← ਪਿਛੇ ਪਰਤੋ
ਇੱਕ ਰਾਤ ’ਚ 4 ਦੁਕਾਨਾਂ ਅੰਦਰ ਚੋਰੀ ਰਵਿੰਦਰ ਸਿੰਘ ਖੰਨਾ, 15 ਅਪ੍ਰੈਲ 2024 : ਮਾਛੀਵਾੜਾ ਸਾਹਿਬ ਸਥਾਨਕ ਕੁਹਾਡ਼ਾ ਰੋਡ ’ਤੇ ਬੀਤੀ ਰਾਤ ਇੱਕ ਰਾਤ ਵਿਚ 4 ਦੁਕਾਨਾਂ ਵਿਚ ਚੋਰੀ ਹੋ ਗਈ ਅਤੇ ਚੋਰ ਦੁਕਾਨਾਂ ਦੇ ਗੱਲ੍ਹਿਆਂ ਵਿਚ ਪਈ ਨਕਦੀ ਚੋਰੀ ਕਰਕੇ ਲੈ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਕੁਹਾੜਾ ਰੋਡ ’ਤੇ ਸਥਿਤ ਇੱਕ ਹੇਅਰ ਡਰੈਸਰ, ਕੰਨਫੈਕਸ਼ਨਰੀ ਅਤੇ ਰੇਡੀਅਮ ਟੇਪ ਲਗਾਉਣ ਵਾਲੀਆਂ ਦੁਕਾਨਾਂ ’ਚੋਂ ਚੋਰ ਨਕਦੀ ਚੋਰੀ ਕਰਕੇ ਲੈ ਗਏ। ਹੇਅਰ ਡਰੈਸਰ ਦੀ ਦੁਕਾਨ ਕਰਦੇ ਕੁਲਦੀਪ ਰਾਮ ਨੇ ਦੱਸਿਆ ਕਿ ਅੱਜ ਜਦੋਂ ਉਨ੍ਹਾਂ ਸਵੇਰੇ ਆ ਕੇ ਦੇਖਿਆ ਕਿ ਮੇਰੀ ਦੁਕਾਨ ਤੋਂ ਇਲਾਵਾ ਨਾਲ ਲੱਗਦੀਆਂ 3 ਦੁਕਾਨਾਂ ਦੇ ਸ਼ਟਰ ਤੋੜੇ ਹੋਏ ਸਨ ਜਦਕਿ ਇੱਕ ਦੁਕਾਨ ਦੀ ਕੰਧ ਨੂੰ ਪਿੱਛੋਂ ਪਾਡ਼ੜਲਗਾਇਆ ਹੋਇਆ ਸੀ। ਇਨ੍ਹਾਂ 4 ਦੁਕਾਨਾਂ ’ਚੋਂ ਚੋਰਾਂ ਨੇ ਕੋਈ ਸਮਾਨ ਤਾਂ ਚੋਰੀ ਨਹੀਂ ਕੀਤਾ ਪਰ ਇਨ੍ਹਾਂ ਦੁਕਾਨਾਂ ਦੇ ਅੰਦਰ ਗੱਲ੍ਹਿਆਂ ਵਿਚ ਪਿਆ ਕਰੀਬ 20 ਤੋਂ 25 ਹਜ਼ਾਰ ਰੁਪਏ ਨਕਦੀ ਚੋਰੀ ਹੋ ਗਈ। ਘਟਨਾ ਦੀ ਸੂਚਨਾ ਪੁਲਸ ਨੂੰ ਦੇ ਦਿੱਤੀ ਗਈ ਹੈ ਅਤੇ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ।
Total Responses : 952