Canada ’ਚ ਵੀ ਫਿਰੌਤੀਆਂ ਲੈਣ ਲਈ ਸਰਗਰਮ ਹੋਇਆ ਗਿਰੋਹ
ਐਬਟਸਫੋਰਡ, 6 ਦਸੰਬਰ, 2023: ਕੈਨੇਡਾ ਵਿਚ ਵੀ ਫਿਰੌਤੀਆਂ ਵਸੂਲਣ ਲਈ ਇਕ ਗਿਰੋਹ ਨੇ ਸਰਗਰਮੀਆਂ ਵਿੱਢ ਦਿੱਤੀਆਂ ਹਨ। ਐਬਟਸਫੋਰਡ ਸ਼ਹਿਰ ਦੇ ਕਾਰੋਬਾਰੀਆਂ ਨੂੰ ਚਿੱਠੀਆਂ ਪ੍ਰਾਪਤ ਹੋਈਆਂ ਹਨ ਜਿਹਨਾਂ ਵਿਚ ਉਹਨਾਂ ਨੂੰ ਧਮਕੀ ਦਿੱਤੀ ਗਈ ਹੈ ਕਿ ਉਹ ਭਵਿੱਖ ਵਿਚ ਹੋਣ ਵਾਲੀ ਹਿੰਸਾ ਤੋਂ ਬਚਣ ਲਈ ਫਿਰੌਤੀਆਂ ਦੇਣ।
ਹਾਲਾਂਕਿ ਕਿਸੇ ਵੀ ਕਾਰੋਬਾਰੀ ਨਾਲ ਗੈਂਗਸਟਰਾਂ ਨੇ ਸਿੱਧਾ ਸੰਪਰਕ ਨਹੀਂ ਕੀਤਾ ਪਰ ਚਿੱਠੀਆਂ ਬਹੁਤ ਸਾਰੇ ਵਪਾਰੀਆਂ ਨੂੰ ਮਿਲੀਆਂ ਹਨ।
ਐਬਟਸਫੋਰਡ ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ ਕਾਰੋਬਾਰੀਆਂ ਨੂੰ ਫਿਰੌਤੀਆਂ ਵਾਸਤੇ ਚਿੱਠੀਆਂ ਮਿਲੀਆਂ ਹਨ ਤੇ ਖਦਸ਼ਾ ਜ਼ਾਹਰਾ ਕੀਤਾ ਹੈ ਕਿ ਚਿੱਠੀਆਂ ਸਮੂਹਿਕ ਤੌਰ ’ਤੇ ਲਿਖੀਆਂ ਗਈਆਂ ਹਨ। ਪੁਲਿਸ ਨੇ ਕਾਰੋਬਾਰੀਆਂ ਨੂੰ ਆਖਿਆ ਹੈ ਕਿ ਉਹ ਕਿਸੇ ਵੀ ਤਰੀਕੇ ਸ਼ੱਕੀ ਵਿਅਕਤੀ ਨਾਲ ਸੰਪਰਕ ਨਾ ਕਰਨ ਅਤੇ ਕਿਸੇ ਨੂੰ ਵੀ ਫਿਰੌਤੀ ਵਗੈਰਾ ਨਾ ਦੇਣ। ਪੁਲਿਸ ਨੇ ਇਹ ਵੀ ਕਿਹਾ ਹੈ ਕਿ ਜਿਹੜੇ ਕਾਰੋਬਾਰੀਆਂ ਨੂੰ ਚਿੱਠੀਆਂ ਮਿਲੀਆਂ ਹਨ, ਉਹ ਪੁਲਿਸ ਨਾਲ ਸੰਪਰਕ ਕਰਨ। ਇਸ ਵਾਸਤੇ ਪੁਲਿਸ ਨੇ ਫੋਨ ਨੰਬਰ ਵੀ ਜਾਰੀ ਕੀਤਾ ਹੈ।
ਦੱਸਣਯੋਗ ਹੈ ਕਿ ਪੰਜਾਬ ਵਿਚ ਵੱਡੇ ਪੱਧਰ ’ਤੇ ਫਿਰੌਤੀਆਂ ਵਸੂਲਣ ਦਾ ਗੋਰਖ ਧੰਦਾ ਚਲਾ ਰਿਹਾ ਹੈ। ਪੰਜਾਬ ਵਿਚ ਇਹ ਇਕ ਵੱਡਾ ਮੁੱਦਾ ਵੀ ਬਣਿਆ ਹੋਇਆ ਹੈ।
ਆਮ ਤੌਰ ’ਤੇ ਇਹਨਾਂ ਗਿਰੋਹਾਂ ਦਾ ਸਬੰਧ ਲਾਰੰਸ ਬਿਸ਼ਨੋਈ ਜਾਂ ਗੋਲਡੀ ਬਰਾੜ ਨਾਲ ਦੱਸਿਆ ਜਾਂਦਾ ਹੈ।
ਪੜ੍ਹੋ ਐਬਟਸਫੋਰਡ ਪੁਲਿਸ ਵੱਲੋਂ ਜਾਰੀ ਬਿਆਨ:
Official News Release Download
Over the last week, the AbbyPD has become aware of multiple businesses receiving the same letter requesting they pay money in exchange for protection from future violence. The letter cites recent reported events in Abbotsford, yet no connection has been confirmed.
Our preliminary investigation indicates that these letters may have been sent en masse to commercial businesses. The letter is generic in nature and does not specify the business recipient or indicate a method of payment, contact, or communication.
Based on the nature of the letter, the AbbyPD wants to remind members of our community not to engage with suspect(s). In this instance, the letter targets multiple businesses in the hopes that one will engage with the suspect(s).
As always, the AbbyPD urges members of the community to remain vigilant and to contact the AbbyPD should they fear for their safety or have information about these attempted extortions.
The AbbyPD Major Crime Unit has assumed conduct of the investigation and asks any other businesses or victims who may have received this letter to contact the Abbotsford Police Department at 604-859-5225.