ਕਿਸਾਨ ਸੰਘਰਸ਼: ਹਰਿਆਣਾ ਸਰਕਾਰ ਪਹੁੰਚੀ ਹਾਈ ਕੋਰਟ, ਪੜ੍ਹੋ ਕੀ ਕੀਤੀ ਮੰਗ
ਚੰਡੀਗੜ੍ਹ, 21 ਫਰਵਰੀ, 2024: ਹਰਿਆਣਾ ਦੀ ਖੱਟਰ ਸਰਕਾਰ ਨੇ ਕਿਸਾਨੀ ਸੰਘਰਸ਼ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੱਕ ਪਹੁੰਚ ਕੀਤੀ ਹੈ। ਹਰਿਆਣਾ ਸਰਕਾਰ ਨੇ ਹਾਈ ਕੋਰਟ ਤੋਂ ਮੰਗ ਕੀਤੀ ਹੈ ਕਿ ਪੰਜਾਬ ਸਰਕਾਰ ਨੂੰ ਹਦਾਇਤ ਕੀਤੀ ਜਾਵੇ ਕਿ ਪੋਕਲੇਨ, ਜੇ ਸੀ ਬੀ ਮਸ਼ੀਨਾਂ ਤੇ ਟਰੈਕਟਰ ਟਰਾਲੀਆਂ ਨੂੰ ਸ਼ੰਭੂ, ਖਨੌਰੀ ਤੇ ਹੋਰ ਬਾਰਡਰਾਂ ’ਤੇ ਆਉਣ ਤੋਂ ਰੋਕਿਆ ਜਾਵੇ।
ਹਰਿਆਣਾ ਦੀ ਮੰਗ ’ਤੇ ਅੱਜ ਦਿਨ ਵੇਲੇ ਹਾਈ ਕੋਰਟ ਵਿਚ ਸੁਣਵਾਈ ਹੋਣ ਦੀ ਸੰਭਾਵਨਾ ਹੈ।