ਭਾਈ ਰਾਜੋਆਣਾ ਨਾਲ SGPC ਪ੍ਰਧਾਨ ਧਾਮੀ ਵਲੋਂ ਮੁਲਾਕਾਤ, ਰਾਜੋਆਣਾ ਨੇ ਭੁੱਖ ਹੜਤਾਲ ਬਾਰੇ ਲਿਆ ਅਹਿਮ ਫ਼ੈਸਲਾ
ਚੰਡੀਗੜ੍ਹ, 28 ਨਵੰਬਰ 2023- ਭਾਈ ਬਲਵੰਤ ਸਿੰਘ ਰਾਜੋਆਣਾ ਦੇ ਨਾਲ SGPC ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਵਲੋਂ ਮੁਲਾਕਾਤ ਕੀਤੀ ਗਈ ਹੈ। ਜਾਣਕਾਰੀ ਲਈ ਦੱਸ ਦਈਏ ਕਿ, ਰਾਜੋਆਣਾ ਨੇ 5 ਦਸੰਬਰ ਤੱਕ ਭੁੱਖ ਹੜਤਾਲ ਦੀ ਤਰੀਕ ਤੈਅ ਕੀਤੀ ਗਈ ਹੈ। ਹਾਲਾਂਕਿ ਧਾਮੀ ਨਾਲ ਮੁਲਾਕਾਤ ਤੋਂ ਬਾਅਦ ਰਾਜੋਆਣਾ ਨੇ 4 ਦਿਨਾਂ ਦੇ ਲਈ ਭੁੱਖ ਹੜਤਾਲ ਨੂੰ ਟਾਲ ਦਿੱਤਾ ਹੈ। ਨਿਊਜ਼18 ਦੀ ਖ਼ਬਰ ਮੁਤਾਬਿਕ, SGPC ਪ੍ਰਧਾਨ ਧਾਮੀ ਨੇ ਮੀਡੀਆ ਨੂੰ ਦਿੱਤੇ ਬਿਆਨ ਵਿਚ ਕਿਹਾ ਹੈ ਕਿ, ਅਸੀਂ ਚਾਹੁੰਦੇ ਹਾਂ ਕਿ, ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਇਨਸਾਫ਼ ਮਿਲੇ।