ਸੰਗਤਾਂ ਸੁਚੇਤ ਹੋ ਕੇ ਕਰਨ ਗੁਰਦਵਾਰਾ ਸਾਹਿਬਾਨ ਦੀ ਸਾਂਭ ਸੰਭਾਲ : ਗਿਆਨੀ ਰਘਬੀਰ ਸਿੰਘ
ਬੇਅਦਬੀ ਦੀ ਘਟਨਾ ਤੋਂ ਬਾਦ ਦਿਤਾ ਸੰਗਤਾਂ ਨੂੰ ਕੀਤੀ ਤਾਕੀਦ
ਕੁਲਵਿੰਦਰ ਸਿੰਘ
ਅੰਮ੍ਰਿਤਸਰ, 20 ਨਵੰਬਰ 2023 : ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਪਿੰਡ ਸਦਾਰੰਗ ਨੇੜੇ ਮਹਿਤਾ ਚੌਂਕ ਵਿਖੇ ਇਕ ਬੱਚੇ ਵੱਲੋਂ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੀ ਕੀਤੀ ਗਈ ਬੇਅਦਬੀ ਦਾ ਸਖਤ ਨੋਟਿਸ ਲੈਂਦਿਆਂ ਸੰਗਤਾਂ ਨੂੰ ਆਦੇਸ਼ ਕੀਤਾ ਹੈ ਕਿ ਸੁਚੇਤ ਹੋ ਕੇ ਗੁਰਦੁਆਰਾ ਸਾਹਿਬ ਜੀ ਦੀ ਸੇਵਾ-ਸੰਭਾਲ ਕੀਤੀ ਜਾਵੇ। ਇਹ ਵੀ ਯਕੀਨੀ ਬਣਾਇਆ ਜਾਵੇ ਕਿ ਗੁਰਦੁਆਰਾ ਸਾਹਿਬ ਵਿਖੇ ਇਕ ਸਿੰਘ ਜਰੂਰ ਗੁਰੂ-ਘਰ ਵਿਚ ਹਾਜ਼ਰ ਰਹੇ ਅਤੇ ਸਰਕਾਰ ਵੀ ਇਸ ਘਟਨਾ ਦੇ ਅੰਜਾਮ ਦੇਣ ਵਾਲਿਆਂ ਤੇ ਸਖਤ ਕਾਰਵਾਈ ਕਰੇ ਤਾਂ ਜੋ ਕੋਈ ਅਨਸਰ ਅਜਿਹਾ ਕਰਨ ਦਾ ਅੱਗੇ ਤੋਂ ਹੀਆ ਨਾ ਕਰ ਸਕੇ।
ਸਿੰਘ ਸਾਹਿਬ ਜੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਦੇਸ਼ ਕਰਦਿਆਂ ਕਿਹਾ ਕਿ ਇਸ ਘਟਨਾ ਵਾਲੀ ਥਾ ਤੋਂ ਤੁਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਸਤਿਕਾਰ ਸਹਿਤ ਕਿਸੇ ਨੇੜਲੇ ਸੁਰੱਖਿਅਤ ਗੁਰਦੁਆਰੇ ਸਾਹਿਬਾਨ ਵਿਖੇ ਸੁਭਾਇਮਾਨ ਕਰਵਾ ਦਿੱਤੇ ਜਾਣ ਕਿਉੰਕਿ ਐਸੇ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਕ ਜੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਸੰਭਾਲ ਨਹੀਂ ਕਰ ਸਕਦੇ ਤਾਂ ਉਹ ਗੁਰੂ ਸਾਹਿਬ ਜੀ ਦੇ ਸਰੂਪ ਰੱਖਣ ਦੇ ਵੀ ਅਧਿਕਾਰੀ ਨਹੀਂ ਹਨ।