ਮਾਤਾ ਦੀ ਯਾਦ ਵਿੱਚ ਪ੍ਰਾਇਮਰੀ ਸਕੂਲ ਕੋਟਸ਼ਮੀਰ ਨੂੰ 11ਹਜ਼ਾਰ ਰੁਪਏ ਦਾਨ ਦਿੱਤੇ
ਅਸ਼ੋਕ ਵਰਮਾ
ਬਠਿੰਡਾ,15ਅਪਰੈਲ2024: ਕੋਟਸ਼ਮੀਰ ਦੇ ਜੰਮਪਲ ਤੇ ਪਿਛਲੇ ਲੰਬੇ ਸਮੇਂ ਬਠਿੰਡਾ ਸ਼ਹਿਰ ਵਿੱਚ ਰਹਿਕੇ ਆਪਣਾ ਕਾਰੋਬਾਰ ਚਲਾ ਰਹੇ ਕ੍ਰਿਸ਼ਨ ਦੇਵ ਅਤੇ ਜਸਪਾਲ ਗੁਪਤਾ ਆਦਿ ਦੋਵਾਂ ਭਰਾਵਾਂ ਨੇ ਆਪਣੀ ਮਾਤਾ ਸੱਤਿਆ ਦੇਵੀ ਪਤਨੀ ਅਮਰਨਾਥ ਉਰਫ ਨਾਥੂ ਰਾਮ ਦੀਆਂ ਅੰਤਿਮ ਰਸਮਾਂ ਮੌਕੇ ਸਰਕਾਰੀ ਪ੍ਰਾਇਮਰੀ ਸਕੂਲ ਵਾਂਦਰ ਪੱਤੀ ਕੋਟਸ਼ਮੀਰ ਲਈ 11000 ਰੁਪਏ ਸਕੂਲ ਦੇ ਪੀ ਟੀ ਏ ਪ੍ਰਧਾਨ ਅਤੇ ਨਗਰ ਪੰਚਾਇਤ ਕੋਟਸ਼ਮੀਰ ਦੇ ਮੀਤ ਪ੍ਰਧਾਨ ਜਸਕਰਨ ਸਿੰਘ ਸੈਕਟਰੀ ਨੂੰ ਸੌਂਪੇ। ਸਕੂਲ ਪ੍ਰਧਾਨ ਜਸਕਰਨ ਸਿੰਘ ਨੇ ਧੰਨਵਾਦ ਕਰਦਿਆਂ ਕਿਹਾ ਕਿ ਪਿੰਡ ਲਈ ਜਿੱਥੇ ਵੀ ਜਰੂਰਤ ਪਈ ਹੈ ਦੋਵਾਂ ਭਰਾਵਾਂ ਨੇ ਦਿਲ ਖੋਲ੍ਹ ਕੇ ਮੱਦਦ ਕੀਤੀ ਹੈ। ਇਸ ਮੌਕੇ ਡਾਕਟਰ ਦਵਿੰਦਰ ਜਿੰਦਲ,ਐਡਵੋਕੇਟ ਵਿਕਾਸ ਗੁਪਤਾ,ਰੁਪਿੰਦਰ ਕੁਮਾਰ ਚੀਫ ਮੈਨੇਜਰ ਆਈ ਸੀ ਆਈ ਬੈਂਕ,ਪ੍ਰੋਫੈਸਰ ਮੋਹਿਤ ਗੁਪਤਾ ਅਤੇ ਜਿੰਦਲ ਪਰਿਵਾਰ ਦੇ ਸਮੂਹ ਮੈਂਬਰ ਹਾਜਰ ਸਨ।