← ਪਿਛੇ ਪਰਤੋ
33 ਸਾਲਾਂ ਬਾਅਦ ਡਾ. ਮਨਮੋਹਨ ਸਿੰਘ ਅੱਜ ਰਾਜ ਸਭਾ ਤੋਂ ਹੋਣਗੇ ਸੇਵਾ ਮੁਕਤ ਚੰਡੀਗੜ੍ਹ, 3 ਅਪ੍ਰੈਲ, 2024: ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਅੱਜ 33 ਸਾਲਾਂ ਬਾਅਦ ਰਾਜ ਸਭਾ ਤੋਂ ਸੇਵਾ ਮੁਕਤ ਹੋਣਗੇ। ਉਹਨਾਂ ਦੇ ਸੇਵਾ ਮੁਕਤ ਹੋਣ ਨਾਲ ਰਾਜਨੀਤੀ ਦੇ ਇਕ ਯੁੱਗ ਦਾ ਅੰਤ ਹੋ ਗਿਆ ਹੈ। ਡਾ. ਮਨਮੋਹਨ ਸਿੰਘ ਨੇ 1990ਵਿਆਂ ਦੇ ਸ਼ੁਰੂ ਵਿਚ ਵੱਡੇ ਆਰਥਿਕ ਸੰਕਟ ਵਿਚ ਫਸੇ ਭਾਰਤ ਨੂੰ ਬਤੌਰ ਵਿੱਤ ਮੰਤਰੀ ਕੱਢਿਆ ਸੀ। ਉਹਨਾਂ ਵੱਲੋਂ ਆਰੰਭੇ ਆਰਥਿਕ ਸੁਧਾਰ ਤੇ ਉਦਾਰੀਕਰਨ ਦੀ ਨੀਤੀ ਦੀ ਬਦੌਲਤ ਭਾਰਤ ਸੰਕਟ ਤੋਂ ਉਭਰ ਕੇ ਮੁੜ ਲੀਹ ’ਤੇ ਪਿਆ ਸੀ। ਇਸ ਮਗਰੋਂ ਡਾ. ਮਨਮੋਹਨ ਸਿੰਘ 2004 ਤੋਂ 2014 ਤੱਕ ਦੇਸ਼ ਦੇ ਪ੍ਰਧਾਨ ਮੰਤਰੀ ਰਹੇ ਜਿਸ ਦੌਰਾਨ ਦੇਸ਼ ਨੇ ਵੱਖ-ਵੱਖ ਖੇਤਰਾਂ ਵਿਚ ਵੱਡੀਆਂ ਪੁਲਾਂਘਾ ਪੁੱਟੀਆਂ।
Total Responses : 309