ਕੈਬਨਿਟ ਮੰਤਰੀ ਹਰਜੋਤ ਬੈਂਸ ਆਪ ਦੀ ਸਰਕਾਰ ਆਪ ਦੇ ਦੁਆਰ ਕੈਂਪਾਂ ਵਿੱਚ ਸ਼ਿਰਕਤ ਕਰਕੇ ਸਮੱਸਿਆਵਾ ਕਰ ਰਹੇ ਹਨ ਹੱਲ
86 ਲੱਖ ਦੀ ਲਾਗਤ ਨਾਲ ਬਾਸੋਵਾਲ ਸਕੂਲ ਦਾ ਕੀਤਾ ਜਾਵੇਗਾ ਨਵੀਨੀਕਰਨ ਅਤੇ 14 ਲੱਖ ਨਾਲ ਬਣਾਇਆ ਜਾਵੇਗਾ ਖੇਡ ਗਰਾਊਡ- ਕੈਬਨਿਟ ਮੰਤਰੀ
, 40 ਹਜ਼ਾਰ ਤੋ ਵੱਧ ਸਰਕਾਰੀ ਨੌਕਰੀਆਂ ਤੇ ਸੜਕ ਸੁਰੱਖਿਆ ਫੋਰਸ ਕੀਤੀ ਤੈਨਾਤ
ਪਿੰਡਾਂ ਵਿੱਚ ਲਾਈਬ੍ਰੇਰੀ ਤੇ ਸ਼ਾਨਦਾਰ ਬਣਾ ਰਹੇ ਗਰਾਊਡ, ਇੱਕ -ਇੱਕ ਕਰਕੇ ਮਸਲਾ ਹੱਲ ਕਰਾਂਗੇ
ਪ੍ਰਮੋਦ ਭਾਰਤੀ
ਸ੍ਰੀ ਅਨੰਦਪੁਰ ਸਾਹਿਬ 12 ਫਰਵਰੀ ,2024ਪੰਜਾਬ ਸਰਕਾਰ ਵਲੋਂ ਲੋਕਾਂ ਨੂੰ ਘਰਾਂ ਦੇ ਨਜ਼ਦੀਕ ਸਰਕਾਰੀ ਸੇਵਾਵਾਂ ਪ੍ਰਦਾਨ ਕਰਨ ਦੇ ਮਕਸਦ ਨਾਲ ‘ਆਪ ਦੀ ਸਰਕਾਰ, ਆਪ ਦੇ ਦੁਆਰ’ ਮੁਹਿੰਮ ਤਹਿਤ ਲਗਾਏ ਗਏ ਕੈਂਪਾਂ ਵਿਚ ਲੋੜਵੰਦਾਂ ਨੂੰ ਬਰੂਹਾਂ ਤੇ ਸਰਕਾਰੀ ਲੋਕਪੱਖੀ ਯੋਜਨਾਵਾ ਉਨ੍ਹਾਂ ਦੇ ਘਰਾਂ ਦੇ ਨਜ਼ਦੀਕ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਸਕੂਲ ਸਿੱਖਿਆ, ਤਕਨੀਕੀ ਸਿੱਖਿਆ, ਉਦਯੋਗਿਕ ਸਿਖਲਾਈ ਤੇ ਭਾਸ਼ਾ ਵਿਭਾਗ ਪੰਜਾਬ ਨੇ ਅੱਜ 54ਵੇਂ ਕੈਂਪ ਵਿੱਚ ਪਹੁੰਚ ਕੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕੀਤਾ। ਉਨ੍ਹਾਂ ਨੇ ਬਾਸੋਵਾਲ ਸਕੂਲ ਦਾ 1 ਕਰੋੜ ਰੁਪਏ ਵਿੱਚੋ 