ਚੰਡੀਗੜ੍ਹ ਵਿੱਚ ਇੰਡੀਆ ਗਠਜੋੜ ਦੀ ਹੋਵੇਗੀ ਇਤਿਹਾਸਕ ਜਿੱਤ: ਡਾ. ਐਸ.ਐਸ. ਆਹਲੂਵਾਲੀਆ
- ਤਾਨਾਸ਼ਾਹੀ ਦਾ ਜਵਾਬ ਵੋਟ ਨਾਲ ਦੇਣਗੇ ਸ਼ਹਿਰ ਵਾਸੀ: ਪ੍ਰੇਮ ਗਰਗ
- ਸ਼ਹਿਰ ਵਾਸੀ ਮੇਅਰ ਚੋਣ ਵਿੱਚ ਹੋਈ ਲੋਕਤੰਤਰ ਦੀ ਹੱਤਿਆ ਦਾ ਲੈਣਗੇ ਬਦਲਾ: ਮੇਅਰ ਕੁਲਦੀਪ ਕੁਮਾਰ
ਚੰਡੀਗੜ੍ਹ, 15 ਅਪ੍ਰੈਲ, 2024: ਪੂਰੇ ਦੇਸ਼ ਵਿੱਚ ਲੋਕ ਸਭਾ ਚੋਣਾਂ ਦਾ ਅਖਾੜਾ ਪੂਰੀ ਤਰ੍ਹਾਂ ਨਾਲ ਭੱਖ ਚੁੱਕਾ ਹੈ। ਚੰਡੀਗੜ੍ਹ ਸ਼ਹਿਰ ਵਿੱਚ ਵੀ ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਪਾਰਟੀਆਂ ਵਲੋਂ ਸਰਗਰਮੀਆਂ ਤੇਜ ਕਰ ਦਿੱਤੀਆਂ ਗਈਆਂ ਹਨ। ਪਿਛਲੇ ਦਿਨ ਇੰਡੀਆ ਗਠਜੋੜ ਦੇ ਤਹਿਤ ਕਾਂਗਰਸ ਵਲੋਂ ਚੰਡੀਗੜ੍ਹ ਤੋਂ ਮਨੀਸ਼ ਤਿਵਾੜੀ ਨੂੰ ਲੋਕ ਸਭਾ ਉਮੀਦਵਾਰ ਐਲਾਨਿਆ ਗਿਆ ਹੈ। ਲੋਕ ਸਭਾ ਚੋਣਾਂ ਨੂੰ ਲੈ ਕੇ ਅੱਜ ਆਮ ਆਦਮੀ ਪਾਰਟੀ (ਆਪ) ਚੰਡੀਗੜ੍ਹ ਦੀ ਇੱਕ ਅਹਿਮ ਮੀਟਿੰਗ ਪੰਜਾਬ ਜਲ ਸਪਲਾਈ ਅਤੇ ਸੀਵਰੇਜ ਬੋਰਡ ਦੇ ਚੇਅਰਮੈਨ ਅਤੇ ਕੋ–ਇੰਚਾਰਜ ਆਪ ਚੰਡੀਗੜ੍ਹ ਡਾ. ਐਸ.ਐਸ. ਆਹਲੂਵਾਲੀਆ ਦੀ ਅਗਵਾਈ ਵਿੱਚ ਸੈਕਟਰ 35 ਵਿੱਚ ਹੋਈ। ਮੀਟਿੰਗ ਵਿੱਚ ਲੋਕ ਸਭਾ ਚੋਣਾਂ ਨੂੰ ਲੈ ਕੇ ਖੁੱਲ ਕੇ ਚਰਚਾ ਕੀਤੀ ਗਈ ਅਤੇ ਬੀਜੇਪੀ ਨੂੰ ਵੱਡੇ ਫਰਕ ਨਾਲ ਹਰਾਉਣ ਲਈ ਰਣਨੀਤੀ ਵੀ ਬਣਾਈ ਗਈ।
