ਭਾਜਪਾ ਆਗੂਆਂ ਤੇ ਵਰਕਰਾਂ ਵਿੱਚ ਆਪਸੀ ਫੁੱਟ ਦੀ ਗੱਲ ਹੋਈ ਉਜਾਗਰ, ਪੜ੍ਹੋ ਪੂਰਾ ਮਾਮਲਾ
- ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਧਾਲੀਵਾਲ ਨੇ ਪ੍ਰੈਸ ਗਰੁੱਪ ਚ ਮੈਸੇਜ ਕੀਤਾ ਜਨਤਕ ਕੁਝ ਹੀ ਸਮੇਂ ਬਾਅਦ ਜ਼ਿਲ੍ਹਾ ਪ੍ਰਧਾਨ ਨੇ ਪ੍ਰੈੱਸ ਗਰੁੱਪ ਚ ਜਨਤਕ ਕੀਤਾ ਮੈਸੇਜ ਕੀਤਾ ਡਿਲੀਟ
ਦੀਪਕ ਜੈਨ
ਜਗਰਾਉਂ, 15 ਅਪ੍ਰੈਲ 2024 - ਭਾਰਤੀ ਜਨਤਾ ਪਾਰਟੀ ਹਲਕਾ ਲੁਧਿਆਣਾ ਦੀ ਟੀਮ ਵੱਲੋਂ ਜਿੱਥੇ ਇੱਕ ਪਾਸੇ ਲੋਕ ਸਭਾ ਹਲਕਾ ਲੁਧਿਆਣਾ ਦੀ ਸੀਟ ਜਿੱਤਣ ਲਈ ਪੂਰਾ ਜ਼ੋਰ ਲਗਾਇਆ ਜਾ ਰਿਹਾ ਉੱਥੇ ਹੀ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਰਿਟਾਇਰ ਕਰਨਲ ਇੰਦਰਪਾਲ ਸਿੰਘ ਧਾਲੀਵਾਲ ਵੱਲੋਂ ਭਾਜਪਾ ਦੇ ਜਗਰਾਉਂ ਪ੍ਰੈਸ ਗਰੁੱਪ ਵਿੱਚ ਜਨਤਕ ਕੀਤੇ ਗਏ ਮੈਸੇਜ ਦੀ ਮੰਨੀਏ ਨੂੰ ਸੱਚ ਮੰਨੀਏ ਤਾਂ ਕਿਤੇ ਨਾ ਕਿਤੇ ਭਾਜਪਾ ਆਗੂ ਇਹ ਗੱਲ ਕਬੂਲ ਰਹੇ ਹਨ ਕਿ ਕਿਤੇ ਨਾ ਕਿਤੇ ਜਗਰਾਉਂ ਹਲਕੇ ਵਿੱਚ ਕਈ ਭਾਜਪਾ ਆਗੂਆਂ ਤੇ ਵਰਕਰਾਂ ਦੇ ਵਿੱਚ ਆਪਸੀ ਮਨ ਮੁਟਾਵ ਹੈ ਜਿਸਦੇ ਚਲਦਿਆਂ ਉਹ ਪਾਰਟੀ ਵੱਲੋਂ ਰੱਖੇ ਗਏ ਪ੍ਰੋਗਰਾਮਾਂ ਵਿੱਚ ਨਹੀਂ ਪਹੁੰਚ ਰਹੇ।
ਜ਼ਿਕਰਯੋਗ ਹੈ ਕੀ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਧਾਲੀਵਾਲ ਵੱਲੋਂ ਜੋ ਮੈਸੇਜ ਜਨਤਕ ਕੀਤਾ ਗਿਆ ਹੈ ਉਸ ਵਿੱਚ ਉਹਨਾਂ ਨੇ ਲਿਖਿਆ ਹੈ ਕਿ ਸਤਿਕਾਰ ਯੋਗ ਸਾਥੀਉ ਸਤਿ ਸ੍ਰੀ ਅਕਾਲ ਜੀ ਅੱਜ ਮੈਂ ਬਹੁਤ ਹੀ ਅਫਸੋਸ ਨਾਲ ਇਹ ਗੱਲ ਸਾਂਝੀ ਕਰ ਰਿਹਾ ਹਾਂ ਕਿ ਪਿਛਲੇ ਕੁੱਝ ਕੁ ਦਿਨਾਂ ਤੋਂ ਜਿਲੇ ਦੇ ਕਈ ਅਹੁਦੇਦਾਰ ਪਾਰਟੀ ਵੱਲੋਂ ਦਿੱਤੇ ਅਤੇ ਆਯੋਜਿਤ ਪ੍ਰੋਗਰਾਮ ਵਿੱਚ ਆਪਣੀ ਹਾਜ਼ਰੀ ਨਹੀਂ ਲਗਵਾ ਰਹੇ. ਇਹ ਅਹੁਦੇ ਪਾਰਟੀ ਦੀ ਸੋਚ ਨੂੰ ਅੱਗੇ ਵਧਾਉਣ ,ਇਸ ਦੇ ਵਿਸਥਾਰ ਲਈ ਅਤੇ ਸਮਾਜ ਭਲਾਈ ਲਈ ਹਨ , ਪਰੰਤੂ ਨਿੱਜੀ ਨਰਾਜਗੀਆ ਕਰ ਕੇ ਪਾਰਟੀ ਦਾ ਨੁਕਸਾਨ ਨਹੀਂ ਹੋਣਾ ਚਾਹੀਦਾ. ਮੈਂ ਇਸ ਸੁਨੇਹੇ ਰਾਹੀਂ ਸਮੂਹ ਸਤਿਕਾਰ ਯੋਗ ਸਾਥੀਆਂ ਨੂੰ ਬੇਨਤੀ ਕਰਦਾ ਹਾਂ ਕਿ ਆਉ ਆਪਾਂ ਸਾਰੇ ਰਲ ਕੇ ਇੱਕਜੁੱਟ ਹੋ ਕੇ ਪਾਰਟੀ ਦੀਆਂ ਗਤੀਵਿਧੀਆਂ ਵਿੱਚ ਆਪਣਾ ਆਪਣਾ ਯੋਗਦਾਨ ਪਾਈਏ। ਏਕੇ ਵਿੱਚ ਹੀ ਬਰਕਤ ਹੈ ਧੰਨਵਾਦ ਇਸ ਮੈਸੇਜ ਨੂੰ ਪੜ੍ਹ ਕੇ ਇਹ ਸਥਿਤੀ ਤਾਂ ਸਾਫ ਹੋ ਜਾਂਦੀ ਹੈ ਕਿ ਕਿਤੇ ਨਾ ਕਿਤੇ ਭਾਜਪਾ ਤੇ ਜ਼ਿਲ੍ਹਾ ਪ੍ਰਧਾਨ ਧਾਲੀਵਾਲ ਇਸ ਗੱਲ ਨੂੰ ਕਬੂਲ ਰਹੇ ਹਨ ਕਿ ਭਾਜਪਾ ਦੇ ਆਗੂਆਂ ਅਤੇ ਵਰਕਰਾਂ ਵਿੱਚ ਕਿਤੇ ਨਾ ਕਿਤੇ ਆਪਣੀ ਪਾਰਟੀ ਦੀਆਂ ਨੀਤੀਆਂ ਤੋਂ ਨਾਰਾਜ਼ ਹਨ ਅਤੇ ਇਸੇ ਨਰਾਜ਼ਗੀ ਦੇ ਚਲਦਿਆਂ ਹੀ ਉਹ ਪਾਰਟੀ ਵੱਲੋਂ ਰੱਖੇ ਜਾ ਰਹੇ ਸਮਾਗਮਾਂ ਵਿੱਚ ਸ਼ਿਰਕਤ ਨਹੀਂ ਕਰ ਰਹੇ।
ਜਦੋਂ ਇਸ ਸਬੰਧੀ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਧਾਲੀਵਾਲ ਨਾਲ ਫੋਨ ਤੇ ਸੰਪਰਕ ਕਰ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਇਹ ਪਾਰਟੀ ਦਾ ਅੰਦਰੂਨੀ ਮਾਮਲਾ ਹੈ ਅਤੇ ਉਹ ਇਸ ਬਾਰੇ ਕੁਛ ਵੀ ਕਹਿਣਾ ਨਹੀਂ ਚਾਹੁੰਦੇ ਪਰ ਜਦੋਂ ਉਹਨਾਂ ਨੂੰ ਮੈਸੇਜ ਸਾਂਝਾ ਕੀਤੇ ਜਾਣਾ ਤੇ ਡਿਲੀਟ ਕੀਤੇ ਜਾਣ ਬਾਰੇ ਪੁੱਛਿਆ ਤਾਂ ਉਹਨਾਂ ਕਿਹਾ ਕਿ ਇਸ ਤੇ ਵੀ ਉਹ ਕੋਈ ਕੁਮੈਂਟ ਨਹੀਂ ਕਰਨਾ ਚਾਹੁੰਦੇ।