86 ਲੱਖ ਇਮਾਰਤ ਲਈ ਅਤੇ 14 ਲੱਖ ਰੁਪਏ ਨਾਲ ਸ਼ਾਨਦਾਰ ਖੇਡ ਗਰਾਊਡ ਬਣਾਇਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਪਿੰਡਾਂ ਵਿੱਚ ਪਹੁੰਚ ਕਰਕੇ ਇੱਕ ਇੱਕ ਮਸਲਾ ਹੱਲ ਕਰ ਰਹੇ ਹਾਂ, ਪਿੰਡਾਂ ਵਿਚ ਡਿਸਪੈਂਸਰੀਆਂ ਅਤੇ 40 ਹਜ਼ਾਰ ਤੋ ਵੱਧ ਸਰਕਾਰੀ ਨੌਕਰੀਆਂ ਦਿੱਤੀਆ ਜਾ ਚੁੱਕੀਆਂ ਹਨ। ਉਨ੍ਹਾਂ ਨੇ ਕਿਹਾ ਕਿ ਪਿੰਡਾਂ ਵਿੱਚ ਲਾਈਬ੍ਰੇਰੀ ਅਤੇ ਖੇਡ ਗਰਾਊਡ ਬਣਾਏ ਜਾ ਰਹੇ ਹਨ ਤਾਂ ਜੋ ਨੌਜਵਾਨ ਖੇਡਾਂ ਨਾਲ ਜੁੜ ਸਕਣ ਅਤੇ ਦੇਸ਼ ਦਾ ਨਾਮ ਰੋਸ਼ਨ ਕਰਨ। ਉਨ੍ਹਾਂ ਨੇ ਦੱਸਿਆ ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੜਕ ਸੁਰੱਖਿਆ ਫੋਰਸ ਦੀ ਸੁਰੂਆਤ ਕੀਤੀ ਗਈ ਹੈ, ਹੁਣ ਕਿਸੇ ਵੀ ਕੀਮਤੀ ਜਾਨ ਦਾ ਨੁਕਸਾਨ ਨਹੀ ਹੋਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਵੱਲੋਂ ਮਿਆਰੀ ਸਿਹਤ ਸਹੂਲਤਾਂ ਦਿੱਤੀਆਂ ਜਾਣ ਦਾ ਵਾਅਦਾ ਪੂਰਾ ਕਰ ਦਿੱਤਾ ਹੈ, ਸਰਕਾਰੀ ਹਸਪਤਾਲ ਵਿਚ ਡਾਕਟਰ ਵੱਲੋਂ ਪ੍ਰਸਤਾਵਿਤ ਕੀਤਾ ਅਲਟ੍ਰਾਸਾਊਂਡ ਹੁਣ ਪ੍ਰਾਈਵੇਟ ਸਕੈਨ ਸੈਂਟਰਾਂ ਤੋ ਵੀ ਸਰਕਾਰੀ ਰੇਟ ਤੇ ਹੋਵੇਗਾ, ਜੇਕਰ ਸਰਕਾਰੀ ਹਸਪਤਾਲ ਵਿਚ ਅਲਟ੍ਰਾਸਊਡ ਦੀ ਸਹੂਲਤ ਨਹੀ ਹੈ ਤਾ ਨਿੱਜੀ ਸਕੈਨ ਸੈਂਟਰ ਅਲਟ੍ਰਾਸਾਊਡ ਕਰਨ ਲਈ ਪਾਬੰਦ ਹੋਣਗੇ।
