ਸ਼ਰਾਬ ਕਾਰੋਬਾਰੀ ਦੀਪ ਮਲਹੋਤਰਾ ਦੇ ਘਰ 'ਤੇ ਫਾਇਰਿੰਗ
ਨਵੀਂ ਦਿੱਲੀ, 3 ਦਸੰਬਰ 2023 - ਪੰਜਾਬ ਦੇ ਵੱਡੇ ਸ਼ਰਾਬ ਕਾਰੋਬਾਰੀ ਦੀਪ ਮਲਹੋਤਰਾ ਦੇ ਦਿੱਲੀ ਦੇ ਪੰਜਾਬੀ ਬਾਗ਼ 'ਚ ਸਥਿਤ ਘਰ 'ਤੇ ਫਾਇਰਿੰਗ ਹੋਣ ਦੀ ਖ਼ਬਰ ਸਾਹਮਣੇ ਆਈ ਹੈ।News 18 Channel ਦੀ ਰਿਪੋਰਟ ਮੁਤਾਬਿਕ ਇਸ ਦੀ ਇੱਕ CCTV ਵੀ ਸਾਹਮਣੇ ਆਈ ਹੈ ਜਿਸ 'ਚ ਦੋ ਵਿਅਕਤੀ ਸ਼ਰਾਬ ਕਾਰੋਬਾਰੀ ਦੀਪ ਮਲਹੋਤਰਾ ਦੇ ਘਰ 'ਤੇ ਫਾਇਰਿੰਗ ਕਰ ਰਹੇ ਹਨ। ਦੀਪ ਮਲਹੋਤਰਾ 2012 'ਚ ਫਰੀਦਕੋਟ ਤੋਂ ਆਕਲੀ ਦਲ ਤੋਂ MLA ਵੀ ਰਹਿ ਚੁੱਕੇ ਹਨ।
ਜ਼ਿਕਰਯੋਗ ਹੈ ਕਿ ਕੁੱਝ ਦਿਨ ਪਹਿਲਾਂ ਫਰੀਦਕੋਟ 'ਚ ਸ਼ਰਾਬ ਕਾਰੋਬਾਰੀ ਦੀਪ ਮਲਹੋਤਰਾ ਦੇ ਦੋ ਠੇਕਿਆਂ ਨੂੰ ਵੀ ਅੱਗ ਲਾਈ ਗਈ ਸੀ। ਜਿਸ ਤੋਂ ਬਾਅਦ ਪੁਲਿਸ ਨੇ ਠੇਕਿਆਂ ਨੂੰ ਅੱਗ ਲਾਉਣ ਵਾਲਿਆਂ ਨੂੰ ਕਾਬੂ ਵੀ ਕਰ ਲਿਆ ਸੀ। ਇਸ ਵਾਰਦਾਤ ਪਿੱਛੇ ਗੋਲਡੀ ਬਰਾੜ ਦਾ ਹੱਥ ਦੱਸਿਆ ਜਾ ਰਿਹਾ ਸੀ।