ਲੰਦਨ ਵਿੱਚ ਚਾਕੂ ਮਾਰ ਕੇ ਕਤਲ ਕੀਤੀ ਲੜਕੀ ਦਾ ਮ੍ਰਿਤਕ ਸਰੀਰ ਆਏਗਾ ਭਾਰਤ
ਰੋਹਿਤ ਗੁਪਤਾ
ਗੁਰਦਾਸਪੁਰ, 7 ਦਸੰਬਰ 2023 - ਕਾਦੀਆਂ ਦੇ ਨੇੜਲੇ ਪਿੰਡ ਜੋਗੀ ਚੀਮਾ ਦੀ ਰਹਿਣ ਵਾਲੀ 19 ਸਾਲਾ ਲੜਕੀ ਮਹਿਕ ਸ਼ਰਮਾ ਪੁੱਤਰੀ ਤਰਲੋਕ ਚੰਦ ਦਾ ਕਰੋਇਡੋਨ (ਲੰਦਨ) ਵਿੱਚ ਉਸ ਦੇ ਘਰ ਦੇ ਅੰਦਰ ਚਾਕੂ ਮਾਰ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ । ਜਿਸ ਤੋ ਬਾਅਦ ਮਹਿਕ ਸ਼ਰਮਾ ਦੇ ਪਰੀਵਾਰ ਵੱਲੋ ਲਗਾਤਾਰ ਪੰਜਾਬ ਸਰਕਾਰ ਅਤੇ ਸੰਸਥਾਵਾਂ ਅੱਗੇ ਅਪੀਲ ਕੀਤੀ ਜਾ ਰਹੀ ਸੀ ਕਿ ਮਹਿਕ ਸ਼ਰਮਾ ਦਾ ਮ੍ਰਿਤਕ ਸਰੀਰ ਭਾਰਤ ਲਿਆਂਦਾ ਜਾਵੇ।
ਮ੍ਰਿਤਕਾ ਦੀ ਮਾਂ ਮਧੂ ਬਾਲਾ ਪਤਨੀ ਵਾਸੀ ਜੋਗੀ ਚੀਮਾ ਜਿਸ ਦੇ ਪਤੀ ਦੀ ਵੀ ਮੌਤ ਹੋ ਚੁੱਕੀ ਹੈ ਨੇ ਦੱਸਿਆ ਕਿ ਪ੍ਰਤਾਪ ਸਿੰਘ ਬਾਜਵਾ ਦਾ ਪਰਿਵਾਰ ਜੋ ਲੰਦਨ ਵਿੱਚ ਰਹਿੰਦਾ ਹੈ ਉਹਨਾ ਦੀ ਮੇਹਨਤ ਸਦਕਾ ਅਤੇ ਪ੍ਰਸ਼ਾਸਨ ਦੇ ਸਹਿਯੋਗ ਨਾਲ ਮੇਰੀ ਬੇਟੀ ਦਾ ਮ੍ਰਿਤਕ ਸਰੀਰ ਕੱਲ ਭਾਰਤ ਆ ਰਿਹਾ ਹੈ ਜਿਸ ਦੀ ਸੂਚਨਾ ਮੈਨੂੰ ਬਾਜਵਾ ਪਰੀਵਾਰ ਨੇ ਦਿੱਤੀ ਹੈ। ਮੈ ਪ੍ਰਤਾਪ ਸਿੰਘ ਬਾਜਵਾ ਅਤੇ ਪੰਜਾਬ ਸਰਕਾਰ ਦਾ ਧੰਨਵਾਦ ਕਰਦੀ ਹਾਂ।ਉਹ ਵਿਧਵਾ ਹੈ। ਅਤੇ ਪ੍ਰਸ਼ਾਸਨ ਤੋ ਅਪੀਲ ਕਰਦੀ ਹੈ ਕੇ ਭਾਰਤ ਵਿੱਚ ਰਹਿ ਰਹੇ ਦੋਸ਼ੀਆ ਨੂੰ ਵੀ ਸਜਾ ਦਿੱਤੀ ਜਾਵੇ।