ਕੇਸਰੀ ਰੰਗ ਚ ਰੰਗਿਆ ਕਸਬਾ ਘਨੌਲੀ
ਧਰਮ ਪ੍ਰਚਾਰ ਵੈਲਫੇਅਰ ਸੋਸਾਇਟੀ ਘਨੌਲੀ ਵੱਲੋਂ ਸਜਾਇਆ ਗਿਆ ਵਿਸ਼ਾਲ ਦਸਤਾਰ ਮਾਰਚ।
ਦਰਸ਼ਨ ਸਿੰਘ ਗਰੇਵਾਲ
ਰੂਪਨਗਰ , 15 ਅਪ੍ਰੈਲ 2024 : ਧਰਮ ਪ੍ਰਚਾਰ ਵੈਲਫੇਅਰ ਸੋਸਾਇਟੀ ਘਨੌਲੀ ਵੱਲੋਂ ਖਾਲਸਾ ਸਾਜਨਾ ਦਿਵਸ ਅਤੇ ਅੰਤਰਰਾਸ਼ਟਰੀ ਦਸਤਾਰ ਦਿਵਸ ਦੇ ਮੌਕੇ ਤੇ ਕਸਬਾ ਘਨੌਲੀ ਵਿਖੇ ਦਸਤਾਰ ਮਾਰਚ ਸਜਾਇਆ ਗਿਆ। ਇਹ ਦਸਤਾਰ ਮਾਰਚ ਕਸਬਾ ਘਨੌਲੀ ਦੇ ਗੁਰਦੁਆਰਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਪਾਤਸ਼ਾਹੀ ਨੌਵੀਂ ਤੋਂ ਆਰੰਭ ਹੋ ਕੇ ਗੋਲੀਆ ਮੁਹੱਲਾ , ਥਲੀ ਖੁਰਦ, ਬਰੋਟੇ ਵਾਲੇ ਚੌਕ ਤੋਂ ਹੁੰਦੇ ਹੋਏ ਘੁਮਿਆਰ ਮੁਹੱਲੇ ਤੋਂ ਮੇਨ ਬਾਜ਼ਾਰ ਘਨੌਲੀ ਤੋਂ ਹੁੰਦੇ ਹੋਏ ਗੁਰਦੁਆਰਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਪਾਤਸ਼ਾਹੀ ਨੌਵੀਂ ਘਨੌਲੀ ਵਿਖੇ ਸਮਾਪਤ ਹੋਇਆ। ਇਸ ਮੌਕੇ ਨੌਜਵਾਨ ਬੱਚੇ ਬੱਚੀਆਂ ਨੇ ਕੇਸਰੀ ਦਸਤਾਰਾਂ ਬੰਨ ਕੇ ਕੇਸਰੀ ਚੁੰਨੀਆਂ ਲੈ ਕੇ ਇਸ ਦਸਤਾਰ ਮਾਰਚ ਵਿੱਚ ਸ਼ਮੂਲੀਅਤ ਕੀਤੀ। ਇਸ ਮੌਕੇ ਛੋਟੇ ਛੋਟੇ ਬੱਚਿਆ ਨੇ ਸਿਰਾਂ ਤੇ ਸੋਹਣੀਆਂ ਸੋਹਣੀਆਂ ਦਸਤਾਰਾਂ ਸਜਾ ਕੇ ਹੱਥਾਂ ਵਿੱਚ ਦਸਤਾਰਾਂ ਤੇ ਸਿੱਖੀ ਤੇ ਕੇਸਾ ਦੀ ਸਾਂਭ ਸੰਭਾਲ ਲਈ ਹੱਥਾਂ ਵਿੱਚ ਤਖਤੀਆਂ ਫੜ ਕੇ ਲੋਕਾਂ ਨੂੰ ਇਕ ਸੁਨੇਹਾ ਦਿੱਤਾ। ਇਸ ਮੌਕੇ ਥਾਂ ਥਾਂ ਤੇ ਦਸਤਾਰ ਮਾਰਚ ਦਾ ਸਵਾਗਤ ਕੀਤਾ ਗਿਆ ਤੇ ਬੱਚਿਆ ਲਈ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਲਗਾਈਆਂ ਗਈਆਂ। ਇਸ ਮੌਕੇ ਹੋਰ ਜਾਣਕਾਰੀ ਦਿੰਦਿਆ ਹੋਇਆ ਧਰਮ ਪ੍ਰਚਾਰ ਵੈਲਫੇਅਰ ਸੋਸਾਇਟੀ ਦੇ ਪ੍ਰਧਾਨ ਪਰਦੀਪ ਸਿੰਘ ਘਨੌਲੀ ਨੇ ਦੱਸਿਆ ਕਿ ਧਰਮ ਪ੍ਰਚਾਰ ਵੈਲਫੇਅਰ ਸੋਸਾਇਟੀ ਘਨੌਲੀ ਵੱਲੋਂ ਹਰ ਸਾਲ ਖਾਲਸਾ ਸਾਜਨਾ ਦਿਵਸ, ਅੰਤਰਰਾਸ਼ਟਰੀ ਦਸਤਾਰ ਦਿਵਸ ਤੇ ਇਕ ਵਿਸ਼ਾਲ ਦਸਤਾਰ ਮਾਰਚ ਸਜਾਇਆ ਜਾਂਦਾ ਹੈ। ਉਹਨਾ ਵੱਲੋਂ ਹਰ ਸਾਲ ਬਹੁਤ ਹੀ ਚੜਦੀ ਕਲਾ ਦੇ ਨਾਲ ਖਾਲਸਾ ਸਾਜਨਾ ਦਿਵਸ ਤੇ ਅੰਤਰਰਾਸ਼ਟਰੀ ਦਸਤਾਰ ਦਿਵਸ ਤੇ ਪਹਿਲਾਂ ਦਸਤਾਰ ਕੈਂਪ ਲਗਾ ਕੇ ਨੌਜਵਾਨ ਬੱਚੇ ਬੱਚੀਆ ਨੂੰ ਦਸਤਾਰਾਂ ਬੰਨਣ ਦੀ ਸਿਖਲਾਈ ਦਿੰਦੀ ਜਾਂਦੀ ਹੈ ਤੇ ਆਖਰੀ ਦਿਨ ਦਸਤਾਰ ਮਾਰਚ ਸਜਾਇਆ ਜਾਦਾ ਹੈ । ਇਸ ਮੌਕੇ ਬਹੁਤ ਵੱਡੀ ਗਿਣਤੀ ਚ ਬੱਚੇ ਬੱਚੀਆ ਤੇ ਨੌਜਵਾਨ, ਬੀਬੀਆਂ , ਭਾਈਆਂ ਨੇ ਦਸਤਾਰ ਮਾਰਚ ਚ ਸ਼ਮੂਲੀਅਤ ਕੀਤੀ। ਇਸ ਦਸਤਾਰ ਮਾਰਚ ਦੌਰਾਨ ਜੈਕਾਰਿਆਂ ਦੀ ਗੂੰਜ ਸਾਰੇ ਪਾਸੇ ਸੁਣਾਈ ਦਿੱਤੀ ਗਈ। ਪਿੰਡ ਥਲੀ ਖ਼ੁਰਦ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦਸਤਾਰ ਮਾਰਚ ਦਾ ਭਰਵਾਂ ਸਵਾਗਤ ਕੀਤਾ ਤੇ ਦਸਤਾਰ ਮਾਰਚ ਚ ਸ਼ਾਮਲ ਸੰਗਤਾਂ ਨੂੰ ਕੇਲੇ ਛਕਾਏ ਗਏ। ਇਸ ਮੌਕੇ ਧਰਮ ਪ੍ਰਚਾਰ ਵੈਲਫੇਅਰ ਸੋਸਾਇਟੀ ਘਨੌਲੀ ਦੇ ਪ੍ਰਧਾਨ ਪਰਦੀਪ ਸਿੰਘ ਨੇ ਪਿੰਡ ਥਲੀ ਖੁਰਦ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਥਲੀ ਖੁਰਦ ਦਾ ਧੰਨਵਾਦ ਕੀਤਾ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਜਿਲਾ ਪ੍ਰਧਾਨ ਜਥੇਦਾਰ ਗੁਰਿੰਦਰ ਸਿੰਘ ਗੋਗੀ ,
ਹੈਲਪਿੰਗ ਹੈਂਡ ਸੁਸਾਇਟੀ ਦੇ ਪ੍ਰਧਾਨ ਕਰਮਜੀਤ ਸਿੰਘ ਘਨੌਲੀ , ਮੀਤ ਪ੍ਰਧਾਨ ਭਗਤ ਸਿੰਘ ਘਨੌਲੀ , ਧਰਮ ਪ੍ਰਚਾਰ ਵੈਲਫੇਅਰ ਸੋਸਾਇਟੀ ਘਨੌਲੀ ਦੇ ਪ੍ਰਧਾਨ ਪਰਦੀਪ ਸਿੰਘ, ਗੁਰਮੇਲ ਸਿੰਘ ਘਨੌਲੀ , ਦਲਬਾਰਾ ਸਿੰਘ ਪੰਚ, ਸੁਰਿੰਦਰ ਸਿੰਘ ਛਿੰਦਾ ਪੰਚ, ਰਜਿੰਦਰ ਸਿੰਘ ਗੋਗਾ ਖਜਾਨਚੀ ਗੁਰਦੁਆਰਾ ਪ੍ਰਬੰਧਕ ਕਮੇਟੀ ਘਨੌਲੀ,ਬਲਵਿੰਦਰ ਸਿੰਘ, ਰਜਿੰਦਰ ਸਿੰਘ, ਗੁਰਵਿੰਦਰ ਸਿੰਘ ਕਾਕੂ , ਗੁਰਪ੍ਰੀਤ ਸਿੰਘ ਭਾਓਵਾਲ, ਸਤਵਿੰਦਰ ਸਿੰਘ, ਜਗਜੀਤ ਸਿੰਘ ਜੱਗਾ , ਗਿਆਨ ਸਿੰਘ ਘਨੌਲੀ , ਬਲਬੀਰ ਸਿੰਘ, ਸੁਰਜੀਤ ਸਿੰਘ ਘਨੌਲੀ , ਤੋਂ ਇਲਾਵਾ ਵੱਡੀ ਗਿਣਤੀ ਚ ਬੱਚੇ ਬੱਚੀਆ ਤੇ ਨੌਜਵਾਨਾਂ ਦੇ ਨਾਲ ਨਾਲ ਇਲਾਕੇ ਦੀਆਂ ਸੰਗਤਾਂ ਹਾਜ਼ਰ ਸਨ।