ਕੈਨੇਡਾ ਪੁਲਿਸ ਵਲੋਂ ਮਰਕੁਟਾਈ ਮਾਮਲੇ ਚ 4 ਪੰਜਾਬੀ ਨੌਜਵਾਨਾਂ ਦੀ ਭਾਲ ਸ਼ੁਰੂ
-ਕੈਨੇਡਾ ਪੁਲਿਸ ਵਲੋਂ ਇਰਾਦਾ ਕਤਲ ਮਾਮਲੇ ਚ 4 ਪੰਜਾਬੀ ਨੌਜਵਾਨਾਂ ਦੀ ਭਾਲ ਸ਼ੁਰੂ
ਬਰੈਂਪਟਨ, 4 ਦਸੰਬਰ 2023 - ਕੈਨੇਡਾ ਵਿਖੇ ਪੀਲ ਰੀਜਨਲ ਪੁਲਿਸ ਨੇ ਬਰੈਂਪਟਨ ਵਿੱਚ ਹੋਏ ਮਾਰੂ ਹਮਲੇ ਲਈ ਲੋੜੀਂਦੇ ਚਾਰ ਪੰਜਾਬੀਆਂ ਦਾ ਪਤਾ ਲਗਾਉਣ ਲਈ ਲੋਕਾਂ ਦੇ ਸਹਿਯੋਗ ਦੀ ਮੰਗ ਕੀਤੀ ਹੈ।
ਸ਼ੁੱਕਰਵਾਰ, 8 ਸਤੰਬਰ ਨੂੰ ਲਗਭਗ 1:20 ਵਜੇ ਬਰੈਂਪਟਨ ਦੇ ਮੈਕਲਾਫਲਿਨ ਰੋਡ ਅਤੇ ਰੇ ਲੌਸਨ ਬੁਲੇਵਾਰਡ ਦੇ ਖੇਤਰ ਵਿੱਚ ਇਨ੍ਹਾਂ ਦੋਸ਼ੀਆਂ ਨੇ ਇਕ ਨੌਜਵਾਨ ਦੀ ਕੁੱਟ ਮਾਰ ਕੀਤੀ ਤੇ ਪੁਲਿਸ ਦੇ ਆਉਣ ਤੋਂ ਪਹਿਲਾਂ ਹੀ ਇਹ ਇਲਾਕਾ ਛੱਡ ਕੇ ਭੱਜ ਗਏ। ਪੀੜਤ ਨੂੰ ਬਹੁਤ ਗੰਭੀਰ ਸੱਟਾਂ ਲੱਗੀਆਂ, ਜਿਸ ਤੋਂ ਬਾਅਦ ਉਸਨੂੰ ਸਥਾਨਕ ਹਸਪਤਾਲ ਲਿਜਾਇਆ ਗਿਆ।
ਪੀਲ ਪੁਲਿਸ ਵੱਲੋਂ ਇਨ੍ਹਾਂ ਨੌਜਵਾਨਾਂ ਦੀਆਂ ਤਸਵੀਰਾਂ ਸਾਂਝੀਆਂ ਗਈਆਂ ਹਨ। ਪੁਲਿਸ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਅਨੁਸਾਰ ਇਹ ਚਾਰੋਂ ਨੌਜਵਾਨ 22 ਤੋਂ 40 ਸਾਲ ਦੀ ਉਮਰ ਦੇ ਦੱਸਿਆ ਜਾ ਰਹੇ ਹਨ। ਜਿਨ੍ਹਾਂ ਵਿੱਚ 22 ਸਾਲਾ ਆਫਤਾਬ ਗਿੱਲ, 22 ਸਾਲਾ ਹਰਮਨਦੀਪ ਸਿੰਘ, 25 ਸਾਲਾ ਜਤਿੰਦਰ ਸਿੰਘ ਅਤੇ 30 ਸਾਲਾ ਸਤਨਾਮ ਸਿੰਘ ਸ਼ਾਮਿਲ ਹਨ।