ਇਕਬਾਲ ਸਿੰਘ ਲਾਲਪੁਰਾ ਨੇ ਘੱਟ ਗਿਣਤੀ ਮਾਮਲੇ ਦੇ ਮੰਤਰੀ ਅਤੇ ਨਵੇਂ ਰਾਜ ਮੰਤਰੀ ਦਾ ਕੀਤਾ ਸੁਆਗਤ
ਦਰਸ਼ਨ ਸਿੰਘ ਗਰੇਵਾਲ
ਰੂਪਨਗਰ 11 ਜੂਨ : ਕੌਮੀ ਘੱਟ ਗਿਣਤੀ ਕਮਿਸ਼ਨ (ਐਨਸੀਐਮ) ਦੇ ਚੈਅਰਮੈਨ ਇਕਬਾਲ ਸਿੰਘ ਲਾਲਪੁਰਾ ਨੇ ਨਵੇਂ ਨਿਯੁਕਤ ਘੱਟ ਗਿਣਤੀ ਮਾਮਲੇ ਦੇ ਮੰਤਰੀ, ਕਿਰੇਨ ਰਿਜਿਜੂ, ਅਤੇ ਨਵੇਂ ਰਾਜ ਮੰਤਰੀ ਜਾਰਜ ਕੁਰੀਆਨ ਦਾ ਸਵਾਗਤ ਕੀਤਾ। ਇਕਬਾਲ ਸਿੰਘ ਲਾਲਪੁਰਾ ਨੇ ਨਵੇਂ ਮੰਤਰੀਆਂ ਨਾਲ ਵਿਸਥਾਰ ਨਾਲ ਗੱਲਬਾਤ ਕੀਤੀ। ਲਾਲਪੁਰਾ ਨੇ ਦੱਸਿਆ ਕਿ ਘੱਟ ਗਿਣਤੀ ਮਾਮਲਿਆਂ ਬਾਰੇ ਮੰਤਰਾਲਾ ਵਿਸ਼ੇਸ਼ ਤੌਰ 'ਤੇ ਛੇ (6) ਕੇਂਦਰੀ ਤੌਰ 'ਤੇ ਸੂਚਿਤ ਘੱਟ ਗਿਣਤੀ ਭਾਈਚਾਰਿਆਂ ਦੇ ਸਮਾਜਿਕ-ਆਰਥਿਕ ਅਤੇ ਵਿੱਦਿਅਕ ਸਸ਼ਕਤੀਕਰਨ ਲਈ ਦੇਸ਼ ਭਰ ਵਿੱਚ ਵੱਖ-ਵੱਖ ਯੋਜਨਾਵਾਂ ਨੂੰ ਲਾਗੂ ਕਰਦਾ ਹੈ। ਮੰਤਰਾਲੇ ਵਲੋਂ ਲਾਗੂ ਕੀਤੀਆਂ ਸਕੀਮਾਂ/ਪ੍ਰੋਗਰਾਮਾਂ ਵਿੱਚ ਵਿੱਦਿਅਕ ਸ਼ਕਤੀਕਰਨ ਸਕੀਮਾਂ ਪ੍ਰੀ -ਮੈਟ੍ਰਿਕ ਸਕਾਲਰਸ਼ਿਪ ਸਕੀਮ, ਪੋਸਟ-ਮੈਟ੍ਰਿਕ ਸਕਾਲਰਸ਼ਿਪ ਸਕੀਮ, ਮੈਰਿਟ-ਕਮ-ਮੀਨਜ਼ ਆਧਾਰਿਤ ਸਕਾਲਰਸ਼ਿਪ ਸਕੀਮ, ਰੋਜ਼ਗਾਰ ਅਤੇ ਆਰਥਿਕ ਸ਼ਕਤੀਕਰਨ ਯੋਜਨਾਵਾਂ ‘ਚ ਪ੍ਰਧਾਨ ਮੰਤਰੀ ਵਿਰਾਸਤ ਕਾ ਸੰਵਰਧਨ (ਪੀਐੱਮ ਵਿਕਾਸ) ਆਦਿ ਸ਼ਾਮਲ ਹਨ। ਉਹਨਾਂ ਕਿਹਾ ਕਿ ਸ਼੍ਰੀ ਰਿਜਿਜੂ ਅਤੇ ਸ਼੍ਰੀ ਕੁਰੀਅਨ ਦੇ ਨਾਲ ਮਿਲ ਕੇ ਘੱਟ ਗਿਣਤੀ ਵਰਗ ਦੀ ਭਲਾਈ ਲਈ ਪਹਿਲਾਂ ਵਾਂਗ ਕੰਮ ਜਾਰੀ ਰੱਖਿਆ ਜਾਵੇਗਾ।