ਇਲਾਕੇ ਦੇ ਲੋਕਾਂ ਨੇ ਇਸ ਬਾਰੇ ਆਪਣੇ ਪ੍ਰਤੀਕਰਮ ਦਿੰਦੇ ਹੋਏ ਦੱਸਿਆ ਹੈ ਕਿ ਪਹਿਲਾ ਆਮ ਲੋਕਾਂ ਨੂੰ ਦਫਤਰਾਂ ਵਿੱਚ ਖੱਜਲ ਖੁਆਰ ਹੋਣਾ ਪੈਦਾ ਸੀ, ਪ੍ਰੰਤੂ ਹੁਣ ਸਰਕਾਰ ਸਾਡੀਆਂ ਬਰੂਹਾਂ ਤੇ ਆਈ ਹੈ, ਪ੍ਰਸਾਸ਼ਨ ਸਾਡੇ ਘਰਾਂ ਤੱਕ ਪਹੁੰਚਿਆਂ ਹੈ, 1076 ਫੋਨ ਕਰਨ ਤੇ ਸਰਕਾਰੀ ਕਰਮਚਾਰੀ ਸਾਡੇ ਤੋ ਮੁਲਾਕਾਤ ਦਾ ਸਮਾ ਮੰਗਦੇ ਹਨ ਅਤੇ ਸਾਡੇ ਘਰ ਆ ਕੇ ਦਸਤਾਵੇਜ ਮੁਕੰਮਲ ਕਰਕੇ ਸਾਡੀਆਂ ਮੁਸ਼ਕਿਲਾ ਹੱਲ ਕਰਦੇ ਹਨ। ਇਸ ਤੋ ਵੱਧ ਹੋਰ ਬਦਲਾਅ ਕੀ ਹੋ ਸਕਦਾ ਹੈ ਕਿ ਸਿੱਖਿਆ, ਸਿਹਤ ਦੇ ਵਿੱਚ ਮਿਆਰੀ ਸੁਧਾਰ ਹੋਇਆ ਹੈ। ਸਾਡੇ ਬਿਜਲੀ ਦੇ ਬਿੱਲ ਜੀਰੋ ਆ ਰਹੇ ਹਨ, ਬੱਚਿਆ ਸਕੂਲਾਂ ਵਿੱਚ ਟ੍ਰਾਸਪੋਰਟ ਦੀ ਸੁਵਿਧਾਂ ਨਾਲ ਆ ਜਾ ਰਹੀਆਂ ਹਨ, ਇਮਾਨਦਾਰ ਤੇ ਮਿਹਨਤੀ ਸਰਕਾਰ ਦੀ ਮਿਸਾਲ ਹੈ ਕਿ ਹਰਜੋਤ ਬੈਂਸ ਕੈਬਨਿਟ ਮੰਤਰੀ ਆਪਣੇ ਵਿਧਾਨ ਸਭਾ ਹਲਕੇ ਦੇ ਦੋਵੇ ਉਪ ਮੰਡਲਾਂ ਵਿਚ ਬੀਤੇ ਇੱਕ ਹਫਤੇ ਲੱਗੇ ਲਗਭਗ 53 ਆਪ ਦੀ ਸਰਕਾਰ ਆਪ ਦੇ ਦੁਆਰ ਕੈਂਪ ਵਿੱਚ ਖੁੱਦ ਹਾਜ਼ਰੀ ਭਰ ਚੁੱਕੇ ਹਨ, ਹਰ ਵਰਗ ਦੇ ਲੋਕਾਂ ਨੂੰ ਨਿੱਜੀ ਤੌਰ ਤੇ ਮਿਲ ਰਹੇ ਹਨ ਤੇ ਮੁਸ਼ਕਿਲਾ ਹੱਲ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਲੋਕਾਂ ਦੀਆਂ ਬਰੂਹਾਂ ਤੇ ਸਰਕਾਰੀ ਸਹੂਲਤਾਂ ਦੇਣ ਲਈ ਵਚਨਬੱਧ ਹੈ, ਇਸੇ ਤਹਿਤ ਆਪ ਦੀ ਸਰਕਾਰ ਆਪ ਦੇ ਦੁਆਰ ਰਾਹੀ ਸਰਕਾਰਾ ਪਿੰਡਾਂ ਤੋ ਚਲਾਈਆਂ ਜਾ ਰਹੀਆਂ ਹਨ। ਉਨ੍ਹਾਂ ਨੇ ਅੱਜ ਬਾਸੋਵਾਲ, ਸਜਮੌਰ, ਬੀਕਾਪੁਰ ਅੱਪਰ ਅਤੇ ਬਾਸੋਵਾਲ ਕਲੋਨੀ ਵਿੱਚ ਲੋਕਾਂ ਦੀਆਂ ਸਮੱਸਿਆਵਾ ਸੁਣੀਆਂ ਤੇ ਉਨ੍ਹਾਂ ਦਾ ਨਿਪਟਾਰਾ ਵੀ ਕੀਤਾ। ਕੈਬਨਿਟ ਮੰਤਰੀ ਹਰਜੋਤ ਬੈਂਸ ਖੁੱਦ ਕੈਂਪਾਂ ਵਿਚ ਜਾ ਕੇ ਲੋਕਾਂ ਦੀਆਂ ਸਮੱਸਿਆਵਾ ਉਨ੍ਹਾਂ ਦੀਆਂ ਬਰੂਹਾਂ ਤੇ ਹੱਲ ਕਰ ਰਹੇ ਹਨ ਅਤੇ ਜਿਹੜੀਆਂ ਸਮੱਸਿਆਵਾਂ ਕਿਸੇ ਕਾਰਨ ਬਕਾਇਆ ਰਹਿ ਗਈਆਂ ਹਨ, ਉਨ੍ਹਾਂ ਦਾ ਵੀ ਸਮਾਬੱਧ ਹੱਲ ਕੀਤਾ ਜਾ ਰਿਹਾ ਹੈ। ਇਸ ਮੌਕੇ ਰੋਹਿਤ ਕਾਲੀਆ ਪ੍ਰਧਾਨ ਟਰੱਕ ਯੂਨੀਅਨ, ਬਾਲ ਕ੍ਰਿਸ਼ਨ ਕਪੂਰ ਸੀਨੀਅਰ ਆਗੂ, ਗੁਰਮੀਤ ਬਲਾਕ ਪ੍ਰਧਾਨ, ਸੋਹਣ ਸਿੰਘ ਬੈਂਸ, ਬਲਵਿੰਦਰ ਕੌਰ ਬੈਂਸ, ਦਲਜੀਤ ਸਿੰਘ ਕਾਕਾ ਨਾਨਗਰਾ, ਰਮਨ ਕਪੂਰ, ਨਿਤਿਨ ਸ਼ਰਮਾ, ਜਗਤਾਰ ਸਿੰਘ, ਨਰਿੰਦਰ ਕਪੂਰ, ਕਰਨ ਕਪੂਰ, ਸੰਤ ਕੁਮਾਰ ਕਪਲਾ, ਗਵਰਧਨ ਭਾਰਦਵਾਜ, ਦਰਸ਼ਨ ਕਾਲੀਆਂ, ਸ੍ਰੀ ਰਾਮ ਕਾਲੀਆ, ਧਰਮਿੰਦਰ ਕਾਲੀਆ, ਅਸ਼ਵਨੀ ਕਾਲੀਆਂ, ਰਛਪਾਲ ਸ਼ਰਮਾ, ਜਸਮੇਰ ਰਾਣਾ ਚੇਅਰਮੈਨ, ਸੁਖਵਿੰਦਰ ਸਿੰਘ, ਰਾਮ ਗੋਪਾਲ ਕਪੂਰ, ਬਾਲ ਕ੍ਰਿਸ਼ਨ ਪੰਡਿਤ, ਬਿੱਟੂ ਰਾਣਾਂ,ਨਿਤਿਨ ਕਾਲੀਆ, ਅੰਕੁਸ਼ ਪਾਠਕ, ਸ਼ਿਵ ਕੁਮਾਰ, ਤੇ ਪਿੰਡ ਵਾਸੀ ਹਾਜ਼ਰ ਸਨ।