ਸਿਹਤ ਸੰਭਾਲ ਲਈ ਸੈਰ, ਮੈਡੀਟੇਸ਼ਨ ਤੇ ਯੋਗ ਅਭਿਆਸ ਲਾਜਮੀ - ਬਲਤੇਜ ਕੋਮਲ
ਅਸ਼ੋਕ ਵਰਮਾ
ਬਠਿੰਡਾ,15ਅਪਰੈਲ2024: ਆਯਰੋ ਵੈਲਨੈਸ ਸੰਸਥਾ ਵੱਲੋਂ ਆਪਣੀ ਵਰੇ ਗੰਢ ਸਮਾਗਮ ਦੌਰਾਨ ਵੱਖ ਵੱਖ ਬੁਲਾਰਿਆ ਨੇ ਸਿਹਤ ਸੰਭਾਲ ਲਈ ਸੈਰ, ਮੈਡੀਟੇਸ਼ਨ ਅਤੇ ਯੋਗ ਅਭਿਆਸ ਕਰਨ ਦਾ ਸੱਦਾ ਦਿੱਤਾ।ਆਯਰੋ ਵੈਲਨੈਸ ਸੰਸਥਾ ਦੇ ਆਚਾਰਿਆ ਬਲਤੇਜ ਕੌਮਲ ਨੇ ਸਮੂਹ ਨੂੰ ਜਾਣਕਾਰੀ ਦਿੰਦਿਆ ਦੱਸਿਆ ਕਿ ਇਹ ਮਨੁੱਖੀ ਜੀਵਨ ਸਾਨੂੰ ਬਹੁਤ ਹੀ ਮੁਸ਼ਕਲ ਨਾਲ ਮਿਲਿਆ ਹੈ। ਇਸ ਨੂੰ ਸੰਭਾਲਣਾ ਸਾਡਾ ਇਖਲਾਕੀ ਫ਼ਰਜ਼ ਹੈ ਪਰ ਇਨਸਾਨ ਧਰਤੀ ਤੇ ਜੀਅ ਤਾਂ ਰਹੇ ਹਨ ਪਰ ਉਹ ਜੀਵਨ ਜਿਉਣ ਦੀ ਪ੍ਰਕ੍ਰਿਆ ਨੂੰ ਨਜ਼ਰ ਅੰਦਾਜ ਕਰ ਰਹੇ ਹਨ ਜਿਸ ਨਾਲ ਖੁਸ਼ੀਆਂ ਪ੍ਰਾਪਤ ਕਰਨ ਤੋਂ ਵਾਂਝੇ ਰਹਿ ਜਾਂਦੇ ਹਨ। ਬਲਤੇਜ ਕੋਮਲ ਨੇ ਦੱਸਿਆ ਕਿ ਅੱਜ ਵਿਸ਼ਵ ਭਰ ਵਿਚ ਨਜ਼ਰ ਮਾਰਕੇ ਦੇਖੀਏ ਤਾਂ 30 ਪ੍ਰਤੀਸ਼ਤ ਜੋੜੇ ਅਜਿਹੇ ਹਨ ਜੋ ਔਲਾਦ ਲਈ ਤਰਸ ਰਹੇ ਹਨ।
ਉਨ੍ਹਾਂ ਕਿਹਾ ਕਿ ਸਾਨੂੰ ਜੋ ਇਹ ਜੀਵਨ ਮਿਲਿਆ ਹੈ ਉਸ ਨੂੰ ਸਾਰਥਿਕ ਕਰਨਾ ਹੈ ਪਰ ਇਨਸਾਨ ਅੱਜ ਸਾਰਥਿਕਤਾ ਦੀ ਭਾਵਨਾ ਨੂੰ ਭੁੱਲਕੇ ਆਪਣੇ ਮਨੋਰਥ ਦੀ ਪ੍ਰਾਪਤੀ ਲਈ ਇਸ ਤੋਂ ਦੂਰ ਹੁੰਦਾ ਚਲਾ ਜਾ ਰਿਹਾ ਹੈ ਅਤੇ ਅਨੇਕਾਂ ਬਿਮਾਰੀਆਂ, ਡਿਪਰੇਸ਼ਨ, ਮਾਨਸਿਕ ਤਨਾਅ, ਅਨਿੰਦਰਾ, ਪ੍ਰੇਸ਼ਾਨੀ ਆਦਿ ਵਿਚ ਊਲਝਦਾ ਚਲਾ ਜਾ ਰਿਹਾ ਹੈ ਅਤੇ ਦਿਨ ਪ੍ਰਤੀ ਦਿਨ ਕਿਸੇ ਨਾ ਕਿਸੇ ਦਵਾਈਆਂ ਦਾ ਇਸਤੇਮਾਲ ਕਰ ਰਹੇ ਹਨ ।ਆਪਣੇ ਲਾਈਫ ਸਟਾਇਲ ਵਿਚ ਜੰਕ ਫੂਡ, ਫਾਸਟ ਫੂਡ ਵੱਲ ਵਧੇਰੇ ਰੁਚੀ ਦਿਖਾ ਰਹੇ ਹਨ ਜੋ ਕਿ ਸਾਡੇ ਸਰੀਰ ਲਈ ਬਹੁਤ ਹੀ ਘਾਤਕ ਹਨ। ਉਨ੍ਹਾਂ ਦੱਸਿਆ ਕਿ ਸਾਨੂੰ ਆਯੁਰਵੈਦ ਨਾਲ ਜੁੜਕੇ ਆਯੁਰਵੈਦਿਕ ਦਵਾਈਆ ਦਾ ਸੇਵਨ ਕਰਨ ਅਤੇ ਫੱਲ, ਫਰੂਟ, ਤਾਜਾ ਸਬਜ਼ੀਆਂ ਆਦਿ ਅਤੇ ਇਨ੍ਹਾਂ ਤੋਂ ਬਣਾਏ ਸਪਲੀਫੂਡ, ਦਵਾਈਆ ਦਾ ਇਸਤੇਮਾਲ ਕਰਦੇ ਹਾਂ ਤਾਂ ਇਨ੍ਹਾਂ ਵੱਖ ਵੱਖ ਬਿਮਾਰੀਆਂ ਤੋਂ ਛੁਟਕਾਰਾ ਮਿਲਦਾ ਹੈ।
ਉਨ੍ਹਾਂ ਕਿਹਾ ਕਿ ਜੀਵਨ ਅੰਦਰ ਰੋਜ਼ਾਨਾ ਸੈਰ ਕਰਨਾ, ਯੋਗ ਅਭਿਆਸ, ਮੈਡੀਟੇਸ਼ਨ, ਉਪਵਾਸ ਆਦਿ ਕਰਨ ਨਾਲ ਸਰੀਰ ਨਿਰੋਗ, ਤੰਦਰੁਸਤ ਅਤੇ ਸਿਹਤਮੰਦ ਰਹਿੰਦਾ ਹੈ ਅਤੇ ਸਾਨੂੰ ਖਾਣ ਪੀਣ ਦੀਆ ਚੀਜ਼ਾਂ ਦਾ ਵਿਸ਼ੇਸ ਧਿਆਨ ਰਖਕੇ ਸਰੀਰ ਅੰਦਰ ਪੈਦਾ ਹੋਣ ਵਾਲੀਆਂ ਬਿਮਾਰੀਆਂ ਤੋ ਬਚਿਆ ਜਾ ਸਕਦਾ ਹੈ।ਇਸ ਮੌਕੇ ਵਿਕਾਸ ਧਾਲੀਵਾਲ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਅੱਜ ਦਾ ਇਨਸਾਨ ਰੋਜਾਨਾ ਜਿੰਦਗੀ ਅੰਦਰ ਜੰਕ ਫੁਡ, ਫਾਸਟ ਨੂੰ ਤਰਜੀਹ ਦੇ ਰਿਹਾ ਹੈ ਕਿਉਂਕਿ ਇਨਸਾਨ ਕੋਲ ਸਮਾਂ ਹੀ ਨਹੀ ਜੋ ਆਪਣੇ ਖਾਣ-ਪੀਣ ਅਤੇ ਸਿਹਤ ਦਾ ਖਿਆਲ ਰਖ ਸਕਣ। ਉਨ੍ਹਾਂ ਕਿਹਾ ਕਿ ਰੋਜ ਮਰਾਹ ਦੀ ਜਿੰਦਗੀ ਅੰਦਰ ਪੈਸਾ ਕਮਾਉਣ ਦੀ ਹੋੜ ਲਗੀ ਹੋਈ ਹੈ ਅਤੇ ਖਾਣ-ਪੀਣ ਲਈ ਫਾਸਟ ਫੂਡ ਅਸਾਨੀ ਨਾਲ ਜਲਦੀ ਤਿਆਰ ਮਿਲ ਜਾਂਦਾ ਹੈ ਜੋ ਕਿ ਸਾਡੇ ਸਰੀਰ/ਸਿਹਤ ਲਈ ਠੀਕ ਨਹੀ ਹੈ ਸਿਰਫ਼ ਇਹ ਸਾਡੀ ਜੀਭ ਦਾ ਸੁਆਦ ਹੀ ਹੈ ਅਤੇ ਪੇਟ ਅੰਦਰ ਜਾਂ ਕੇ ਅਨੇਕਾ ਬਿਮਾਰੀ ਨੂੰ ਪੈਦਾ ਕਰ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਇਨਾਂ ਘਾਤਕ ਬਿਮਾਰੀਆਂ ਤੋਂ ਬਚਣ ਲਈ ਸਾਨੂੰ ਰੋਜਾਨਾ ਸੈਰ ਕਰਨਾ, ਯੋਗ ਅਭਿਆਸ ਕਰਨਾ ਅਤੇ ਫਰੁਟ, ਹਰੀ ਤੇ ਤਾਜ਼ਾ ਸਬਜ਼ੀਆਂ ਅਤੇ ਘਰ ਅੰਦਰ ਬਣਾਇਆ ਦਲੀਆ, ਖਿਚੜੀ, ਆਟੇ ਦਾ ਹਲਵਾ, ਗੁੱੜ ਵਾਲੀ ਚਾਹ, ਗੁੜ ਨਾਲ ਬਣਾਈਆ ਅਨੇਕਾਂ ਚੀਜ਼ਾਂ ਅਤੇ ਸਾਦਾ ਭੋਜਨ ਦਾ ਇਸਤੇਮਾਲ ਕਰਨ ਨਾਲ ਅਨੇਕਾ ਬਿਮਾਰੀਆ ਤੋਂ ਛੁਟਕਾਰਾ ਮਿਲਦਾ ਹੈ, ਸਰੀਰ ਨਿਰੋਗ ਤੇ ਤੰਦਰੁਸਤ ਰਹਿੰਦਾ ਹੈ। ਇਸ ਮੌਕੇ ਗੀਤਕਾਰ ਤਰਜਵੀਰ, ਸਰਵਨ, ਸੂੁਦਾਨਸੁ ਅਹਿਸਾਸ ਪਲਵਲ, ਕਾਰਤਿਕ ਪਠਾਨਕੋਟ, ਰੀਤਿਕ ਦੁਆ ਪਲਵਲ, ਗਿਫਤੀ ਬਠਿੰਡਾ, ਜਤਿੰਦਰ ਅਗਰਵਾਲ ਦਿੱਲੀ,ਆਦਿ ਨੇ ਆਪਣੇ ਗੀਤ ਪੇਸ਼ ਕੀਤੇ। ਰਾਹੀਂ ਦਰਸਕਾਂ ਦਾ ਮੰਨ ਮੋਹ ਲਿਆ। ਇਸ ਮੌਕੇ ਕਵੀ ਦਰਬਾਰ ਕਰਵਾਇਆ ਗਿਆ ਜਿਸ ਵਿਚ ਦਿੱਲੀ ਤੋ ਕਵੀ ਸੁਰਜੀਤ ਨਸ਼ੀਲਾ, ਰੋਸ਼ਨ ਦਹਿਲਵੀ, ਭਾਸ਼ੀ ਮੁਲਤਾਨੀ, ਵਿਵੇਕ ਰੱਫੀਕ, ਮੁੰਬਈ ਤੋ ਕੁਵੀਨ, ਹਰਿਆਣਾ ਤੋਂ ਅਭੀ ਅਹਿਸਾਸ ਕਰੋਂਡਾ ਅਤੇ ਬਠਿੰਡਾ ਤੋਂ ਸਮਦਿਸ਼ਾ ਆਦਿ ਕਵੀਆਂ ਨੇ ਆਪਣੀ ਰਚਨਾਵਾਂ ਨਾਲ ਆਪਣੀ ਅਦਾਕਾਰੀ ਪੇਸ਼ ਕੀਤੀ।