← ਪਿਛੇ ਪਰਤੋ
ਰਵਨੀਤ ਸਿੰਘ ਬਿੱਟੂ ਆਖਰੀ ਸਮੇਂ ਵੋਟ ਪਾਉਣ ਲਈ ਪਹੁੰਚੇ
ਰਵਿੰਦਰ ਢਿੱਲੋਂ
ਲੁਧਿਆਣਾ, 1 ਜੂਨ 2024 - ਲੁਧਿਆਣਾ ਤੋਂ ਭਾਜਪਾ ਉਮੀਦਵਾਰ ਰਵਨੀਤ ਸਿੰਘ ਬਿੱਟੂ ਆਖਰੀ ਸਮੇਂ ਵੋਟ ਪਾਉਣ ਲਈ ਪਹੁੰਚੇ। ਉਹ ਆਪਣੇ ਜੱਦੀ ਪਿੰਡ ਕੋਟਲੀ ਅਫਗਾਨਾ ਵਿਖੇ ਵੋਟ ਪਾਉਣ ਆਏ ਸਨ। ਇਹ ਪਿੰਡ ਫਤਹਿਗੜ੍ਹ ਸਾਹਿਬ ਲੋਕ ਸਭਾ ਹਲਕੇ ਦੇ ਪਾਇਲ ਵਿਧਾਨ ਸਭਾ ਹਲਕੇ ਵਿੱਚ ਪੈਂਦਾ ਹੈ। ਇਸ ਦੌਰਾਨ ਬਿੱਟੂ ਪਾਰਟੀ ਦੇ ਚੋਣ ਨਿਸ਼ਾਨ ਕਮਲ ਦਾ ਫੁੱਲ ਆਪਣੀ ਜੇਬ 'ਚ ਪਾ ਕੇ ਵੋਟ ਪਾਉਣ ਲਈ ਪੋਲਿੰਗ ਸਟੇਸ਼ਨ 'ਤੇ ਗਏ।
Total Responses : 313