ਬਾਬੂਸ਼ਾਹੀ ਦੀ ਖ਼ਬਰ 'ਤੇ ਲੱਗੀ ਮੋਹਰ; ਮਜੀਠੀਆ ਨੂੰ SIT ਨੇ ਫੇਰ ਸੱਦਿਆ
ਬਾਬੂਸ਼ਾਹੀ ਬਿਊਰੋ
ਚੰਡੀਗੜ੍ਹ, 10 ਜੁਲਾਈ 2024- ਅਕਾਲੀ ਲੀਡਰ ਬਿਕਰਮ ਮਜੀਠੀਆ ਨੂੰ ਐਸਆਈਟੀ ਦੇ ਵਲੋਂ ਫੇਰ ਸੱਦ ਲਿਆ ਗਿਆ ਹੈ। ਦਰਅਸਲ, ਡਰੱਗਜ਼ ਕੇਸ ਵਿਚ ਮਜੀਠੀਆ ਨੂੰ ਐਸ.ਆਈ.ਟੀ ਨੇ ਸੰਮਨ ਜਾਰੀ ਕਰਕੇ 18 ਜੁਲਾਈ ਨੂੰ ਪੇਸ਼ ਹੋਣ ਦੇ ਹੁਕਮ ਦਿੱਤੇ ਹਨ। ਜਿਕਰ ਕਰਨਾ ਬਣਦਾ ਹੈ ਕਿ, ਬਾਬੂਸ਼ਾਹੀ ਦੇ ਵਲੋਂ ਇਸ ਸਬੰਧੀ ਪਹਿਲਾਂ ਹੀ ਖੁਲਾਸਾ ਕਰ ਦਿੱਤਾ ਗਿਆ ਸੀ ਅਤੇ ਸੰਮਨ ਜਾਰੀ ਕਰਨ ਬਾਰੇ ਦੋ ਦਿਨ ਪਹਿਲਾਂ ਹੀ ਸਟੋਰੀ ਪਬਲਿਸ਼ ਕੀਤੀ ਸੀ।