ਮੀਟਿੰਗ ਵਿੱਚ ਆਪ ਦੇ ਸੀਨੀਅਰ ਆਗੂ ਪ੍ਰੇਮ ਗਰਗ, ਪ੍ਰਦੀਪ ਛਾਬੜਾ, ਚੰਦਰਮੁਖੀ ਸ਼ਰਮਾਂ, ਵਿਕਰਮ ਧਵਨ, ਵਿਜੇਪਾਲ, ਮੀਨਾ ਸ਼ਰਮਾਂ, ਪੀਪੀ ਘਈ, ਮੇਅਰ ਕੁਲਦੀਪ ਕੁਮਾਰ, ਕੌਂਸਲਰ ਯੋਗੇਸ਼ ਢੀਂਗਰਾ, ਪ੍ਰੇਮ ਲਤਾ, ਦਮਨਪ੍ਰੀਤ ਸਿੰਘ, ਜਸਵੀਰ ਸਿੰਘ ਲਾਡੀ, ਰਾਮ ਚੰਦਰ ਯਾਦਵ, ਅੰਜੂ ਕਟਿਆਲ, ਮਨੋਵਰ, ਜਸਵਿੰਦਰ ਕੌਰ, ਸੁਮਨ ਸ਼ਰਮਾਂ, ਨੇਹਾ ਮੁਸਾਵਤ ਅਤੇ ਪੂਨਮ ਕੁਮਾਰੀ ਤੋਂ ਇਲਾਵਾ ਆਪ ਆਗੂ ਸਤੀਸ਼ ਕਟਿਆਲ, ਐਡਵੋਕੇਟ ਟੀਪੀਐਸ ਆਹਲੂਵਾਲੀਆ, ਐਡਵੋਕੇਟ ਫੈਰੀ ਸੌਫਤ, ਗੁਰਮੇਲ ਸਿੰਘ ਸਿੱਧੂ, ਰਵੀ ਮਣੀ, ਰਾਕੇਸ਼ ਸੋਨੀ, ਮਮਤਾ ਕੈਂਥ, ਗੁਰਦੇਵ ਯਾਦਵ, ਰੋਹਿਤ ਡੋਗਰਾ, ਡਾ. ਜਗਪਾਲ ਸਿੰਘ, ਹਰਜਿੰਦਰ ਬਾਵਾ, ਸੁਖਰਾਜ ਸੰਧੂ, ਬੀਐਸ ਸੰਧੂ, ਦੇਸਰਾਜ ਸਨਾਵਰ, ਦਿਨੇਸ਼ ਪਾਸਵਾਨ, ਮਨਦੀਪ ਕਾਲਰਾ, ਅਸ਼ੋਕ ਕੁਮਾਰ, ਵਿਕਰਾਂਤ ਤੰਵਰ, ਜੇਜੇ ਸਿੰਘ, ਓਮ ਪ੍ਰਕਾਸ਼ ਤਿਵਾੜੀ, ਸਾਗਰ, ਕਮਲ ਯੇਂਕੀ ਕਾਲੀਆ, ਸਤੀਸ਼ ਕੁਮਾਰ, ਅਨਿਲ ਕੁਮਾਰ, ਸ਼ਰਨਜੀਤ, ਦੀਪਕ ਸਿੱਧੂ, ਕੁਲਦੀਪ ਕੁੱਕੀ, ਸੰਨੀ ਬੈਰਵਾ, ਲਲਿਤ ਮੋਹਨ, ਹੀਰਾ ਲਾਲ ਕੁੰਦਰਾ, ਵਿਸ਼ਾਲ, ਸੁਨੀਲ ਸ਼ੇਹਰਾ, ਮਨਮੋਹਨ ਪਾਠਕ, ਬਜਰੰਗ ਗਰਗ, ਗੀਤਾ ਦੇਵੀ, ਬਲਵਿੰਦਰ ਸਿੰਘ ਬੈਂਸ, ਰੁਲਦਾ ਸਿੰਘ ਤੋਂ ਇਲਾਵਾ ਹੋਰ ਆਗੂ ਅਤੇ ਵਲੰਟੀਅਰਾਂ ਨੇ ਹਿੱਸਾ ਲਿਆ।
ਇਸ ਮੌਕੇ ਉਤੇ ਬੋਲਦੇ ਹੋਏ ਮੇਅਰ ਕੁਲਦੀਪ ਕੁਮਾਰ ਨੇ ਕਿਹਾ ਕਿ ਬੀਜੇਪੀ ਵਲੋਂ ਆਪਣੇ ਕਾਰਜਕਾਲ ਦੌਰਾਨ ਚੰਡੀਗੜ੍ਹ ਸ਼ਹਿਰ ਦਾ ਬੁਰਾ ਹਾਲ ਕਰ ਦਿੱਤਾ ਹੈ। ਸ਼ਹਿਰ ਵਾਸੀ ਬੀਜੇਪੀ ਤੋਂ ਬਹੁਤ ਦੁਖੀ ਹੋਏ ਪਏ ਹਨ। ਵਿਕਾਸ ਪੱਖੋਂ ਸ਼ਹਿਰ ਬਹੁਤ ਪਿੱਛੇ ਰਹਿ ਚੁੱਕਾ ਹੈ। ਬੀਜੇਪੀ ਵਲੋਂ ਪੂਰੇ ਦੇਸ਼ ਅੰਦਰ ਗੰਦੀ ਰਾਜਨੀਤੀ ਕੀਤੀ ਜਾ ਰਹੀ ਹੈ। ਪੈਸੇ ਦੇ ਜ਼ੋਰ ਨਾਲ ਅਤੇ ਈਡੀ ਦੀ ਮਦਦ ਨਾਲ ਵੱਖ–ਵੱਖ ਆਗੂਆਂ ਨੂੰ ਬੀਜੇਪੀ ਵਿੱਚ ਸ਼ਾਮਿਲ ਕਰਵਾਇਆ ਜਾ ਰਿਹਾ ਹੈ। ਸ਼ਹਿਰ ਵਾਸੀ ਬੀਜੇਪੀ ਪ੍ਰਤੀ ਆਪਣੇ ਗੁੱਸੇ ਨੂੰ ਕੱਢਣ ਲਈ ਲੋਕ ਸਭਾ ਚੋਣਾਂ ਦਾ ਬੇਸਬਰੀ ਨਾਲ ਇੰਤਜਾਰ ਕਰ ਰਹੇ ਹਨ। ਚੰਡੀਗੜ੍ਹ ਸ਼ਹਿਰ ਵਿੱਚ ਮੇਅਰ ਚੋਣ ਦੌਰਾਨ ਬੀਜੇਪੀ ਵਲੋਂ ਕੀਤੀ ਗਈ ਲੋਕਤੰਤਰ ਦੀ ਹੱਤਿਆ ਦਾ ਬਦਲਾ ਲੈਣ ਲਈ ਸ਼ਹਿਰ ਵਾਸੀ ਕਾਹਲੇ ਪਏ ਹੋਏ ਹਨ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਵਾਸੀ ਇੰਡੀਆ ਗਠਜੋੜ ਦੇ ਉਮੀਦਵਾਰ ਨੂੰ ਵੱਡੇ ਫਰਕ ਨਾਲ ਜਿਤਾਉਣਗੇ।
ਆਪ ਦੇ ਸੀਨੀਅਰ ਆਗੂ ਪ੍ਰੇਮ ਗਰਗ ਨੇ ਕਿਹਾ ਕਿ ਬੀਜੇਪੀ ਵਲੋਂ ਪੂਰੇ ਦੇਸ਼ ਅੰਦਰ ਤਾਨਾਸ਼ਾਹੀ ਨਾਲ ਰਾਜ ਕੀਤਾ ਜਾ ਰਿਹਾ ਹੈ। ਦੇਸ਼ ਦੇ ਹਰ ਸੂਬੇ ਵਿੱਚ ਬੀਜੇਪੀ ਵੱਲੋਂ ਸੰਵਿਧਾਨ ਅਤੇ ਲੋਕਤੰਤਰ ਦੀ ਹੱਤਿਆ ਕੀਤੀ ਜਾ ਰਹੀ ਹੈ। ਵਿਰੋਧੀਆਂ ਪਾਰਟੀਆਂ ਦੇ ਨੇਤਾਵਾਂ ਨੂੰ ਝੂਠੇ ਕੇਸਾਂ ਵਿੱਚ ਜੇਲਾਂ ਅੰਦਰ ਬੰਦ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਬੀਜੇਪੀ ਵਲੋਂ ਦੇਸ਼ ਅੰਦਰ ਜੋ ਤਾਨਾਸ਼ਾਹੀ ਕੀਤੀ ਜਾ ਰਹੀ ਹੈ, ਦੇਸ਼ ਵਾਸੀ ਬੀਜੇਪੀ ਨੂੰ ਇਸਦਾ ਜਵਾਬ ਵੋਟ ਨਾਲ ਦੇਣਗੇ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਵਿੱਚ ਆਮ ਆਦਮੀ ਪਾਰਟੀ ਇੰਡੀਆ ਗਠਜੋੜ ਦੇ ਉਮੀਦਵਾਰ ਮਨੀਸ਼ ਤਿਵਾੜੀ ਦਾ ਪੂਰਾ ਸਾਥ ਦੇਵੇਗੀ ਅਤੇ ਉਨ੍ਹਾਂ ਨੂੰ ਜਿਤਾ ਕੇ ਲੋਕ ਸਭਾ ਵਿੱਚ ਭੇਜੇਗੀ।