਸਾਥੀਆਂ ਦੇ ਖਿਲਾਫ ਥਾਣਾ ਸਿਟੀ ਵਿਖੇ ਮੁਕਦਮਾ ਦਰਜ ਕੀਤਾ ਗਿਆ।